Saturday 26 March 2011

ਮੈਨੂੰ ਮੇਰੇ ਸਭਿਆਚਾਰ ਤੋਂ ਬਚਾਓ !!!!!

ਅਕਸਰ  ਟਰਕ  ਡ੍ਰਾਈਵਰ  ਨੂੰ  ਸਾਡੇ ਸਮਾਜ  ਚ ਉਹ  ਸਤਿਕਾਰ  ਨਹੀਂ ਮਿਲਦਾ ਜਿਤਨਾਂ ਦੂਜੇ ਪੇਸ਼ੇਵਾਰ ਲੋਕਾਂ ਨੂ ਮਿਲਦਾ ਹੈ , ਪਰ ਇਹੀ ਟਰਕ  ਵਾਲੇ ਕਈ ਵਾਰ ਬਹੁਤ ਹੀ ਸੋਹਾਣਾ ਸੁਨੇਹਾ  ਸਾਡੇ ਸਮਾਜ  ਨੂੰ  ਆਪਣੀ ਨੰਬਰ ਪਲੇਟ ਜਾਂ ਪਿਛੇ ਲਿਖੀਆਂ ਅਖਾਣ  ਨਾਲ  ਦੇ ਜਾਂਦੇ ਹਨ ਇਹ ਦੂਜੀ  ਗਲ ਹੈ  ਅਸੀਂ ਉਸਨੂੰ  ਮਨੀਏ ਜਾਂ ਨਹੀਂ . ਕਈ ਸੁਨੇਹੇ ਸਾਡੀ ਸਰਕਾਰ ਲਖਾਂ ਰੁਪਏ ਖਰਚ  ਕਰ ਕੇ ਵੀ ਲੋਕਾਂ ਚ ਨਹੀ ਪਹੁੰਚਾ  ਸਕੀ, ਪਰ ਟਰਕ ਵਾਲਿਆਂ ਨੇ ਉਨਾਂ  ਸੁਨੇਹਾਂ ਨੂੰ ਅਪਣਾ  ਹਰ ਇਕ ਦੇ ਜਬਾਨੀ ਚੜਾ ਦਿਤਾਂ .ਜਿਵੇਂ ਕੀ ਹਮ ਦੋ ਹਮਾਰੇ ਦੋ  ਜਾਂ ਦੋ ਹੀ ਕਾਫੀ  ਹੋਰਾਂ ਤੋ ਮਾਫੀ .ਪਿਛਲੇ ਦਿਨੀਂ  ਮੈਂ  ਅਪਣੇ ਇਕ ਦੋਸਤ ਨਾਲ  ਇਕ ਪੰਜਾਬੀ ਢਾਬੇ ਦੀ  ਭਾਲ ਚ ਬੰਗਲੋਰ  ਮੁੰਬਈ ਹਾਈਵੇ ਤੇ ਅਪਣੇ ਮੋਟਰ ਸਾਯਕਲ  ਤੇ ਜਾ ਰਹੇ ਸੀ ਕਿ ਮੇਰੀ ਨਿਗਾਹ ਮੇਰੇ ਅਗੇ ਜਾ ਰਹੇ ਇਕ ਟਰਕ ਤੇ ਪਈ ਜਿਸ ਤੇ ਲਿਖਿਯਾ ਸੀ ਕੀ ਮੈਨੂੰ ਮੇਰੇ ਸਭਿਯਾਚਾਰ ਤੋਂ  ਬਚਾਓ . ਮੇਰੀ ਹੈਰਾਨੀ  ਦੀ ਹਦ ਨਹੀ ਰਹੀ .ਮੈਂ ਸੋਚ ਕੇ ਹੈਰਾਨ ਸੀ ਇਕ ਇਹ ਕਿਹੜਾ ਇਨਸਾਨ ਹੈ ਜਿਸਨੂੰ  ਉਸਦੇ ਆਪਣੇ ਸਭਿਆਚਾਰ  ਤੋਂ ਹੀ ਖ਼ਤਰਾ ਪੈਦਾ ਹੋ ਗਿਆ ਹੈ . ਚਲੋ  ਟਰਕ ਤੇਜ ਸੀ ਸੋ  ਮੇਰੇ ਤੋਂ ਤੇਜੀ  ਨਾਲ ਅਗੇ ਨਿਕਲ ਕੇ ਅਲੋਪ ਹੋ ਗਿਆ .
