ਅਜਕਲ ਇਹ ਤਿਕੜੀ ਅਖਬਾਰਾਂ ਤੇ ਛਾਈ ਹੋਈ ਹੈ . ਮੋਦੀ ਤਾਂ ਅਖਬਾਰਾਂ ਚ ਹਰ ਵਕਤ ਹੀ ਸੁਰਖੀਆਂ ਚ ਰਿਹਾ ਹੈ .ਗੁਜਰਾਤ ਦੇ ਦੰਗਿਯਾਂ ਦੇ ਗਲ ਛੋੜ ਦਯਿਏ ਤਾਂ ਉਸਦੇ ਸਾਰੇ ਕਮੰ ਹੀ ਸਰਹਾਨਾ ਯੋਗ ਹਨ . ਅੰਨਾਂ ਹਜਾਰੇ ਨੇ ਵੀ ਅਪਨੀ ਭੁਖ ਹੜਤਾਲ ਨਾਲ ਭਰਿਸ਼ਟਾਚਾਰੀ ਕਾੰਗ੍ਰੇਸ ਦੀ ਨਕੀਂ ਧੁਆਂ ਕਢਵਾ ਦਿਤਾ , ਅਤੇ ਬਾਬਾ ਰਾਮ ਦੇਵ ਜੋ ਕੀ ਸ਼ਕਲ ਤੋ ਇਕ ਹੰਕਾਰੀ ਬਾਬਾ ਲਗਦਾ ਹੈ ਨੇ ਵੀ ਭਾਰਤ ਦੀ ਹੁਣ ਤਕ ਦੀ ਸਬ ਤੋ ਵਡੀ ਭਰਿਸ਼ਟਾਚਾਰ ਵਿਰੋਧੀ ਲਹਿਰ ਚਲਾਈ ਹੋਈ ਹੈ .
ਜਦੋਂ ਅੰਨਾਂ ਹਜਾਰੇ ਨੇ ਆਪਣੀ ਭੁਖ ਹੜਤਾਲ ਖਤਮ ਕੀਤੀ ਸੀ ਤਾਂ ਲੋਕਾਂ ਨੇ ਇਆਸ ਤਰਾਂ ਖੁਸ਼ੀ ਮਨਾਈ ਸੀ ਜਿਵੇਂ ਸਚਮੁਚ ਉੰਨਾਂ ਨੂੰ ਭਰਿਸ਼ਟਾਚਾਰ ਤੋਂ ਛੁਟਕਾਰਾ ਮਿਲ ਗਿਆ ਹੋਏ . ਮੈਂ ਉਆਸ ਟਾਈਮ ਅਪਨੇ ਲੇਖ ਅਨਾਨਾ ਹਜਾਰੇ ਭੋਲਾ ਹੈ ਚ ਲਿਖਿਯਾ ਸੀ ਕੇ ਭਾਈ ਅੰਨਾਂ ਇਹ ਲੋਕ ਤੇਰੇ ਵਸ ਚ ਨਹੀਂ ਆਣ ਲਗੇ , ਇਹ ਕੋਈ ਨਾਂ ਕੋਈ ਤਿਕਡਮ ਲਾਕੇ ਤੈਨੂ ਗੂਠੇ ਲਾਵਣ ਦੀ ਕੋਸ਼ਿਸ ਕਰਨਗੇ .
ਲਗਦਾ ਹੈ ਅੰਨਾ ਨੂੰ ਪਾਸੇ ਕਰਨ ਦੀ ਕਵਾਯਦ ਸ਼ੁਰੂ ਹੋ ਗਈ ਹੈ . ਕਾੰਗ੍ਰੇਸ ਦੇ ਕਪਿਲ ਸਿਬਲ ਅਤੇ ਦਿਗ੍ਵਿਜਯ ਸਿੰਘ ਨੇ ਆਪਣੇ ਕਾਰਨਾਮੇ ਦਿਖਾਨੇ ਸ਼ੁਰੂ ਕਰ ਦਿਤੇ ਹਨ . ਕਪਿਲ ਸਿਬਲ ਬਿਲਕੁਲ ਹੀ ਨਗਾਂ ਹੋ ਕੇ ਸਾਹਮਣੇ ਆ ਗਿਆ ਹੈ ਅਤੇ ਕਹ ਰਿਹਾ ਹੈ ਕੀ ਆਖੇ ਜੀ ਅੰਨਾਂ ਤੋਂ ਪੁ ਛੋ ਕੀ ਉਸਦੀ ਆਮਦਨ ਦਾ ਜਰਿਯਾ ਕੀ ਹੈ . ਬੜੇ ਸ਼ਰਮ ਦੀ ਗਲ ਹੈ ਅਤੇ ਮੈਨੂੰ ਸਿਬਲ ਸਾਹਿਬ ਦੇ ਲਿਯਾਕਤ ਤੇਹਾਸਾ ਵੀ ਆ ਜਾਂਦਾ ਹੈ ਅਤੇ ਤਰਸ ਵੀ . ਸਿਬਲ ਸਾਹਿਬ ਇਕ ਅਖਾਣ ਹੈ ਕੀ ਕਚ ਦੇ ਘਰਾਂ ਚ ਰਹਿਣ ਵਾਲੇ ਦੂਜਿਆਂ ਦੇ ਘਰ ਤੇ ਪਥਰ ਨਹੀ ਸੁਟਿਆ ਕਰਦੇ . ਕੋਈ ਇਸ ਭਲੇ ਮਨੁਖ ਨੂੰ ਪੁਛੇ ਕੀ ਤੇਰੇ ਕੋਲ ਪੈਸੇ ਕਿਥੋ ਆਏ ਹਨ ਜੋ ਲਖਾਂ ਕਰੋੜਾ ਰੁਪਏ ਆਪਣੇ ਚੋਣ ਤੇ ਖਰਚ ਕਰ ਦਿੰਦੇ ਹੋ . ਅਤੇ ਤੁਹਾਡੇ ਮਾਲਿਕਾਂ ਕੋਲ ਪੈਸੇ ਕਿਥੋਂ ਆਏ . ਉਹ ਤਾਂ ਮੰਤਰੀ ਵੀ ਨਹੀ ਹਨ ਜਿਹੜੇ ਕੇ ਦੋ ਨੰਬਰ ਦੇ ਬਣ ਜਾਂਦੇ ਹਨ . ਫਿਰ ਇਸ ਬੰਦੇ ਨੂੰ ਇਹ ਵੀ ਇਤਰਾਜ ਹੈ ਕੀ ਅੰਨਾਂ ਨੇ ਮੋਦੀ ਦੇ ਕਮਾਂ ਦੀ ਤਾਰੀਫ਼ ਕਿਉਂ ਕਰ ਦਿਤੀ . ਭਾਈ ਜੇ ਮੋਦੀ ਨੇ ਕੋਈ ਕਮੰ ਕੀਤਾ ਹੈ ਤਾਂ ਹੀ ਉਸਦੀ ਤਾਰੀਫ਼ ਹੋ ਰਹੀ ਹੈ . ਇਥੇ ਅੰਨਾਂ ਹੀ ਕਲਾ ਮੋਦੀ ਦੀ ਤਾਰੀਫ਼ ਨਹੀਂ ਕਰ ਰਿਹਾ ਬਲਕਿ ਅਮਰੀਕਾ ਤਕ ਉਸਦੀ ਤਾਰੀਫ਼ ਕਰ ਰਿਹਾ ਹੈ . ਸਬ ਤੋ ਬੇਸ਼ਰਮੀ ਵਾਲੀ ਗਲ ਇਹ ਹੈ ਉਸਨੇ ਅੰਨਾਂ ਨੂੰ ਸੰਪ੍ਰ੍ਦਾਯਾਕਤਾ ਨਾਲ ਜੋੜ ਦਿਤਾ . ਸਿਬਲ ਸਾਹਿਬ ਚਾਹੇ ਦੂਜਾ ਕੋਈ ਜਿਤਣਾ ਮਰਜੀ ਚੋਰ ਹੋਏ ਤੁਹਾਡੇ ਸਾਥਿਯਾਂ ਨਾਲੋਂ ਤਾਂ ਘਟ ਹੀ ਹਨ ਮੋਦੀ ਉਤੇ ਤਾਂ ੪੦੦-੫੦੦ ਬੰਦੇ ਮਾਰਨ ਦਾ ਆਰੋਪ ਹੈ , ਪਰ ਤੁਸੀਂ ਤਾਂ ੮੦੦੦ ਬੰਦਿਆਂ ਨੂੰ ਜਿੰਦਾਂ ਜਲਾ ਦਿਤਾ ਅਤੇ ਨਾਂ ਕੋਈ ਮੁਕਾਦਾਮਾਂ ਅਤੇ ਨਾਂ ਕੋਈ ਜੇਲ . ਹੋਰ ਤਾਂ ਹੋਰ ਇਸ ਨੂੰ ਤੁਹਾਡੇ ਮਾਲਿਕਾਂ ਨੀ ਇਕ ਇਕ ਦਰਖਤ ਡਿਗਣ ਨਾਲ ਹੋਣ ਵਾਲੇ ਆਮ ਨੁਕਸਾਨ ਨਾਲ ਜੋੜ ਦਿਤਾ . ਜਿਵੇਂ ਕੀ ਮਰਨ ਵਾਲੇ ਕੀੜੇ ਮਕੋੜੇ ਹੋਣ .
No comments:
Post a Comment