Saturday, 16 April 2011

congress and Sikhs

ਜਦੋਂ ਜਦੋਂ  ਕਾੰਗ੍ਰੇਸ ਕਿਸੇ ਸਿਖ ਨੂੰ ਮੁਹਾਰੇ  ਲਿਯਾ ਕੇ  ਕੋਈ ਜਿਮੇਂਵਾਰੀ ਦਿੰਦੀ ਹੈ , ਮੇਰੇ ਮਥੇ ਤੇ ਮੁੜਕਾ  ਆ ਜਾਂਦਾਂ ਹੈ . ਪਤਾ ਨਹੀ ਇਹ ਸੰਯੋਗ ਦੀ ਗਲ ਹੈ ਜਾਂ  ਜਾਨ ਬੁਝਕੇ  ਕੀਤਾ ਜਾਂਦਾ ਹੈ , ਪਰ ਜਦੋਂ ਵੀ ਕਿਸੇ ਸਿਖ ਨੂੰ  ਲੀਡਰ ਬਣਾਯਾ ਗਯਾ  ਤਦ ਤਦ  ਸਿਖਾਂ  ਦਾ ਨੁਕਸਾਨ  ਹੀ ਹੋਯਾ ਹੈ . ਮੈਨੂੰ ਯਾਦ ਹੈ ਜਦੋਂ  ਗਿਯਾਨੀ ਜੈਲ ਸਿੰਘ ਨੂੰ ਰਾਸ਼ਟਰ ਪਤੀ ਬਣਾਯਾ ਗਯਾ ਸਿਖਾਂ ਨੇ ਬੜੀ ਖੁਸ਼ੀ  ਮਨਾਯੀ ਅਤੇ ਇੰਦਰਾ ਗਾਂਧੀ  ਦਾ ਗੁਣਗਾਨ  ਕੀਤਾ . ਪਰ ਲੋਕਾਂ ਨੂੰ ਕੀ ਪਤਾ ਸੀ  ਉਸਦੇ ਮਨ ਵਿਚ ਕੀ ਹੈ . ਕਾੰਗ੍ਰੇਸ ਨੇ  ਅਮਰਜੰਸੀ  ਵੇਲੇ ਸਿਖਾਂ ਵਲੋਂ ਵਿਰੋਧ ਕਰਨ  ਦਾ ਬਦਲਾ ਲੈਣਾ  ਸੀ , ਸੋ  ਇਕ ਮੋਹਰੇ  ਦੀ ਲੋੜ ਸੀ ਸੋ ਗਿਯਾਨੀ  ਨੂੰ ਮੁਹਾਰੇ ਲਿਹਾ ਕੇ  ਦਰਬਾਰ ਸਾਹਿਬ  ਤੇ  ਹਮਲਾ  ਕਰ ਦਿਤਾ ਗਿਆ . ਸਾਰਾ ਕੁਝ ਤਬਾਹ ਕਰ  ਦਿਤਾ ਗਿਆ . ਅਤੇ ਪੂਰੇ ਸੰਸਾਰ ਨੂੰ ਦਿਖਾਯਾ ਕੀ  ਦੇਖੋ ਜੀ ਇਕ ਸਿਖ ਜਰਨੈਲ ਨੇ  ਇਸ ਕਾਰਵਾਈ  ਅੰਗੂਠਾ ਲਾਯਾ ਹੈ  ਅਤੇ ਸਦਾ ਕੋਈ ਕਸੂਰ ਨਹੀ ਹੈ 
ਦੂਜੀ ਵਾਰੀ  ਸਿਖ ਕਤਲੇ ਆਮ ਦੇ  ਦੋਸ਼ੀਆਂ  ਨੂੰ ਇਨਾਮ ਦੇਣ  ਦੀ ਵਾਰੀ ਸੀ , ਪਰ ਦੁਨਿਯਾ  ਤੋਂ ਡਰਦੇ ਕਰ ਨਹੀ  ਸਕਦੇ ਸੀ  ਸੋ ਮੋਕੇ  ਦਾ ਇੰਤਜਾਰ ਕੀਤਾ ਗਿਆ  ਅਤੇ  ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਜਣ ਅਤੇ ਟਾਈਟਲਰ  ਨੂੰ  ਟਿਕਟਾਂ ਦਾ ਇਨਾਮ ਦੇ ਦਿਤਾ ਗਯਾ ..ਇਹ ਤਾਂ ਭਲਾ ਹੋਵੇ ਉਸ ਜੁਟੀ ਵਾਲੇ ਪਤਰਕਾਰ ਦਾ ਜਿਸਨੇ  ਆਪਣਾ  ਫਰਜ ਨਿਭਾਯਾ  ਅਤੇ ਬੜੇ ਹੀ ਪਿਯਾਰ ਨਾਲ  ਆਪਣੇ ਵਿਰੋਧ ਜਤਾਯਾ ਅਤੇ ਲੋਕਾਂ ਦਾ ਧਿਆਨ  ਇਸ ਇਨਾਮ ਵੰਡ  ਵਾਲ ਦਿਵਾਯਾ . ਪਰ ਕਾਂਗ੍ਰੇਸੀ ਕਿਥੇ ਹਟਦੇ ਹਨ . ਚਲੋ ਟਿਕਟ ਨਹੀਂ ਦਿਤੀ  ਪਰ  ਉੜੀਸਾ  ਰਾਜ ਦਾ  ਟਿਕਟਾਂ  ਵੇਚਣ ਵਾਲਾ ਲਾਕੇ ਕੇ ਇਨਾਮ ਦੇ ਹੀ ਦਿਤਾ 
