Friday, 9 March 2012

ਬਾਬੇ ਦਾ ਹਵਾ ਹੋਯਾ ਜਾਦੂ

ਪੰਜਾਬ ਚ ਚੋਣਾ ਦੇ ਨਤੀਜੇ  ਆ ਗਏ ਹਨ . ਅਕਾਲੀ ਦਲ ਨੇ ਆਪਣੀ ਸ਼ਾਨਦਾਰ ਵਾਪਸੀ  ਕੀਤੀ ਹੈ . ਇਹਨਾਂ  ਚੋਣਾਂ ਦੇ ਨਤੀਜੇ  ਚਾਹੇ ਕਿਸੇ  ਦਾ ਭਲਾ ਕਰਨ ਜਾਨ ਨਾ  ਪਰ , ਇਕ ਚੀਜ ਜਰੂਰ ਸਾਹਮਣੇ ਆ ਗਈ ਹੈ , ਸਰਸੇ ਵਾਲੇ ਬਾਬੇ ਦਾ ਜਾਦੂ ਖਤਮ ਹੁੰਦਾ ਜਾ ਰਿਹਾ  ਹੈ . ਮਾਲਵੇ  ਦੇ  ਬਹੁਤਾ ਸੀਟਾਂ ਤੇ ਉਹ ਉਮੀਦਵਾਰ ਜਿਤੇ ਜੋ  ਸਰਸੇ ਵਾਲੇ ਬਾਬੇ ਦੇ ਚਰਨੇ ਨਹੀ ਲਗੇ. ਜਦੋਂ ਕੀ ਬਾਬੇ ਦੇ ਚਰਨੀ  ਲਗਨ ਵਾਲਿਆਂ ਦੀ ਬਹੁਤ ਹੀ ਦੁਰਗਤੀ ਹੋਈ . ਕਪਤਾਨ  ਸਾਹਿਬ ਅਤੇ ਉਨਾਂ ਦੀ ਪਤਨੀ ਨੇ   ਤਾਂ ਬੜੇ ਹੀ ਬੇਸ਼ਰਮੀ ਨਾਲ ਬਾਬੇ ਦੀ ਚਮਚਾ ਗਿਰੀ ਕੀਤੀ ਅਤੇ ਦੋ ਦਿਨ  ਡੇਰੇ ਚ ਬੈਠੇ ਰਹੇ . ਬਾਬੇ ਨੇ ਅਪਨੇ ਸੇਵਕਾਂ ਨੂੰ ਵੀ ਕਿਹਾ ਕੀ ਸਿਖਾਂ ਦੀ ਦੁਸ਼ਮਣ ਜਮਾਤ ਦੇ ਇਸ ਮੁਖਿਆ  ਦੀ  ਜਰੂਰ ਕੀਤੀ ਜਾਏ , ਪਰ ਕਪਤਾਨ ਸਾਹਿਬ ਦੇ ਸਾਹਿਬਜਾਦੇ ਨੂੰ ਬਾਬੇ ਦਾ ਜਾਦੂ ਨਹੀ ਬਚਾ ਸਕਿਯਾ . ਇਸੇ ਤਰਾਂ  ਬਾਬੇ ਦੇ ਕੁਦਮ ਜੱਸੀ ਦਾ ਵੀ ਬਹੁਤ ਬੁਰਾ ਹਾਲ ਹੋਇਆ  ਅਤੇ ਇਹ  ਕੋਈ ਦਸ ਹਜਾਰ ਵੋਟਾਂ ਨਾਲ ਹਰ ਕੇ ਘਰੇ ਬੈਠ ਗਯਾ . ਕਿਨੁਆਂ ਵਾਲੇ  ਭਾਈ ਸਾਹਿਬ  ਮਨਪ੍ਰੀਤ  ਨੇ ਵੀ ਬਾਬੇ ਦਾ ਆਸ਼ੀਰਵਾਦ ਲਿਯਾ ਸੀ , ਪਰ ਦੋਵੇਂ ਵਿਧਾਨ ਸਭਾ ਹਲ੍ਕਿਯਾਂ  ਚ ਬੇਚਾਰਾ ਤੀਜੇ ਸਥਾਨ ਤੇ ਰਿਹਾ . ਇਸ ਤੋ ਇਹ ਲਾਗ ਰਿਹਾ ਹੈ ਕੀ ਬਾਬੇ ਦੇ ਜਾਮੇਂ  ਏ ਇੰਸਾਂ ਦੇ ਡਰਾਮੇ ਤੋਂ ਬਾਅਦ  ਡੇਰੇ ਦੇ ਸ਼ਰ੍ਧਾਲੁਵਾਂ  ਦੀ ਗਿਣਤੀ ਚ ਕਮੀ ਆਯੀ  ਹੈ . ਮੇਰੇ ਸਾਹਿਬ ਚ ਇਸ ਚ ਬਾਬੇ ਦਾ ਕਸੂਰ ਹੀ ਹੈ .