ਕੁਝ ਦੇਰ  ਅਗੇ ਜਾਣ ਤੋਂ ਬਾਅਦ ਸਾਨੂੰ ਬਲ  ਪੰਜਾਬੀ  ਢਾਬਾ ਨਜਰ  ਆ ਗਿਆ , ਸਾਡੇ ਚੇਹਿਰੇ ਤੇ ਇਕ ਮੁਸਕਾਨ ਆ ਗਈ , ਕਿਉਕਿ ਕਰਨਾਟਕ ਦੇ ਇਸ ਛੋਟੇ ਜਿਹੇ ਸ਼ਹਿਰ  ਚ ਪੰਜਾਬੀ ਰੋਟੀ ਨੂੰ ਤਰਸ ਗਏ ਸੀ  , ਸੰਬਾਰ  ਚਾਵਲ ਖਾ ਖਾ ਕੇ  ਬੋਰ ਹੋ ਗਏ ਸੀ . ਸੋ ਕਈ ਦਿਨਾਂ  ਬਾਅਦ  ਪੰਜਾਬੀ ਰੋਟੀ ਮਿਲਣ  ਵਾਲੀ ਸੀ . ਅਗੇ ਜਾਕੇ ਦੇਖਿਆ  ਕੀ ਉਹੀ ਟਰਕ  ਉਸ ਢਾਬੇ ਤੇ ਖੜਾ ਸੀ  ਅਤੇ ਸਾਯਦ ਉਸਦੇ  ਡ੍ਰਾਈਵਰ ਨੇ  ਖਾਣਾ  ਇਥੇ ਖਾਣਾ ਸੀ . ਮੇਰੇ  ਦਿਮਾਗ ਅਜੇ ਵੀ ਉਹ  ਸੁਨੇਹਾ  ਜੋ ਟਰਕ ਦੇ ਪਿਛੇ ਲਿਖਿਆ  ਸੀ ਘੁਮੰ  ਰਿਹਾ ਸੀ . ਮੈਂ ਤੇ ਮੇਰਾ ਦੋਸਤ ਉਸ ਢਾਬੇ  ਤੇ ਵਿਛੇ ਪੰਜਾਬੀ ਮੰਜੇ ਤੇ ਬੈਠ ਗਏ  ਅਤੇ ਕੁਝ ਮਿੰਟਾਂ ਚ ਵੇਟਰ ਸਾਡਾ ਓਡਰ ਨੋਟ ਕਰ ਕੇ ਲੈ ਗਿਆ . ਮੇਰੇ ਦਿਮਾਗ ਚ  ਇਹ   ਵਿਚਾਰ ਵਾਰ ਵਾਰ  ਟਕਰਾਂ ਮਾਰ ਰਿਹਾ ਸੀ ਕੀ ਮੈਂ ਟਰਕ ਡ੍ਰਾਈਵਰ ਤੋਂ ਪੁਛਾਂ ਕੀ ਉਸਨੂੰ  ਉਸਦੇ ਸਭਿਆਚਾਰ ਤੋ ਇਹੋ ਜਿਹਾ ਕਿਹੜਾ ਖ਼ਤਰਾ ਆ ਗਯਾ  ਸੀ ਉਹ ਆਪਣੇ ਟਰਕ ਦੇ ਪਿਛੇ ਲਿਖ ਕੇ ਘੁਮੰ ਰਿਹਾ ਹੈ . ਸੋ ਮੈਂ ਫੈਸਲਾ  ਲਿਯਾ  ਕੀ ਇਸ ਸੰਕਾਂ ਦਾ ਨਿਵਾਰਨ  ਟਰਕ ਡ੍ਰਾਈਵਰ  ਤੋ ਹੀ ਕੀਤਾ ਗਿਆ . ਉਥੇ ਇਕ ਵੇਟਰ  ਨੇ  ਟਰਕ ਦੇ ਡ੍ਰਾਈਵਰ ਦੀ ਦਸ ਪਾਈ. ਮੈਂ ਹਿਮਤ ਕਰ ਕੇ ਡ੍ਰਾਈਵਰ ਕੋਲ ਜਾ ਕੇ ਫ਼ਤੇਹ  ਬੁਲਾਈ ਜੋ ਕੀ ੪੦-੪੫  ਸਾਲ ਦੇ ਗੇੜ  ਚ ਸੀ . ਮੈਂ ਉਸਦੇ ਸਾਹਮਣੇ  ਵਾਲੇ ਮੰਜੇ ਤੇ ਬੈਠ ਗਿਆ  ਅਤੇ  ਥੋੜੀ ਬਹੁਤ ਗਲ ਬਾਤ  ਤੋ ਬਾਅਦ ਆਪਣਾ  ਸਵਾਲ  ਪੁਛ ਹੀ ਲਿਯਾ.
ਮੇਰੇ  ਸਵਾਲ ਦੇ ਜਵਾਬ ਚ  ਉਹ ਡ੍ਰਾਈਵਰ ਬੜੀ  ਜੋਰ ਦੀ  ਹਸਿਆ  ਅਤੇ ਕਹਿਣ  ਲਗਾ ਕੀ ਉਸਨੂੰ  ਅਸਲੀ ਪੰਜਾਬੀ ਸਭਿਆਚਾਰ  ਤੋ  ਖ਼ਤਰਾ  ਨਹੀ ਹੈ , ਬਾਲਕੀ ਉਸਨੂੰ ਤਾਂ ਖ਼ਤਰਾ  ਉਸ ਤੋਂ ਹੈ ਜੋ  ਅਜਕਲ ਪੰਜਾਬੀ  ਸਭਿਆਚਾਰ  ਦੇ ਨਾਂ  ਤੇ ਹੋ ਰਿਹਾ ਹੈ ਉਸਨੇ  ਬੜੇ ਹੀ  ਚਿਤਾਂਜਨਕ  ਅੰਦਾਜ ਕਿਹਾ ਕੀ ਉਸਦੇ ਬਚੇ ਵਡੇ ਹੋ ਰਹੇ ਹਨ  ਅਤੇ  ਹਰ   ਸਵਾਲ ਦਾ ਜਵਾਬ ਮੰਗਦੇ ਹਨ . ਉਸਨੇ ਕਿਹਾ ਕੇ ਉਸਦਾ ਨੋ  ਸਾਲ ਦਾ ਲੜਕਾ ਜਦੋਂ ਟੀ ਵੀ  ਤੇ ਇਕ ਮਸ਼ਹੂਰ  ਪੰਜਾਬੀ  ਗਾਇਕ  ਦਾ  ਘਰ ਦੀ ਸ਼ਰਾਬ ਦੀ ਉਸਤਤ  ਚ  ਪੜਿਆ  ਗੋਏ ਗਾਣਾ ਸੁਣ ਰਿਹਾ ਸੀ  ਤਾਂ ਮੇਰੇ ਕੋਲ ਆ ਕੇ ਕਹਿੰਦਾ  ਕੀ ਪਾਪਾ ਜੀ  ਅਜ ਮਮੀ  ਨੀ ਸਾਗ ਬਣਾਇਆ  ਹੈ  ਅਤੇ ਹੁਣ ਘਰ ਦੀ ਸ਼ਰਾਬ ਵੀ  ਲੈ  ਕੇ  ਆਓ .  ਮੇਰੇ ਸਾਹਮਣੇ  ਬੈਠਾ ਸਖਸ  ਜੋ ਕੀ ਇਕ ਡ੍ਰਾਈਵਰ ਸੀ ,ਦੇ ਮੁਹੰ ਚ ਇਹ ਗਲ ਸੁਣ ਕੇ ਮੈਨੂ ਕਿ ਝਟਕਾ  ਲਾਗਿਯਾ.  ਇਹ ਡ੍ਰਾਈਵਰ  ਕਹਿਣ  ਲਾਗਿਯਾ  ਕੀ ਜਿਤਨੀ ਉਸਤਤ  ਸ਼ਰਾਬ ਅਤੇ ਭੁਕੀ ਦੀ  ਉਸਤਤ ਸਾਡੇ   ਸਾਡੇ ਇਸ ਸਭਿਆਚਾਰ ਹੁੰਦੀ  ਹੈ  ਉਸ ਨਾਲ ਉਸਦੇ  ਬਚਿਯਾਂ  ਤੇ ਗਲਤ ਪ੍ਰਭਾਵ ਪੈ ਰਿਹਾ ਇਸ ਨਾਲ ਚੰਗਾ ਹੈ ਕੀ ਮੈਂ ਪੰਜਾਬੀ ਕੈਸੇਟਾਂ ਹੀ ਘਰੇ  ਨਾ  ਰਖਾਂ ਅਤੇ ਪੰਜਾਬੀ ਚੈਨਲ  ਹੀ ਬੰਦ ਕਰਵਾ ਦਿਯਾਂ.ਇਤਨੀ ਗਲ ਕਹ ਕੇ ਉਹ ਉਠ ਖੜਾ ਹੋਯਾ  ਅਤੇ  ਚੰਗਾ ਜੀ  ਲੇਟ  ਹੋ ਰਿਹਾ  ਹਾਂ ਇਜਾਜਤ  ਦਿਉ , ਕਹਿ ਕੇ ਆਪਨੇ ਟਰਕ ਚ ਬੈਠ ਗਿਆ .ਟਰਕ ਇਕ ਵਾਰ ਫਿਰ ਅਲੋਪ ਹੋ ਗਿਆ , ਦਿਮਾਗ ਚ  ਫੇਰ   ਹਨੇਰੀ ਚਲ ਰਹੀ ਸੀ 
ਮੈਨੂੰ ਯਾਦ ਹੈ ਸਾਡੇ ਪਿੰਡ ਚ ਇਕ ਕ੍ਲੁਬ  ਵਲੋਂ ਇਕ ਨਸ਼ਾ ਵਿਰੋਧੀ ਰੈਲੀ ਆਯੋਜਿਤ  ਕੀਤੀ ਗਈ ਸੀ  ਅਤੇ ਇਸ ਦੇ ਮੁਖ ਮਿਹਮਾਨ  ਇਕ ਆਈ  ਪੀ ਐਸ ਅਫਸਰ ਸੀ  ਜੋ ਕੀ ਬਿਹਾਰ ਤੋਂ  ਸੀ .ਨੋਜਵਾਨ ਸੀ  ਅਤੇ ਗਲਬਾਤ ਕਰਨ ਤੇ ਉਸਨੇ ਦਸਿਯਾ  ਕੀ  ਜਦੋਂ ਮੇਰੀ ਪਹਿਲੀ  ਪੋਸਟਿੰਗ ਪੰਜਾਬ ਚ ਹੋਈ ਤਾਂ ਉਸਦੇ ਦਿਮਾਗ ਕਗ ਇਕ ਹਿਨ੍ਭਵਾਨਾ ਸੀ ਕੀ ਪੱਤਾ ਨਹੀ ਮੈਂ ਪੰਜਾਬ ਜਾ ਕੇ ਕਿਵੇਂ ਕਮੰ ਕਰੂੰਗਾ .ਪਰ ਇਥੇ ਆਕੇ ਪਤਾ  ਲਾਗਿਯਾ  ਕਿ ਪੰਜਾਬ ਤਾਂ ਬਿਹਾਰ ਤੋਂ ਵੀ ਅਗੇ ਲੰਘ ਗਿਆ ਹੈ .ਸਾਡੇ ਤਾਂ ਅਨਪੜ ਵਰਗ  ਹੀ ਸ਼ਰਾਬ ਅਤੇ ਨਸ਼ੇ ਦੀ ਉਸਤਤ ਕਰਦਾ ਹੈ ਪਰ ਤੁਸੀਂ ਤਾਂ ਰਜਦੇ ਪੁਜਦੇ ਪੜੇ ਲਿਖ ਲੋਗ  ਨਸ਼ਿਆਂ ਦਾ ਦਿਨ ਰਾਤ ਗੁਣ ਗਾਨ ਕਰਦੇ ਰਹਿੰਦੇ ਹਾਂ ਅਤੇ  ਬਾਅਦ ਚ ਧਾਵਾਂ ਮਾਰ ਜੇ ਰੋਂਦੇ  ਹੋ ਕੀ ਸਾਡੇ ਬਚੇ ਨਸ਼ੇ ਨੇ ਰੋਲ ਦਿਤੇ ਹਨ.