Saturday, 9 April 2011

ਸਾਡਾ ਅੰਨਾ ਹਜਾਰੇ ਭੋਲਾ ਹੈ !!!

ਅਖਬਾਰ ਪੜ ਕੇ ਪਤਾ ਲਾਗਿਯਾ ਕੇ ਵਡੇ  ਭਾਈ  ਅੰਨਾ ਹਜਾਰੇ ਨੇ ਆਪਣਾ ਵਰਤ ਖਤਮ ਕਰ ਦਿਤਾ ਹੈ , ਉਸਨੂੰ   ਸਾਡੇ ਲੀਡਰਾਂ ਤੋਂ ਭਰੋਸਾ ਮਿਲਿਯਾ ਹੈ ਕੇ  ਲੋਕ ਬਿਲ ਲਿਯਾ ਕੇ ਸਾਰਾ ਕਰੁਪ੍ਸ਼ਨ ਖਤਮ ਕਰ ਦਿਤਾ ਜਾਵੇਗਾ . ਇਹ ਅੰਨਾ ਭਾਈ ਨੂੰ ਵੀ ਪਤਾ ਹੈ  , ਸਾਡੀ ਜਨਤਾ ਨੂੰ ਵੀ ਪਤਾ ਹੈ  ਅਤੇ ਸਾਡੇ ਲੀਡਰਾਂ ਨੂੰ  ਵੀ ਪਤਾ ਹੈ ਕੀ ਐਸਾ ਕੁਝ ਨਹੀਂ ਹੋਣ ਵਾਲਾ .  ਕੁਝ ਦਿਨ  ਪਹਿਲਾਂ ਚਲੀ ਅੰਨਾ ਹਜਾਰੇ  ਦੀ  ਇਸ ਭੁਖ ਹੜਤਾਲ ਨੇ  ਕਿਸੇ ਦਾ  ਕੋਈ ਭਲਾ  ਕੀਤਾ ਹੋਵੇ ਯਾ ਨਾ ਹੋਵੇ ਪਰ  ਕਰੂਪਸ਼ਨ ਦੇ ਇਕ ਨਵੇਂ ਉਭਰੇ ਸਤੰਭ    ਸਾਡੇ ਮੀਡਿਯਾ  ਦੀ ਜਰੂਰ ਚਾਂਦੀ ਕਰ ਦਿਤੀ . ਖਬਰਾਂ ਪਖੋਂ ਵਿਹਲੇ ਬੈਠੇ  ਸਮਾਚਾਰ ਜਗਤ  ਦੀ  ਟੀ ਆਰ ਪੀ ਜਰੂਰ  ਅਸਮਾਨੇ ਜਾ ਲਗੀ.
ਸਦਾ ਅੰਨਾਂ  ਭਾਈ  ਦੂਜੇ ਭਾਰਤੀਆਂ  ਵਾਂਗੂੰ  ਭੋਲਾ ਹੈ . ਇਹ ਸੋਚ ਰਿਹਾ ਸੀ ਕੀ ਮੈਂ ਕੁਝ ਦਿਨ  ਭੁਖਾ  ਰਹੂਂਗਾ ਤਾਂ ਸਯਦ ਸਾਡੇ ਚੋਰ ਲੀਡਰਾਂ  ਨੂੰ ਸਾਯਦ  ਤਰਸ  ਆ ਜਾਏਗਾ ਅਤੇ ਉਹ  ਆਪਣੀ  ਚੋਰ ਬਜਾਰੀ  ਛੋੜ  ਦੇਣਗੇ .  