Saturday, 26 March 2011

ਮੈਨੂੰ ਮੇਰੇ ਸਭਿਆਚਾਰ ਤੋਂ ਬਚਾਓ !!!!!

ਅਕਸਰ  ਟਰਕ  ਡ੍ਰਾਈਵਰ  ਨੂੰ  ਸਾਡੇ ਸਮਾਜ  ਚ ਉਹ  ਸਤਿਕਾਰ  ਨਹੀਂ ਮਿਲਦਾ ਜਿਤਨਾਂ ਦੂਜੇ ਪੇਸ਼ੇਵਾਰ ਲੋਕਾਂ ਨੂ ਮਿਲਦਾ ਹੈ , ਪਰ ਇਹੀ ਟਰਕ  ਵਾਲੇ ਕਈ ਵਾਰ ਬਹੁਤ ਹੀ ਸੋਹਾਣਾ ਸੁਨੇਹਾ  ਸਾਡੇ ਸਮਾਜ  ਨੂੰ  ਆਪਣੀ ਨੰਬਰ ਪਲੇਟ ਜਾਂ ਪਿਛੇ ਲਿਖੀਆਂ ਅਖਾਣ  ਨਾਲ  ਦੇ ਜਾਂਦੇ ਹਨ ਇਹ ਦੂਜੀ  ਗਲ ਹੈ  ਅਸੀਂ ਉਸਨੂੰ  ਮਨੀਏ ਜਾਂ ਨਹੀਂ . ਕਈ ਸੁਨੇਹੇ ਸਾਡੀ ਸਰਕਾਰ ਲਖਾਂ ਰੁਪਏ ਖਰਚ  ਕਰ ਕੇ ਵੀ ਲੋਕਾਂ ਚ ਨਹੀ ਪਹੁੰਚਾ  ਸਕੀ, ਪਰ ਟਰਕ ਵਾਲਿਆਂ ਨੇ ਉਨਾਂ  ਸੁਨੇਹਾਂ ਨੂੰ ਅਪਣਾ  ਹਰ ਇਕ ਦੇ ਜਬਾਨੀ ਚੜਾ ਦਿਤਾਂ .ਜਿਵੇਂ ਕੀ ਹਮ ਦੋ ਹਮਾਰੇ ਦੋ  ਜਾਂ ਦੋ ਹੀ ਕਾਫੀ  ਹੋਰਾਂ ਤੋ ਮਾਫੀ .ਪਿਛਲੇ ਦਿਨੀਂ  ਮੈਂ  ਅਪਣੇ ਇਕ ਦੋਸਤ ਨਾਲ  ਇਕ ਪੰਜਾਬੀ ਢਾਬੇ ਦੀ  ਭਾਲ ਚ ਬੰਗਲੋਰ  ਮੁੰਬਈ ਹਾਈਵੇ ਤੇ ਅਪਣੇ ਮੋਟਰ ਸਾਯਕਲ  ਤੇ ਜਾ ਰਹੇ ਸੀ ਕਿ ਮੇਰੀ ਨਿਗਾਹ ਮੇਰੇ ਅਗੇ ਜਾ ਰਹੇ ਇਕ ਟਰਕ ਤੇ ਪਈ ਜਿਸ ਤੇ ਲਿਖਿਯਾ ਸੀ ਕੀ ਮੈਨੂੰ ਮੇਰੇ ਸਭਿਯਾਚਾਰ ਤੋਂ  ਬਚਾਓ . ਮੇਰੀ ਹੈਰਾਨੀ  ਦੀ ਹਦ ਨਹੀ ਰਹੀ .ਮੈਂ ਸੋਚ ਕੇ ਹੈਰਾਨ ਸੀ ਇਕ ਇਹ ਕਿਹੜਾ ਇਨਸਾਨ ਹੈ ਜਿਸਨੂੰ  ਉਸਦੇ ਆਪਣੇ ਸਭਿਆਚਾਰ  ਤੋਂ ਹੀ ਖ਼ਤਰਾ ਪੈਦਾ ਹੋ ਗਿਆ ਹੈ . ਚਲੋ  ਟਰਕ ਤੇਜ ਸੀ ਸੋ  ਮੇਰੇ ਤੋਂ ਤੇਜੀ  ਨਾਲ ਅਗੇ ਨਿਕਲ ਕੇ ਅਲੋਪ ਹੋ ਗਿਆ .