ਐਸ  ਐਸ ਪੀ ਕਪਿਲ ਦੀ ਗਲ ਮੈਨੂ ਉਸ ਸਮੇ ਕਿਸੇ ਹੀਨ ਭਾਵਨਾ ਤੋ ਗ੍ਰਸਤ ਆਦਮੀ ਦੇ ਬੋਲ ਲਗੇ ਸਨ , ਪਰ ਅਜੇ ਮੈਨੂੰ  ਇਸ ਡ੍ਰਾਈਵਰ ਨਾਲ ਗਲ ਕਰ ਕੇ ਵਿਸ਼ਵਾਸ਼  ਹੋ ਗਿਆ ਹੈ ਕੇ  ਜੇਕਰ  ਸਾਡੇ  ਸਮਾਜ ਵਿਚ  ਜੇ ਇਸ ਤਰੀਕੇ ਹੀ ਨਸ਼ਿਆਂ ਦਾ ਗੁਣਗਾਨ  ਹੁੰਦਾ ਰਿਹਾ  ਤਾਂ ਉਹ ਦਿਨ ਦੂਰ ਨਹੀ ਕਿ ਸਾਡੇ ਬਚੇ ਪੂਰੀ ਤਰਾਂ  ਨਸਿਆਂ  ਦੇ ਜਾਲ  ਚ ਫਾਸ ਜਾਣ  ਅਤੇ ਸਾਨੂੰ  ਸਭਿਆਚਾਰ ਵਿਰੋਧੀ ਮੇਲੇ ਲਾਣੇ ਪੈਣਗੇ  ਉਸ  ਡ੍ਰਾਈਵਰ ਵਾਂਗੂ .


Thursday 24 March 2011

ਵੋਟਾਂ ਦਾ ਮੁਲ

ਮੇਰੇ ਇਕ  ਪਤਰਕਾਰ  ਦੋਸਤ  ਨਾਲ ਅਕਸਰ  ਇਸ ਗਲ ਤੇ   ਤਰਕ ਜੋ ਜਾਂਦਾ ਹੈ ਕਿ ਭਾਰਤ ਸਚਮੁਚ ਲੋਕਤੰਤਰ   ਲਈ  ਢੁਕਵਾਂ  ਦੇਸ਼ ਹੈ ਯਾ ਨਹੀ . ਉਸਦਾ ਦਾਵਾ ਹੈ ਕਿ ਜਿਤਨੇ ਤਕ ਦੇਸ਼ ਪੂਰਨ  ਤੌਰ  ਤੇ ਸਾਖਰ  ਨਹੀਂ ਹੀ ਜਾਂਦਾ ਅਤੇ ਲੋਕ  ਆਪਣੇ ਹਕਾਂ  ਬਾਰੇ ਜਾਗਰੂਕ ਨਹੀ ਹੁੰਦੇ  ਉਤਨੇ ਤਕ  ਇਸ ਦੇਸ਼ ਚ  ਲੋਕ ਤੰਤਰ  ਦਾ  ਕੋਈ   ਲਾਭ ਨਹੀ ਹੈ . ਕਦੇ ਕਦੇ ਮੈਨੂੰ ਉਸਦੀ  ਗਲ ਠੀਕ ਜਾਪਦੀ ਹੈ .ਮੈਂ  ਕੁਝ  ਵਿਕਾਸ ਸ਼ੀਲ  ਦੇਸ਼ਾਂ ਦੀ ਚੋਣਾਂ  ਦੇਖਿਯਾਂ ਹਨ ਅਤੇ ਮਹਸੂਸ ਕੀਤਾ ਹੈ ਕਿ  ਉਨਾਂ ਦੇਸ਼ਾਂ ਚ ਉਠਾਏ ਗਏ ਚੋਣ ਮੁਦੇ  ਅਕਸਰ ਜਮੀਨ  ਜੇ ਕਿਹਾ  ਜਾਵੇ  ਤਾਂ ਮੁਲਕ  ਅਤੇ  ਪੂਰੇ ਮੁਲਕ ਵਾਸੀਆਂ ਨਾਲ ਜੁੜੇ ਹੁੰਦੇ ਹਨ .ਪਿਛਲੀ ਚੋਣਾਂ ਵਿਚ ਅਮਰੀਕਾ ਦੇ ਲੋਕਾਂ ਨੇ  ਓਬਾਮਾ ਨੂੰ  ਉਥੋਂ  ਦੇ  ਅਰਥਚਾਰੇ , ਸੇਹਤ ਸੇਵਾਵਾਂ  ਅਤੇ  ਵਿਦੇਸ਼  ਨੀਤੀ  ਤੇ ਲਏ   ਸਪਸ਼ਟ ਪਖ ਕਰਨ  ਚੋਣ ਕੀਤੀ  ਸੀ  ਅਤੇ ਇਸੇ ਤਰਾਂ ਕਨੇਡਾ  ਵਿਚ ਵੀ ਕੁਝ ਇਹੋ ਜਿਹੇ ਮੁਦੇ ਹੀ ਉਠਾਏ ਜਾਂਦੇ ਹਨ .ਚਾਹੇ ਉਹ  ਕੇਂਦਰੀ  ਚੋਣਾਂ ਹੋਣ ਯਾ  ਰਾਜਾਂ  ਦੀ ਚੋਣਾਂ ਮੂਦੇ  ਹਰ ਵਾਰ  ਕੁਝ ਰਚਨਾਤਮਕ ਹੀ ਰਹਿੰਦੇ ਹਨ .ਲੇਕਿਨ  ਸਾਡੇ ਹਿੰਦੁਸਤਾਨ  ਵ੍ਹਿਚ   ਹਰ  ਚੋਣ  ਵਿਚ ਅਜੀਬ ਹੀ ਮੂਦੇ  ਰਹਿੰਦੇ ਹਨ  ਅਤੇ  ਸਾਰੇ ਰਾਜਨੀਤਿਕ  ਦਲ  ਵੋਟਾਂ ਖ਼ਰੀਦਨ  ਦੇ ਚਕਰ ਚ ਰਹਿੰਦੇ  ਹਨ  ਅਤੇ ਉਹ ਖ਼ਰੀਦਦਾਰੀ  ਇਸ ਤਰਾਂ ਕਰਦੇ ਹਨ ਕੀ ਸਾਡਾ ਚੋਣ ਕਮਿਸ਼ਨ  ਜਾਣਦੇ ਹੁਏ  ਵੀ ਕੁਝ ਨਹੀ ਕਰ ਸਕਦਾ ਹੈ .