ਅੰਨਾਂ   ਭੁਖ ਹੜਤਾਲ ਤੇ ਬੈਠ ਗਿਆ . ਸਰਕਾਰ ਅਤੇ  ਸਾਡੇ ਲੀਡਰਾਂ ਨੂੰ ਕੋਈ ਫ਼ਰਕ ਪਿਯਾ  ਪਰ  ਜਦੋਂ ਉਨਾਂ  ਦੇਖਿਯਾ ਕੀ ਉਨਾਂ  ਦਾ ਮੋਸੇਰਾ  ਭਰਾ ਮੀਡਿਯਾ  ਬਾਜੀ ਮਾਰਨ ਦੇ ਚੱਕਰ  ਚ ਹੈ ਤਾਂ ਉਨਾਂ  ਸਾਡੇ ਭੋਲੇ ਅੰਨਾਂ ਨੂੰ ਭਰਮਾ  ਲਿਯਾ ਅਤੇ ਕਿਹਾ  ਅੰਨਾ ਜੀ ਜੂਸ ਪਿਯੋ  ਅਸੀ ਇਹੋ ਜਿਹਾ ਕਾਨੂਨ ਬਣਾਵਾਂਗੇ  ਜੋ ਸਾਡੇ  ਸਾਰੇ ਕਾਲੇ ਕਾਰਨਾਮੇ  ਖਤਮ ਕਰ ਦਿਵੇਗਾ .ਅੰਨਾਂ ਜੀ ਮਨ ਗਏ .ਹੜਤਾਲ ਖਤਮ ਹੋ ਗਈ . ਮਾਸੀ ਮੁੰਡਿਆਂ  ਨੇ  ਇਸਨੂੰ  ਜਨਤਾ ਦੀ ਜਿਤ  ਕਰਾਰ ਦਿਤਾ . ਲੋਕ ਖੁਸ਼ ਹਨ ਅਸੀਂ ਜਿਤ ਗਏ .
ਪਰ  ਭਲੇ ਲੋਕੋ ਜਰਾ  ਸੋਚੋ  ਉਹ ਲੋਕ ਕਿਵੇਂ ਇਹੋ ਜਿਹਾ ਕਾਨੂਨ ਬਣਾਉਣਗੇ  ਜੋ ਉਨਾਂ ਦੇ ਹੀ ਗਲ ਹੀ  ਫਾਹਾ ਲਾਵੇ ,ਇਹ ਸੰਭਵ  ਹੀ ਨਹੀ ਹੈ . ਅੰਨਾਂ ਨੂੰ ਭਾਵੇਂ ਉਹ  ਭਰਮਾ ਲੈਣ , ਪਰ ਇਹ ਸਚਾਈ ਸਾਰੀ ਦੁਨਿਆ  ਜਾਣਦੀ  ਹੈ  ਕੇ ਲੋਕ ਪਾਲ ਬਿਲ  ਸੋਖਾ ਨਹੀ ਪਾਸ ਹੋਣਾ . ਇਹ ਚਲੀ ਚੋਰਾਂ ਦਾ ਟੋਲਾ  ਇਕ ਸ਼ਾਤੀਰ ਸਰਦਰ  ਦੀ ਅਗੁਵਾਈ ਚ  ਅਪਨੀ  ਚਾਲ ਚਾਲ ਹੀ ਜਾਏਗਾ . ਸਰਕਾਰ  ਦੇ   ਲੋਕਪਾਲ ਬਿਲ  ਨੂੰ ਆਗਾਮੀ ਮੋਨ੍ਸੁਨ ਰੁਤ ਦੇ ਸੰਸਦੀ ਸਮਾਗਮ  ਚ  ਪਾਸ ਕਰਨ ਦੀ  ਗਲ  ਤੇ ਪ੍ਰਤੀਕਰਮ ਕਰਦੇ ਹੋਏ ਪ੍ਰਣਬ  ਮੁਖਰਜੀ ਸਾਹਿਬ ਨੇ ਕਿਹਾ ਕੇ   ਮੋਜੂਦਾ  ਸਰਕਾਰ  ਦਾ ਫ਼ੈਸਲਾ ਇਹ ਦਰਸਾਂਦਾ ਹੈ ਕੀ  ਸਾਡੇ  