ਕੁਝ ਦੇਰ  ਅਗੇ ਜਾਣ ਤੋਂ ਬਾਅਦ ਸਾਨੂੰ ਬਲ  ਪੰਜਾਬੀ  ਢਾਬਾ ਨਜਰ  ਆ ਗਿਆ , ਸਾਡੇ ਚੇਹਿਰੇ ਤੇ ਇਕ ਮੁਸਕਾਨ ਆ ਗਈ , ਕਿਉਕਿ ਕਰਨਾਟਕ ਦੇ ਇਸ ਛੋਟੇ ਜਿਹੇ ਸ਼ਹਿਰ  ਚ ਪੰਜਾਬੀ ਰੋਟੀ ਨੂੰ ਤਰਸ ਗਏ ਸੀ  , ਸੰਬਾਰ  ਚਾਵਲ ਖਾ ਖਾ ਕੇ  ਬੋਰ ਹੋ ਗਏ ਸੀ . ਸੋ ਕਈ ਦਿਨਾਂ  ਬਾਅਦ  ਪੰਜਾਬੀ ਰੋਟੀ ਮਿਲਣ  ਵਾਲੀ ਸੀ . ਅਗੇ ਜਾਕੇ ਦੇਖਿਆ  ਕੀ ਉਹੀ ਟਰਕ  ਉਸ ਢਾਬੇ ਤੇ ਖੜਾ ਸੀ  ਅਤੇ ਸਾਯਦ ਉਸਦੇ  ਡ੍ਰਾਈਵਰ ਨੇ  ਖਾਣਾ  ਇਥੇ ਖਾਣਾ ਸੀ . ਮੇਰੇ  ਦਿਮਾਗ ਅਜੇ ਵੀ ਉਹ  ਸੁਨੇਹਾ  ਜੋ ਟਰਕ ਦੇ ਪਿਛੇ ਲਿਖਿਆ  ਸੀ ਘੁਮੰ  ਰਿਹਾ ਸੀ . ਮੈਂ ਤੇ ਮੇਰਾ ਦੋਸਤ ਉਸ ਢਾਬੇ  ਤੇ ਵਿਛੇ ਪੰਜਾਬੀ ਮੰਜੇ ਤੇ ਬੈਠ ਗਏ  ਅਤੇ ਕੁਝ ਮਿੰਟਾਂ ਚ ਵੇਟਰ ਸਾਡਾ ਓਡਰ ਨੋਟ ਕਰ ਕੇ ਲੈ ਗਿਆ . ਮੇਰੇ ਦਿਮਾਗ ਚ  ਇਹ   ਵਿਚਾਰ ਵਾਰ ਵਾਰ  ਟਕਰਾਂ ਮਾਰ ਰਿਹਾ ਸੀ ਕੀ ਮੈਂ ਟਰਕ ਡ੍ਰਾਈਵਰ ਤੋਂ ਪੁਛਾਂ ਕੀ ਉਸਨੂੰ  ਉਸਦੇ ਸਭਿਆਚਾਰ ਤੋ ਇਹੋ ਜਿਹਾ ਕਿਹੜਾ ਖ਼ਤਰਾ ਆ ਗਯਾ  ਸੀ ਉਹ ਆਪਣੇ ਟਰਕ ਦੇ ਪਿਛੇ ਲਿਖ ਕੇ ਘੁਮੰ ਰਿਹਾ ਹੈ . ਸੋ ਮੈਂ ਫੈਸਲਾ  ਲਿਯਾ  ਕੀ ਇਸ ਸੰਕਾਂ ਦਾ ਨਿਵਾਰਨ  ਟਰਕ ਡ੍ਰਾਈਵਰ  ਤੋ ਹੀ ਕੀਤਾ ਗਿਆ . ਉਥੇ ਇਕ ਵੇਟਰ  ਨੇ  ਟਰਕ ਦੇ ਡ੍ਰਾਈਵਰ ਦੀ ਦਸ ਪਾਈ. ਮੈਂ ਹਿਮਤ ਕਰ ਕੇ ਡ੍ਰਾਈਵਰ ਕੋਲ ਜਾ ਕੇ ਫ਼ਤੇਹ  ਬੁਲਾਈ ਜੋ ਕੀ ੪੦-੪੫  ਸਾਲ ਦੇ ਗੇੜ  ਚ ਸੀ . ਮੈਂ ਉਸਦੇ ਸਾਹਮਣੇ  ਵਾਲੇ ਮੰਜੇ ਤੇ ਬੈਠ ਗਿਆ  ਅਤੇ  ਥੋੜੀ ਬਹੁਤ ਗਲ ਬਾਤ  ਤੋ ਬਾਅਦ ਆਪਣਾ  ਸਵਾਲ  ਪੁਛ ਹੀ ਲਿਯਾ.