ਤਾਮਿਲਨਾਡੂ  ਚ ਚੋਣਾਂ ਦਾ ਮੋਸਮ  ਆ ਰਿਹਾ ਹੈ ਅਤੇ ਸਾਰੇ  ਰਾਜਨੈਤਿਕ  ਦਲਾਂ ਨੇ  ਆਪਣੇ ਲੰਗੋਟੇ ਕਸ ਲਾਏ ਹਨ , ਪਰ ਉਨਾਂ ਦੇ ਚੋਣ  ਮੁਦ੍ਹੇ ਅਤੇ ਮਨੋਰਥ  ਪਤਰ ਪੜ ਕੇ ਲਗਦਾ ਹੈ  ਕੀ ਚੋਣਾਂ  ਨਹੀ ਬਲਕਿ  ਕੋਈ ਚੋਣ  ਨੀਲਾਮੀ ਜੋ ਰਹੀ ਹੋਵੇ . ਅਤੇ  ਜਿਹੜਾ  ਵੀ ਜਿਆਦਾ ਮੁਲ ਪਾਏਗਾ  ਉਸਨੂੰ  ਵੋਤੇ ਮਿਲ ਜਾਏਗੀ . ਇਸ ਦੀ ਪਹਲ  ਕੀਤੀ  ਵਰਤਮਾਨ  ਮੁਖਮੰਤਰੀ  ਕਰੁਣਾਨਿਧਿ  ਨੇ . ਕਰੁਣਾਨਿਧਿ ਨੇ  ਪੜੀ ਲਿਖੀ  ਵੋਟ  ਦਾ ਮੁਲ ਰਖਿਯਾ  ਹੈ ਇਕ   ਲਾਪਟੋਪ. ਬਿਲਕੁਲ ਸਹੀ  ਸੁਣਿਆ ਜੀ , ਜਿਹੇ ਉਨਾਂ  ਦੀ ਸਰਕਾਰ ਦੋਬਾਰਾ  ਬਣਦੀ ਹੈ  ਤਾਂ ਸਾਰੇ  ਵਿਦਿਅਰਥੀ  ਵਰਗ  ਨੂੰ  ਮਿਲੇਗਾ ਇਕ  ਕੰਪਿਊਟਰ  . ਇਸੇ ਤਰਾਂ  ਉਨਾਂ  ਦੇ ਬਰਾਬਰ  ਦੀ ਬੋਲੀ  ਲਈ ਹੈ ਬੀਬੀ  ਜੈ ਲਲਿਤਾ  ਨੇ . ਉਨਾਂ ਨੇ ਕਿਹਾ ਕੀ ਹਰ ਘਰ ਨੂੰ  ਮਿਲੇਗੀ ਇਕ ਮਿਕ੍ਸੀ . ਸੋ ਹੁਣ  ਤੁਸੀਂ ਦੇਖੋ ਕੀ ਆਪਣੀ ਵੋਟ ਕਿਸਨੂੰ ਵੇਚਣ ਹੈ  ਲਾਪਟੋਪ  ਵਾਲੇ ਨੂੰ ਜਾਂ ਮਿਕ੍ਸੀ ਵਾਲੇ  ਨੂੰ . ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ  ਦੂਜੇ ਵਾਦੇ  ਵਾਂਗ  ਇਹ  ਵੀ ਵਾਦਾ  ਝੂਠਾ ਹੋ ਸਕਦਾ ਹੈ , ਸੋ  ਇਹ ਵੋਟ ਵਿਕਣੀ  ਹੈ ਉਧਾਰ. 
