ਪੰਜਾਬ ਚ ਚੋਣਾ ਦੇ ਨਤੀਜੇ ਆ ਗਏ ਹਨ . ਅਕਾਲੀ ਦਲ ਨੇ ਆਪਣੀ ਸ਼ਾਨਦਾਰ ਵਾਪਸੀ ਕੀਤੀ ਹੈ . ਇਹਨਾਂ ਚੋਣਾਂ ਦੇ ਨਤੀਜੇ ਚਾਹੇ ਕਿਸੇ ਦਾ ਭਲਾ ਕਰਨ ਜਾਨ ਨਾ ਪਰ , ਇਕ ਚੀਜ ਜਰੂਰ ਸਾਹਮਣੇ ਆ ਗਈ ਹੈ , ਸਰਸੇ ਵਾਲੇ ਬਾਬੇ ਦਾ ਜਾਦੂ ਖਤਮ ਹੁੰਦਾ ਜਾ ਰਿਹਾ ਹੈ . ਮਾਲਵੇ ਦੇ ਬਹੁਤਾ ਸੀਟਾਂ ਤੇ ਉਹ ਉਮੀਦਵਾਰ ਜਿਤੇ ਜੋ ਸਰਸੇ ਵਾਲੇ ਬਾਬੇ ਦੇ ਚਰਨੇ ਨਹੀ ਲਗੇ. ਜਦੋਂ ਕੀ ਬਾਬੇ ਦੇ ਚਰਨੀ ਲਗਨ ਵਾਲਿਆਂ ਦੀ ਬਹੁਤ ਹੀ ਦੁਰਗਤੀ ਹੋਈ . ਕਪਤਾਨ ਸਾਹਿਬ ਅਤੇ ਉਨਾਂ ਦੀ ਪਤਨੀ ਨੇ ਤਾਂ ਬੜੇ ਹੀ ਬੇਸ਼ਰਮੀ ਨਾਲ ਬਾਬੇ ਦੀ ਚਮਚਾ ਗਿਰੀ ਕੀਤੀ ਅਤੇ ਦੋ ਦਿਨ ਡੇਰੇ ਚ ਬੈਠੇ ਰਹੇ . ਬਾਬੇ ਨੇ ਅਪਨੇ ਸੇਵਕਾਂ ਨੂੰ ਵੀ ਕਿਹਾ ਕੀ ਸਿਖਾਂ ਦੀ ਦੁਸ਼ਮਣ ਜਮਾਤ ਦੇ ਇਸ ਮੁਖਿਆ ਦੀ ਜਰੂਰ ਕੀਤੀ ਜਾਏ , ਪਰ ਕਪਤਾਨ ਸਾਹਿਬ ਦੇ ਸਾਹਿਬਜਾਦੇ ਨੂੰ ਬਾਬੇ ਦਾ ਜਾਦੂ ਨਹੀ ਬਚਾ ਸਕਿਯਾ . ਇਸੇ ਤਰਾਂ ਬਾਬੇ ਦੇ ਕੁਦਮ ਜੱਸੀ ਦਾ ਵੀ ਬਹੁਤ ਬੁਰਾ ਹਾਲ ਹੋਇਆ ਅਤੇ ਇਹ ਕੋਈ ਦਸ ਹਜਾਰ ਵੋਟਾਂ ਨਾਲ ਹਰ ਕੇ ਘਰੇ ਬੈਠ ਗਯਾ . ਕਿਨੁਆਂ ਵਾਲੇ ਭਾਈ ਸਾਹਿਬ ਮਨਪ੍ਰੀਤ ਨੇ ਵੀ ਬਾਬੇ ਦਾ ਆਸ਼ੀਰਵਾਦ ਲਿਯਾ ਸੀ , ਪਰ ਦੋਵੇਂ ਵਿਧਾਨ ਸਭਾ ਹਲ੍ਕਿਯਾਂ ਚ ਬੇਚਾਰਾ ਤੀਜੇ ਸਥਾਨ ਤੇ ਰਿਹਾ . ਇਸ ਤੋ ਇਹ ਲਾਗ ਰਿਹਾ ਹੈ ਕੀ ਬਾਬੇ ਦੇ ਜਾਮੇਂ ਏ ਇੰਸਾਂ ਦੇ ਡਰਾਮੇ ਤੋਂ ਬਾਅਦ ਡੇਰੇ ਦੇ ਸ਼ਰ੍ਧਾਲੁਵਾਂ ਦੀ ਗਿਣਤੀ ਚ ਕਮੀ ਆਯੀ ਹੈ . ਮੇਰੇ ਸਾਹਿਬ ਚ ਇਸ ਚ ਬਾਬੇ ਦਾ ਕਸੂਰ ਹੀ ਹੈ .