ਪਰ ਜਦੋਂ  ਹੰਸਪਾਲ ਨੂੰ ਅਗੇ ਲਾਯਾ ਗਯਾ  ਤਾਂ ਮੈਂ ਇਹ ਖਦਸਾ  ਆਪਣੇ ਇਕ ਦੋਸਤ  ਕੋਲੋਂ ਜਾਹਿਰ ਕੀਤਾ  ਅਤੇ ਕਿਹਾ  ਕੀ ਯਾਰ ਜਦੋਂ ਜਦੋਂ ਕਾੰਗ੍ਰੇਸ ਕਿਸੇ ਸਿਖ ਨੂੰ  ਕੋਈ ਪ੍ਰਧਾਨਗੀ  ਦਿੰਦੀ ਹੈ , ਕੋਈ ਨਾ ਕੋਈ ਗਲ ਤਾਂ ਜਰੂਰ ਹੁੰਦੀ ਹੈ . ਉਸ ਸਮੇਂ ਹੰਸਪਾਲ ਨੂੰ ਪੰਜਾਬ ਕਾੰਗ੍ਰੇਸ  ਦੀ ਪ੍ਰਧਾਨਗੀ   ਦਿਤੀ ਗਈ ਸੀ , ਮੇਰੇ ਪਤਰਕਾਰ  ਕੁਲੀਗ  ਮਾਨ ਸਾਹਿਬ ਨੇ ਕਿਹਾ  ਨਹੀਂ ਯਾਰ  ਇਹ ਤਾਂ ਬਹੁਤ ਹੀ ਸ਼ਰੀਫ਼  ਬੰਦਾਂ ਹੈ . ਮੈਂ ਗਲ  ਮਨ ਲਈ , ਸਮਾਂ ਬੀਤ ਗਯਾ  ਹੰਸਪਾਲ ਦੀ ਪੰਜਾਬ  ਚ ਦਾਲ ਨਾਂ ਗਲੀ ਅਤੇ  ਵਾਪਿਸ ਦਿਲੀ ਏਆ ਗਏ . ਕਾਫੀ ਦਿਨ ਖੂੰਜੇ  ਲਾਗੇ ਰਹੇ ਅਤੇ ਕਾਫੀ ਸਮਾਂ ਬਾਅਦ  ਉਨਾਂ ਨੂੰ ਬੁਲਾਕੇ  ਮੋਜੂਦਾ  ਗਫਾ ਦਿਤਾ ਗਿਆ . ਰਾਜਨੈਤਿਕ  ਗਲਿਯਾਰੇ  ਚ ਅਜੇ ਇਹ ਚਰਚਾ  ਚਲ ਹੀ ਰਹੀ ਸੀ ਕੀ  ਇਸ ਚਲੇ ਹੋਏ ਕਾਰਤੂਸ ਨੂੰ  ਕਾੰਗ੍ਰੇਸ ਨੇ ਕਿਉਂ  ਅਗੇ ਲਿਯਾਂਦਾ ਗਯਾ . 
ਹੁਣ ਗਲ ਸਮਝ ਆ ਗਈ , ਕਾਤਲਾਂ  ਦਾ ਸੋਦੇਗਰ  ਬਣਾ ਕੇ ਭੇਜਿਯਾ ਗਿਆ ਹੈ ਇਸ ਹੰਸਪਾਲ ਨੂੰ . ਬੀਬੀ ਮਨਜੀਤ ਕੋਰ ਨੂੰ ਤਿਨ ਕਰੋੜ ਦਾ ਲਾਲਚ ਦਿਤਾ  ਇਸ ਬਾਬੇ ਨੇ . ਸ਼ਰਮ ਦੀ ਗਲ  ਹੈ   ਉਮਰ ਦੇ ਇਸ ਪੜਾ ਚ ਆਕੇ  ਬਾਬੇ ਹੰਸਪਾਲ  ਦੀ ਕੀ ਮਜਬੂਰੀ ਆ ਗਈ  ਸੀ  ਜੋ ਆਪਣੇ   ਬਚਿਆਂ  ਦੇ  ਕਾਤਲਾਂ  ਦਾ ਸੋਦੇਗਾਰ ਬਣਨ ਲਈ ਮਜਬੂਰ ਹੋਣਾ ਪੈ ਗਿਆ . ਮੈਂ ਹੋਰ ਤਾਂ ਕੁਛ ਕਿਹ ਨਹੀ ਸਕਦਾ  ਪਰ ਮੈਨੂੰ ਕਾੰਗ੍ਰੇਸ ਦੀ ਚਾਲ ਇਕ ਵਾਰ ਫਿਰ  ਸਮਝ ਆ ਗਈ  .

No comments:

Post a Comment