ਮੈਨੂ  ਚੋਣ  ਮੁਦੇ  ਤੋਂ ਇਕ ਗਲ ਯਾਦ ਆ ਗਈ , ਮੇਰੇ  ਹਲਕੇ  ਦੇ  ਐਮ ਅਲ ਏ  ਨੂੰ  ਮੈਂ ਜਦੋਂ  ਪੁਛਿਆ  ਭਾਈ  ਕੀ ਗਲ  ਤੇਰਾ ਖਾਸ ਬੰਦਾਂ  ਨਾਰਾਜ  ਹੋਇਆ ਫਿਰਦਾ ਹੈ  ਲਗਦਾ ਹੈ  ਤੁਸੀਂ ਉਸਦਾ ਕਮੰ ਨਹੀ ਕਰਵਾਇਆ . ਇਸ  ਤੇ ਦ੍ਹੁਖੀ ਐਮ  ਅਲ ਏ ਨੇ ਜਵਾਬ ਦਿਤਾ  ਕਿ ਨਹੀ ਪਤਰਕਾਰ  ਸਾਹਿਬ ਅਸਲ  ਚ ਮੇਰੇ ਕੋਲ ਉਸਦੀ  ਮਾਤਾ  ਦੇ ਭੋਗ ਤੇ ਨਹੀਂ  ਪਹੁਚਿਆ  ਗਿਆ . ਵਿਧਾਨ ਸਭਾ ਦਾ ਸੈਸ਼ਨ  ਚਲ ਰਿਹਾ ਸੀ  ਜਿਸ ਵਿਚ ਹਾਜਰੀ ਜਰੂਰੀ ਸੀ ਸੋ ਇਆਸ ਕਰ ਕੇ ਨਹੀ ਆਇਆ  ਗਿਆ .ਪਰ ਇਨਾਂ ਲੋਕਾਂ ਨੂੰ ਕੋਣ ਸਮਝਾਵੇ ਕੀ ਇਕ ਵਿਧਾਯਕ  ਦੀਡਿਉਟੀ ਕੀ ਹੈ .ਸੋ ਇਸ ਨਾਰਾਜ ਵਿਅਕਤੀ  ਨੇ ਆਖਿਰਕਾਰ   ਆਪਣੀ  ਵੋਟ ਨਹੀ ਪਾਈ ਕਿਉਂਕਿ  ਵਿਧਾਯਕ  ਭੋਗ ਤੇ ਨਹੀ ਪਹੁੰਚਿਆ .ਉਸ ਲਈ   ਇਸ ਐਮ ਅਲ ਏ ਵਲੋਂ ਕਰਵਾਏ ਗਏ  ਵਿਕਾਸ  ਕਮੰ ਬੇਕਾਰ ਹਨ .

ਲੋਕ ਤੰਤਰ  ਦਾ ਮਜਾਕ ਬਣਾ  ਰਖਯਾ   ਹੈ  ਇਹਨਾ ਵੋਟ ਦੇ ਸੌਦਾਗਰਾਂ ਨੇ . ਪਰ ਇਹਨਾ  ਦਾ ਕਸੂਰ ਹੀ ਨਹੀ , ਇਹ ਤਾਂ ਲੋਕ ਹੀ  ਵਿਕਾਊ  ਹੋ ਗਏ ਹਨ . ਇਹ ਸਦਾ ਹਿੰਦੁਸਤਾਨ ਹੀ ਜਿਥੇ ਚੋਣਾਂ  ਚ  ਦੇਸ਼ ਦੀ ਗਲ ਨਹੀ ਬਲਕਿ  ਨਿਜੀ  ਮੁਦਿਆਂ  ਤੇ ਵੋਟ ਪੈਂਦੀ  ਹੈਂ . ਲੋਕਾਂ ਨੂੰ  ਦੇਸ਼ ਜਾਂ  ਸਮਾਜ ਨਾਲ ਕੋਈ ਮਤਲਬ ਨਹੀ ਹੈ  ਬਲਕਿ ਉਹ  ਅਪਣੀ ਵੋਟ ਦਾ   ਇਸਤਮਾਲ  ਗੈਰ ਜਰੂਰੀ ਮੁਦਿਆਂ ਤੇ  ਇਸਤਮਾਲ  ਕਰਦੇ ਹਨ . ਪੰਜਾਬ  ਪਿਛਲੀ  ਚੋਣਾਂ ਚ  ਮਾਲਵੇ   ਚ ਇਕ ਬਾਬੇ  ਨੇ ਅਸੀਂ ਹਵਾ  ਚਲਾਈ ਕੀ  ਸਾਰੇ ਜਰੂਰੀ ਮੁਦ੍ਹੇ ਹੀ  ਵਿਸਰ ਗਏ  ਅਤੇ  ਉਹ ਜਿਤ ਗਏ ਜਿਸਨੂੰ ਬਾਬੇ ਦਾ ਆਸ਼ੀਰਵਾਦ ਮਿਲਿਆ . ਇਸ  ਵਪਾਰੀਕਰਨ  ਨੀ  ਰਾਜਨੈਤਿਕ  ਦਲਾਂ  ਦੀ ਮੋਜ ਕਰ ਦਿਤੀ . ਹੁਣ ਕਿਸੇ ਨੂੰ  ਕੋਈ ਕਮੰ ਕਰਣ ਦੀ ਲੋੜ ਨਹੀ ਲੋਕਾਂ ਦੀ  ਵੋਟ ਦਾ ਮੁਲ ਪਾ ਦਿਉ  ਬਸ ਬਲੇ  ਹੀ ਬਲੇ . ਹਾਲ ਹੀ  ਕਪਤਾਨ  ਸਾਹਿਬ ਦੀ ਇਕ ਡੇਰੇ  ਚ ਨਮਸਤਕ  ਹੋਣ ਦੀ ਬੜੀ ਚਰਚਾ ਹੈ . ਮੇਰੇ  ਹਿਸਾਬ ਨਾਲ ਉਨਾਂ ਨੇ ਇਕਦਮ  ਸਹੀ ਕਦਮ ਚੁਕਿਯਾ  ਹੈ . ਜਦੋਂ ਲੋਕਾਂ ਨੇ  ਵੋਟਾਂ ਹੀ ਇਸ ਕਰ ਕੇ ਪਾਣੀਆਂ ਹਨ  ਬਾਬਾ ਕਿਸ ਨੂੰ ਆਸ਼ੀਰਵਾਦ ਦੇ ਰਿਹਾ ਹੈ . ਜਾਂ ਉਨਾਂ ਦੀ ਵੋਟ ਦਾ ਕੋਣ  ਮੁਲ ਜਿਯਾਦਾ ਪਾ ਰਿਹਾ ਹੈ , ਤਾਂ  ਜਰੂਰੀ ਦੂਜੇ ਕਮਾੰ ਚ ਮਥਾ ਮਾਰਨਾ ਹੈ . ਨਾਲੇ ਕਮੰ  ਕਰੋਂ ਉਸ ਤੋ ਬਾਅਦ ਉਸਦਾ ਪਰਚਾਰ ਕਰੋ ,ਕੁਤੇ ਵਾਂਗੂੰ ਭੋਕੰਦੇ  ਰਹੋ  ,  ਕੀ ਅਸੀਂ ਇਹ ਕਮੰ  ਕਰਵਾਇਆ ਜੀ ਉਹ ਕਮੰ ਕਰਵਾਇਆ  ਜੀ  ਅਤੇ ਫਿਰ ਵੋਟਾਂ ਮੰਗਦੇ ਫਿਰੋ . 