ਚੰਗਾ ਭਲਾ  ਡੂਗ ਡੱਗਾ ਚਲ ਰਿਹਾ ਸੀ  ਪਰ  ਪਤਾ ਨਹੀ ਕੀ ਦਿਮਾਗ ਚ ਆਯਾ  ਅਤੇ ਨਵੇਂ ਡਰਾਮਾ  ਦਾ ਕਾਰਾ ਕਰ ਦਿਤਾ , ਜਿਸ ਨਾਲ ਸਾਰੀ ਗੇਮ ਹੀ ਖਰਾਬ ਹੋ ਗਈ . ਯਾਦ ਹੈ ਪਿਛਾਲੀਆਂ  ਵੋਟਾਂ ਚ  ਛੋਟੇ ਵਡੇ ਬਾਦਲ ਨੇ  ਡੇਰੇ ਚ ਹਾਜਰੀ ਲਵਾ ਕੇ ਵੋਟਾਂ ਦੀ ਖੈਰਾਤ ਮੰਗੀ ਸੀ  ਅਤੇ ਬਾਬੇ ਨੂੰ ਘਮੰਡ ਹੋ ਗਿਆ ਕੀ ਦੋ ਸਿਖ ਆਗੂ ਕੀ ਆ ਗਏ ਮੈਂ ਤਾਂ  ਗੁਰੂ ਨਾਲ ਵਾਦਾ ਹੋ ਗਿਆ . ਪਰ ਹਾਲਤ ਇਹ ਹੋ ਗਏ ਕੀ ਇਹ ਬਾਬਾ ਹੁਣ ਇਹਨਾ ਦੋ ਆਗੂਆਂ ਦੀ ਮਿਨਤਾਂ ਕਰਦਾ ਰਿਹਾ  ਕੀ ਮੈਂ ਆਪਣੀਆਂ ਵੋਟਾਂ ਤੁਹਾਨੂ ਪਵਾ ਦੁਗਾਂ ਪਰ ਮੇਰੇ ਕੇਸ ਮਾਫ਼ ਕਰਵਾ ਦਿਓ . ਪਰ ਬਾਦਲਾਂ ਨੇ ਇਕ ਨਾ ਸੁਨੀ . ਕਪਤਾਨ ਅਤੇ ਮਨਪ੍ਰੀਤ ਨੇ  ਹਾਜਰੀ ਲਵਾ ਕੇ  ਬਾਬੇ ਨੂੰ ਵਿਸ਼ਵਾਸ਼ ਦਿਵਾਯਾ ਕੀ  ਆਖੇ ਜੀ ਅਸੀ ਦੁਹਾਡੀ ਮਦਦ ਕਰਨਗੇ .ਪਰ ਭਾਣਾ ਤਾਂ ਵਰਤ ਚੁਕਾ ਸੀ .
ਹੋਰ ਤਾਂ ਹੋਰ ਇਕ ਆਗੂ  ਸ ਤੋਤਾ ਸਿੰਘ ਨੇ ਜਨਤਕ ਤੋਰ  ਤੇ  ਕਿਹਾ ਮੈਨੂ ਹਾਰਨਾ ਮੰਜੂਰ ਹੈ ,   ਪਰ ਬਾਬੇ ਕੋਲ ਨਹੀ ਜਾਣਾ . ਇਹ ਸ਼ਬਦ ਇਸ ਲਈ ਵਰਦਾਨ ਸਿਧ ਹੋਏ . ਤੋਤਾ ਸਿੰਘ   ਜੋ ਪਿਛੇ ਚਲ ਰਹੇ ਸੀ  ਇਕ ਨਵੇਂ ਇਲਾਕੇ ਚੋਂ ਵੀ ੧੦੦੦੦  ਦੀ ਲੀਡ ਨਾਲ ਜਿਤ ਗਏ .
ਚਲੋ ਚੰਗਾ ਹੋਯਾ , ਪੰਜਾਬ ਦੇ ਲੋਕਾਂ ਨੇ ਸਿਧ ਕਰ ਦਿਤਾ ਕੀ ਉਹ ਅਨੇ ਸ਼ਰਧਾਲੂ ਨਹੀ ਹਨ ਅਤੇ ਕੁਝ ਅਕਲ ਵੀ ਰਖਦੇ ਹਨ .