ਮੇਰੇ  ਸਵਾਲ ਦੇ ਜਵਾਬ ਚ  ਉਹ ਡ੍ਰਾਈਵਰ ਬੜੀ  ਜੋਰ ਦੀ  ਹਸਿਆ  ਅਤੇ ਕਹਿਣ  ਲਗਾ ਕੀ ਉਸਨੂੰ  ਅਸਲੀ ਪੰਜਾਬੀ ਸਭਿਆਚਾਰ  ਤੋ  ਖ਼ਤਰਾ  ਨਹੀ ਹੈ , ਬਾਲਕੀ ਉਸਨੂੰ ਤਾਂ ਖ਼ਤਰਾ  ਉਸ ਤੋਂ ਹੈ ਜੋ  ਅਜਕਲ ਪੰਜਾਬੀ  ਸਭਿਆਚਾਰ  ਦੇ ਨਾਂ  ਤੇ ਹੋ ਰਿਹਾ ਹੈ ਉਸਨੇ  ਬੜੇ ਹੀ  ਚਿਤਾਂਜਨਕ  ਅੰਦਾਜ ਕਿਹਾ ਕੀ ਉਸਦੇ ਬਚੇ ਵਡੇ ਹੋ ਰਹੇ ਹਨ  ਅਤੇ  ਹਰ   ਸਵਾਲ ਦਾ ਜਵਾਬ ਮੰਗਦੇ ਹਨ . ਉਸਨੇ ਕਿਹਾ ਕੇ ਉਸਦਾ ਨੋ  ਸਾਲ ਦਾ ਲੜਕਾ ਜਦੋਂ ਟੀ ਵੀ  ਤੇ ਇਕ ਮਸ਼ਹੂਰ  ਪੰਜਾਬੀ  ਗਾਇਕ  ਦਾ  ਘਰ ਦੀ ਸ਼ਰਾਬ ਦੀ ਉਸਤਤ  ਚ  ਪੜਿਆ  ਗੋਏ ਗਾਣਾ ਸੁਣ ਰਿਹਾ ਸੀ  ਤਾਂ ਮੇਰੇ ਕੋਲ ਆ ਕੇ ਕਹਿੰਦਾ  ਕੀ ਪਾਪਾ ਜੀ  ਅਜ ਮਮੀ  ਨੀ ਸਾਗ ਬਣਾਇਆ  ਹੈ  ਅਤੇ ਹੁਣ ਘਰ ਦੀ ਸ਼ਰਾਬ ਵੀ  ਲੈ  ਕੇ  ਆਓ .  ਮੇਰੇ ਸਾਹਮਣੇ  ਬੈਠਾ ਸਖਸ  ਜੋ ਕੀ ਇਕ ਡ੍ਰਾਈਵਰ ਸੀ ,ਦੇ ਮੁਹੰ ਚ ਇਹ ਗਲ ਸੁਣ ਕੇ ਮੈਨੂ ਕਿ ਝਟਕਾ  ਲਾਗਿਯਾ.  ਇਹ ਡ੍ਰਾਈਵਰ  ਕਹਿਣ  ਲਾਗਿਯਾ  ਕੀ ਜਿਤਨੀ ਉਸਤਤ  ਸ਼ਰਾਬ ਅਤੇ ਭੁਕੀ ਦੀ  ਉਸਤਤ ਸਾਡੇ   ਸਾਡੇ ਇਸ ਸਭਿਆਚਾਰ ਹੁੰਦੀ  ਹੈ  ਉਸ ਨਾਲ ਉਸਦੇ  ਬਚਿਯਾਂ  ਤੇ ਗਲਤ ਪ੍ਰਭਾਵ ਪੈ ਰਿਹਾ ਇਸ ਨਾਲ ਚੰਗਾ ਹੈ ਕੀ ਮੈਂ ਪੰਜਾਬੀ ਕੈਸੇਟਾਂ ਹੀ ਘਰੇ  ਨਾ  ਰਖਾਂ ਅਤੇ ਪੰਜਾਬੀ ਚੈਨਲ  ਹੀ ਬੰਦ ਕਰਵਾ ਦਿਯਾਂ.ਇਤਨੀ ਗਲ ਕਹ ਕੇ ਉਹ ਉਠ ਖੜਾ ਹੋਯਾ  ਅਤੇ  ਚੰਗਾ ਜੀ  ਲੇਟ  ਹੋ ਰਿਹਾ  ਹਾਂ ਇਜਾਜਤ  ਦਿਉ , ਕਹਿ ਕੇ ਆਪਨੇ ਟਰਕ ਚ ਬੈਠ ਗਿਆ .ਟਰਕ ਇਕ ਵਾਰ ਫਿਰ ਅਲੋਪ ਹੋ ਗਿਆ , ਦਿਮਾਗ ਚ  ਫੇਰ   ਹਨੇਰੀ ਚਲ ਰਹੀ ਸੀ 