ਮਨਮੋਹਨ  ਭ੍ਰਿਸਟਾਚਾਰ  ਚ ਪ੍ਰਤੀ ਕਿਤਨੇ ਜਾਗਰੂਕ ਹਨ ਅਲਰਟ ਹਨ. ਬੜੇ ਹਾਸੇ ਵਾਲੀ ਗਲ ਹੈ  ਕੋਈ ਇਸ  ਸਾਹਿਬ ਨੂੰ ਪੁਛ ਜਿਹੇ ਤੁਹਾਡੇ ਪਰਧਾਨ ਸਾਹਿਬ ਇਹਨੇ ਹੀ ਜਾਗਰੂਕ ਹਨ ਤਾਂ ਸਾਡੇ ਅੰਨਾਂ ਨੂੰ  ਇਸ ਬਿਲ  ਨੂੰ  ਮੁਦਾ    ਉਠਾਉਣ  ਲਈ  ਭੁਖ ਹੜਤਾਲ  ਕਿਉਂ  ਕਰਨੀ  ਪਯੀ.ਕਲਮਾਡੀ ਖੇਡਾਂ ਦੇ ਨਾਮ ਤੇ  ਕਰੋੜਾ  ਰੁਪਏ ਲੁਟ ਕੇ ਪੈ ਗਿਆ , ਰਾਜਾ  ਸ੍ਪੇਕ੍ਤ੍ਰੁਮ ਵੰਡ  ਚ  ਬਲੇ ਬਲੇ ਕਰ ਗਿਆ  ਅਤੇ ਸਾਡੇ ਸਾਹਿਬ ਦੇਖਦੇ ਰਹੇ . ਜਿਹੇ ਇਸ ਨੂੰ ਜਾਗਣਾ  ਕਹਿੰਦੇ ਹਨ ਤਾਂ ਤੁਸੀਂ ਸੁਤਾ ਹੋਇਆ  ਕਿਸਨੂੰ   ਕਹੋ ਗੇ . ਮੈਂ ਕਿਹੰਦਾ  ਹੈ ਯਾ ਸਾਡੇ  ਪਰਧਾਨ ਮੰਤਰੀ ਜੀ ਸੁਤੇ ਹੁਏ ਹਨ ,  ਯਾ  ਉਹਨਾਂ ਚ ਇਹ ਸਮਰਥਾ ਹੀ ਨਹੀ ਹੈ ਕੇ ਉਹ  ਚੋਰ ਅਤੇ ਸਾਧ ਦਾ ਫ਼ਰਕ ਚ ਪਤਾ ਲਾ ਸਕਣ  ਅਤੇ ਯਾ ਉਹ  ਵੀ ਇਸ ਚ ਹਿਸੇਦਾਰ ਹਨ. ਕੋਈ ਵੀ ਥੋੜੀ ਜਿਹੀ ਸਮਝਦਾਰੀ  ਵਾਲਾ ਬੰਦਾ ਸਮਝ ਸਕਦਾ ਹੈ ਕੇ ਕੀ ਹੋ ਰਿਹਾ  ਅਤੇ ਉਸਨੂੰ ਦਸਣ ਲਈ ਜਨਤਾ ਨੂੰ ਭੁਖ ਹੜਤਾਲ ਨਹੀ ਕਰਨੀ ਪੈਂਦੀ . 
ਚਲੋ  ਮਨ ਲੈਂਦੇ ਹਾਂ ਕੇ ਉਹਨਾਂ ਨੂੰ ਪਤਾ ਨਹੀ ਲਾਗਿਯਾ , ਪਰ ਮੋਨ੍ਸੁਨ ਸੈਸ਼ਨ  ਚ  ਤਾਂ ਉਹ ਅਪਨੀ ਪੂਰੀ ਵਾਹ ਲਾ ਸਕਦੇ ਹਨ  ਅਤੇ ਲੋਕ ਪਾਲ ਬਿਲ ਪਾਸ ਕਰਵਾ ਸਕਦੇ ਹਨ . 