ਸਾਡੇ ਗਿਰ  ਰਹੇ ਕਿਰਦਾਰ ਨੇ  ਅਸਲ ਚ ਇਹਨਾਂ  ਲੀਡਰਾਂ  ਦੀ ਮੋਜ ਕਰ ਦਿਤੀ ਸੀ .ਉਨਾਂ ਨੂੰ ਪਤਾ ਹੈ ਜਦੋਂ  ਵੋਟ ਕਿਸੇ  ਦੇ ਘਰ  ਭੋਗ ਤੇ ਜਾਣ ਨਾਲ , ਜਾਂ ਕਿਸੇ ਬਾਬੇ ਦੇ ਪੈਰੀ ਹਥ ਲਾਣ ਨਾਲ , ਜਾਂ  ਮਿਕ੍ਸੀਆਂ  ਯਾ ਕੰਪਿਊਟਰ ਵੰਡਣ ਨਾਲ ਹੀ ਮਿਲ ਜਾਣ ਹੀ ਤਾਂ  ਕਮੰ ਕਰਨ  ਦੀ ਕੀ ਲੋੜ ਹੈ . ਚਾਰ ਚਲ ਗਾਯਬ ਰਹੋ ਅਤੇ ਅਖੀਰ ਚ ਆਕੇ ਆਪਣਾ  ਤੀਰ ਚਲਾ ਦਿਉ  .ਬਸ ਮੋਜਾਂ ਹੀ ਮੋਜਾਂ 

Wednesday 23 March 2011

ਸਿਖੀ ਦਾ ਖਤਮ ਹੋ ਰਿਹਾ ਅਸਰ

ਕਪਤਾਨ  ਸਾਹਿਬ  ਦਾ ਡੇਰੇ  ਸਰਸੇ  ਜਾਕੇ  ਬਾਬੇ  ਦੇ  ਚਰਨੀ  ਲਾਗ ਜਾਣ ਨਾਲ ਇਕ ਗਲ ਸਿਧ ਹੋ ਗਈ ਹੈ  ਮਾਲਵੇ  ਇਲਾਕੇ  ਚ  ਸਿਖੀ  ਦਾ ਅਸਰ  ਖਤਮ  ਹੁੰਦਾ ਜਾ ਰਿਹਾ ਹੈ ਜਿਸਨੂੰ  ਲੋਕਾਂ ਨੇ ਹੁਣ  ਕਬੂਲਣਾ ਸ਼ੁਰੂ ਕਰ ਦਿਤਾ ਹੈ . ਪਹਲੇ   ਬਦਲ  ਪਰਿਵਾਰ ਨੇ ਸਿਖ ਤੋ ਕਿਨਾਰਾ ਕਰ  ਕੇ ਬਾਬੇ  ਦੇ ਚਰਨੀ lage

ਪਿਰਤ ਨੂੰ ਅਗੇ ਤੋਰਦਿਆਂ -------

ਕੁਝ  ਦਿਨ  ਪਹਿਲਾਂ  ਬਠਿੰਡਾ  ਵਿਖੇ  ਹੋਏ  ਬੀਬੀ ਹਰ ਸਿਮਰਤ ਕੋਰ ਬਾਦਲ ਦੇ  ਸਮਾਗਮ  ਚ  ਕੁਝ  ਬੇਰੋਜਗਾਰ  ਅਧਿਆਪਕਾਂ  ਦੀ ਸਾਡੇ  ਲੀਡਰਾਂ  ਵਲੋਂ  ਜਮ  ਕੇ ਸੇਵਾ ਕੀਤੀ ਗਈ , ਕਰਨੀ  ਹੀ ਸੀ ਇਹ ਅਪਣੇ ਲਈ  ਨੋਕਰੀਆਂ  ਦੀ ਮੰਗ ਜੋ ਕਰ ਰਹੇ ਸਨ . ਹੁਣ ਨੋਕਰੀ  ਤਾਂ ਹਰੇਕ  ਲਈ ਨਹੀ ਹੈ ਸੋ ਕੁਝ ਤਾਂ ਦੇਣਾ ਸੀ  ਸੋ  ਕੁਝ  ਮੁਕੀਆਂ  ਅਤੇ  ਘੁਸਨਾਂ ਨਾਲ  ਨਿਵਾਜ ਦਿਤਾ  ਗਿਆ ਹੈ . ਅਸਲ  ਇਹ  ਪਹਿਲੀ  ਵਾਰ ਨਹੀ  ਹੋਇਆ . ਅਜ  ਤੋ ਚਾਰ ਸਾਲ ਪਹਿਲਾਂ  ਬਿਲਕੁਲ ਕੁਝ  ਇਹੋ ਜਿਹਾ ਹੀ ਹੋਇਆ ਸੀ .ਇਸੇ ਜਿਲੇ ਦੇ  ਇਕ  ਸ਼ਹਿਰ  ਭਗਤਾ  ਭਾਈ  ਵਿਖੇ . 