ਮੈਨੂੰ ਯਾਦ ਹੈ ਸਾਡੇ ਪਿੰਡ ਚ ਇਕ ਕ੍ਲੁਬ  ਵਲੋਂ ਇਕ ਨਸ਼ਾ ਵਿਰੋਧੀ ਰੈਲੀ ਆਯੋਜਿਤ  ਕੀਤੀ ਗਈ ਸੀ  ਅਤੇ ਇਸ ਦੇ ਮੁਖ ਮਿਹਮਾਨ  ਇਕ ਆਈ  ਪੀ ਐਸ ਅਫਸਰ ਸੀ  ਜੋ ਕੀ ਬਿਹਾਰ ਤੋਂ  ਸੀ .ਨੋਜਵਾਨ ਸੀ  ਅਤੇ ਗਲਬਾਤ ਕਰਨ ਤੇ ਉਸਨੇ ਦਸਿਯਾ  ਕੀ  ਜਦੋਂ ਮੇਰੀ ਪਹਿਲੀ  ਪੋਸਟਿੰਗ ਪੰਜਾਬ ਚ ਹੋਈ ਤਾਂ ਉਸਦੇ ਦਿਮਾਗ ਕਗ ਇਕ ਹਿਨ੍ਭਵਾਨਾ ਸੀ ਕੀ ਪੱਤਾ ਨਹੀ ਮੈਂ ਪੰਜਾਬ ਜਾ ਕੇ ਕਿਵੇਂ ਕਮੰ ਕਰੂੰਗਾ .ਪਰ ਇਥੇ ਆਕੇ ਪਤਾ  ਲਾਗਿਯਾ  ਕਿ ਪੰਜਾਬ ਤਾਂ ਬਿਹਾਰ ਤੋਂ ਵੀ ਅਗੇ ਲੰਘ ਗਿਆ ਹੈ .ਸਾਡੇ ਤਾਂ ਅਨਪੜ ਵਰਗ  ਹੀ ਸ਼ਰਾਬ ਅਤੇ ਨਸ਼ੇ ਦੀ ਉਸਤਤ ਕਰਦਾ ਹੈ ਪਰ ਤੁਸੀਂ ਤਾਂ ਰਜਦੇ ਪੁਜਦੇ ਪੜੇ ਲਿਖ ਲੋਗ  ਨਸ਼ਿਆਂ ਦਾ ਦਿਨ ਰਾਤ ਗੁਣ ਗਾਨ ਕਰਦੇ ਰਹਿੰਦੇ ਹਾਂ ਅਤੇ  ਬਾਅਦ ਚ ਧਾਵਾਂ ਮਾਰ ਜੇ ਰੋਂਦੇ  ਹੋ ਕੀ ਸਾਡੇ ਬਚੇ ਨਸ਼ੇ ਨੇ ਰੋਲ ਦਿਤੇ ਹਨ.ਐਸ  ਐਸ ਪੀ ਕਪਿਲ ਦੀ ਗਲ ਮੈਨੂ ਉਸ ਸਮੇ ਕਿਸੇ ਹੀਨ ਭਾਵਨਾ ਤੋ ਗ੍ਰਸਤ ਆਦਮੀ ਦੇ ਬੋਲ ਲਗੇ ਸਨ , ਪਰ ਅਜੇ ਮੈਨੂੰ  ਇਸ ਡ੍ਰਾਈਵਰ ਨਾਲ ਗਲ ਕਰ ਕੇ ਵਿਸ਼ਵਾਸ਼  ਹੋ ਗਿਆ ਹੈ ਕੇ  ਜੇਕਰ  ਸਾਡੇ  ਸਮਾਜ ਵਿਚ  ਜੇ ਇਸ ਤਰੀਕੇ ਹੀ ਨਸ਼ਿਆਂ ਦਾ ਗੁਣਗਾਨ  ਹੁੰਦਾ ਰਿਹਾ  ਤਾਂ ਉਹ ਦਿਨ ਦੂਰ ਨਹੀ ਕਿ ਸਾਡੇ ਬਚੇ ਪੂਰੀ ਤਰਾਂ  ਨਸਿਆਂ  ਦੇ ਜਾਲ  ਚ ਫਾਸ ਜਾਣ  ਅਤੇ ਸਾਨੂੰ  ਸਭਿਆਚਾਰ ਵਿਰੋਧੀ ਮੇਲੇ ਲਾਣੇ ਪੈਣਗੇ  ਉਸ  ਡ੍ਰਾਈਵਰ ਵਾਂਗੂ .


No comments:

Post a Comment