ਅਤੇ ਇਕ ਗਲ ਮੈਂ ਲੋਕਾਂ ਅਤੇ ਅੰਨਾਂ ਭਾਈ ਨੂੰ ਕਹ ਦੇਣਾ ਚਾਹੁੰਦਾ ਹਨ . ਜੇ ਲੋਕ ਪਾਲ ਬਿਲ ਪਾਸ ਨਹੀ ਹੁੰਦਾਂ ਤਾਂ ਨਿਰਾਸ਼ ਹੋਣ ਦੀ ਗਲ ਨਹੀ . ਤੁਹਾਡੀ ਜਮੀਰ ਨੇ ਕਿਹਾ ਤੁਸੀਂ ਸਚ  ਕਹ ਦਿਤਾ , ਇਸ ਲਈ ਹੀ  ਮੁਬਾਰਕਬਾਦ . ਕਿਉਂਕੇ  ਤੁਹਾਡਾ ਮੁਕਾਬਲਾ  ਮਿਸ਼ਰ  ਦੇ ਮੁਬਾਰਕ ਅਤੇ ਲਿਬਿਯਾ ਦੇ ਗਾਦਾਫ਼ੀ ਨਾਲ ਨਹੀ ਬਲਕਿ  ਉਸ ਤੂ ਵੀ ਖਤਰਨਾਕ ਜਮਾਤ ਨਾਲ ਪਿਯਾ  ਹੈ . ਇਹ ਜਮਾਤ  ਜਮਾਤ ਬੜੀ ਹੀ ਹੋਸ਼ਿਆਰ  ਹੈ .ਇਸ ਜਮਾਤ ਨੇ ਸਰੇਆਮ  ਅਠ ਹਜਾਰ ਇਨਸਾਨ ਜਿਉਂਦੇ ਮਚਾ ਦਿਤੇ  ਅਤੇ ਬੜੀ ਹੀ ਹੁਸ਼ਿਆਰੀ ਨਾਲ  ਇਹ ਕਹ ਕੇ ਸਾਰ ਦਿਤਾ ਕੇ  ਇਹ ਤਾਂ ਇਕ ਵਡਾ  ਦਰਖਤ ਡਿਗਣ ਨਾਲ   ਧਰਤੀ ਹਿੱਲੀ  ਸੀ ,  ਕੀਨੇ ਕਰੋੜ  ਡਾਲਰ ਇਹ ਲੋਕ ਬੋਫ੍ਰਸ ਕਾਂਡ ਚ ਖਾ ਗਏ  ਅਤੇ ਪਤਾ ਹੀ ਨਹੀ ਲਗਣ ਦਿਤਾ , ਸ੍ਪੇਕ੍ਤ੍ਰੁਮ ਘੋਟਾਲੇ , ਰਾਸਟਰ  ਮੰਡਲ  ਖੇਡ ਘੋਟਾਲਾ ਅਤੇ ਹੋਰ ਪਤਾ ਨਹੀ ਕੀ ਕੁਛ ਕਰ ਗਏ  ਅਤੇ ਫਿਰ ਵੀ ਆਪਣੇ ਸਰਕਾਰ ਬਣਾ ਗਏ . ਇਸ ਤੋਂ ਹੀ ਪਤਾ ਲਗਦਾ ਹੈ ਕੇ ਉਹ ਕਿਤਨੇ ਚਲਾਕ ਲੋਕ ਹਨ 
.ਸੋ ਹਜਾਰੇ ਜੀ  ਇਹ ਚੰਗੀ ਗਲ ਹੈ ਕੇ ਤੁਸੀਂ ਇਹ ਸੋਚ ਰਖਦੇ ਹੋ  ਕੇ ਭ੍ਰਿਸ਼ਟਾਚਾਰ  ਖਤਮ ਹੋਣਾ ਚਾਹਿਦਾ ਹੈ , ਪਰ ਜੇ ਤੁਸੀਂ ਇਸ ਸੋਚਦੇ ਹੋ ਕੇ  ਤੁਸੀਂ ਇਨਾਂ ਚੋਰਾਂ ਨੂੰ ਭੁਖ ਹੜਤਾਲ ਕਰ ਕੇ ਡਰਾ ਲਾਉਣਗੇ ਤਾਂ ਬਹੁਤ ਹੀ ਭੋਲੇ ਹੋ . ਇਹ ਲਤਾਂ ਦੇ ਭੂਤ ਹਨ  ਅਤੇ ਇਸ ਤਰਾਂ ਨਹੀਂ !!

No comments:

Post a Comment