ਚੰਗਾ ਭਲਾ ਡੂਗ ਡੱਗਾ ਚਲ ਰਿਹਾ ਸੀ ਪਰ ਪਤਾ ਨਹੀ ਕੀ ਦਿਮਾਗ ਚ ਆਯਾ ਅਤੇ ਨਵੇਂ ਡਰਾਮਾ ਦਾ ਕਾਰਾ ਕਰ ਦਿਤਾ , ਜਿਸ ਨਾਲ ਸਾਰੀ ਗੇਮ ਹੀ ਖਰਾਬ ਹੋ ਗਈ . ਯਾਦ ਹੈ ਪਿਛਾਲੀਆਂ ਵੋਟਾਂ ਚ ਛੋਟੇ ਵਡੇ ਬਾਦਲ ਨੇ ਡੇਰੇ ਚ ਹਾਜਰੀ ਲਵਾ ਕੇ ਵੋਟਾਂ ਦੀ ਖੈਰਾਤ ਮੰਗੀ ਸੀ ਅਤੇ ਬਾਬੇ ਨੂੰ ਘਮੰਡ ਹੋ ਗਿਆ ਕੀ ਦੋ ਸਿਖ ਆਗੂ ਕੀ ਆ ਗਏ ਮੈਂ ਤਾਂ ਗੁਰੂ ਨਾਲ ਵਾਦਾ ਹੋ ਗਿਆ . ਪਰ ਹਾਲਤ ਇਹ ਹੋ ਗਏ ਕੀ ਇਹ ਬਾਬਾ ਹੁਣ ਇਹਨਾ ਦੋ ਆਗੂਆਂ ਦੀ ਮਿਨਤਾਂ ਕਰਦਾ ਰਿਹਾ ਕੀ ਮੈਂ ਆਪਣੀਆਂ ਵੋਟਾਂ ਤੁਹਾਨੂ ਪਵਾ ਦੁਗਾਂ ਪਰ ਮੇਰੇ ਕੇਸ ਮਾਫ਼ ਕਰਵਾ ਦਿਓ . ਪਰ ਬਾਦਲਾਂ ਨੇ ਇਕ ਨਾ ਸੁਨੀ . ਕਪਤਾਨ ਅਤੇ ਮਨਪ੍ਰੀਤ ਨੇ ਹਾਜਰੀ ਲਵਾ ਕੇ ਬਾਬੇ ਨੂੰ ਵਿਸ਼ਵਾਸ਼ ਦਿਵਾਯਾ ਕੀ ਆਖੇ ਜੀ ਅਸੀ ਦੁਹਾਡੀ ਮਦਦ ਕਰਨਗੇ .ਪਰ ਭਾਣਾ ਤਾਂ ਵਰਤ ਚੁਕਾ ਸੀ .
ਹੋਰ ਤਾਂ ਹੋਰ ਇਕ ਆਗੂ ਸ ਤੋਤਾ ਸਿੰਘ ਨੇ ਜਨਤਕ ਤੋਰ ਤੇ ਕਿਹਾ ਮੈਨੂ ਹਾਰਨਾ ਮੰਜੂਰ ਹੈ , ਪਰ ਬਾਬੇ ਕੋਲ ਨਹੀ ਜਾਣਾ . ਇਹ ਸ਼ਬਦ ਇਸ ਲਈ ਵਰਦਾਨ ਸਿਧ ਹੋਏ . ਤੋਤਾ ਸਿੰਘ ਜੋ ਪਿਛੇ ਚਲ ਰਹੇ ਸੀ ਇਕ ਨਵੇਂ ਇਲਾਕੇ ਚੋਂ ਵੀ ੧੦੦੦੦ ਦੀ ਲੀਡ ਨਾਲ ਜਿਤ ਗਏ .
ਚਲੋ ਚੰਗਾ ਹੋਯਾ , ਪੰਜਾਬ ਦੇ ਲੋਕਾਂ ਨੇ ਸਿਧ ਕਰ ਦਿਤਾ ਕੀ ਉਹ ਅਨੇ ਸ਼ਰਧਾਲੂ ਨਹੀ ਹਨ ਅਤੇ ਕੁਝ ਅਕਲ ਵੀ ਰਖਦੇ ਹਨ .

No comments:
Post a Comment