ਉਸ ਸਮੇਂ  ਦੇ ਮੁਖ ਮੰਤਰੀ  ਅਮਰਿੰਦਰ  ਸਿੰਘ ਜੀ  ਆਪਣੀ  ਵਿਕਾਸ ਯਾਤਰਾ ਲੈਕੇ ਲੰਘ ਰਹੇ ਸੀ  ਅਤੇ ਜਿਉਂ  ਹੀ ਭਗਤੇ ਭਾਈ ਦੇ ਚੋਂਕ  ਚ ਪਹੁੰਚੇ  ਇਹੀ ਨੋਕਰੀ ਮੰਗਣ ਵਾਲੇ  ਵੀ ਪਹੁੰਚ ਗਏ . ਸੋਚਿਯ  ਕਪਤਾਨ  ਸਾਹਿਬ  ਵਿਕਾਸ ਕਰ  ਰਹੇ ਹਨ  ਚਲੋ  ਆਪਣਾ  ਵਿਕਾਸ ਵੀ ਕਰ ਲਯਿਏ. ਉਥੇ ਵੀ ਇਨਾਂ ਦਾ ਵਿਕਾਸ ਜਮ ਕੇ ਹੋਇਆ . ਘੁਸਨ ਮੁਕੀਆਂ  ਨਾਲ ਇਹਨਾ ਦੇ  ਭੁਥਿਆਂ ਦਾ  ਵਿਕਾਸ  ਹੋ ਗਿਆ  ਕ੍ਯੀ ਦਿਨ  ਸੁਜੇ ਰਹੇ .ਬੜੀ  ਚਰਚਾ ਰਹੀ  . ਉਸ ਸਮੇਂ ਦੇ  ਇਲਾਕੇ ਦੇ ਐਮ ਅਲ ਏ  ਸਾਹਿਬ  ਤੇ  ਦੋਸ ਲਗੇ  ਅਤੇ ਉਨਾਂ ਨੇ ਕਿਹਾ  ਕੀ ਜੀ ਇਹ ਅਧਿਆਪਕ ਨਹੀ ਬਲਕਿ  ਅਕਾਲੀ ਸਨ .  ਚਲੋ  ਕੁਟ ਖਾਣ ਵਾਲੇ  ਚੁਪ ਕਰ ਗਏ . ਲੋਕ ਭੁਲ ਗਏ  ਐਮ ਅਲ ਏ  ਸਾਹਿਬ  ਵੀ ਜਿਤ  ਗਏ . ਕੁਝ ਨਹੀ ਹੋਇਆ 
ਅਜੇ  ਪੰਜ  ਸਾਲ ਬਾਅਦ  ਵੀ ਉਹੀ ਕੁਝ ਹੋਇਆ , ਥੋੜਾ  ਜਿਹਾ  ਸੀਨ  ਬਾਦਲ ਗਿਆ . ਇਸ ਵਾਰ  ਅਧਿਆਪਕ ਤਾਂ ਉਹੀ ਸਨ  ਪਰ  ਸੇਵਾ ਕਰਨ  ਵਾਲੇ  ਬਦਲ  ਗਏ .  ਘਟਨਾ ਦੀ ਆਲੋਚਨਾ ਕਰਨ ਵਾਲੇ ਬਦਲ  ਗਏ . ਜਿਨਾਂ ਨੂੰ  ਪੰਜ ਸਾਲ ਪਹਿਲਾਂ  ਵਾਲੀ ਘਟਨਾ  ਤੇ ਕੋਈ ਇਤਰਾਜ  ਨਹੀ ਸੀ ਅਜੇ ਉਹ ਰੋਲਾ  ਪਾ ਰਹੇ  ਹਨ  ਕੀ ਜੇ  ਬੇਰੋਜਗਾਰ ਕੁਟ ਦਿਤੇ . ਜਿਵੇਂ ਕੀ ਕੁਟਾਂ ਦਾ  ਅਧਿਕਾਰ ਸਿਰਫ  ਉਨਾ ਲੋਕਾਂ  ਲਈ  ਹੈ . ਹੋਰ ਤਾਂ ਹੋਰ ਅਖਬਾਰ ਨਵੀਸ  ਵੀ ਬਦਲ ਗਏ . ਜਿਨਾ ਨੇ ਪੰਜ ਸਾਲ ਪਹਿਲਾਂ  ਵਾਲੀ ਘਟਨਾ  ਨੂੰ ਵਿਸਾਰ ਦਿਤਾ ਸੀ ,  ਅਜੇ  ਲੇਖ ਤੇ ਲੇਖ  ਲਿਖ ਮਾਰੇ . 
ਮੇਰੀ  ਇਕ ਗਲ ਸਮਝ  ਨਹੀ ਆਯੀ ਅਜੇ  ਤਕ ਕਿ ਬੇਰੋਜਗਾਰ ਲੋਕਾਂ ਦੀ  ਕੁਟ  ਦੀ ਪਰਿਭਾਸ਼ਾ  ਕਿਉਂ  ਬਦਲ ਜਾਂਦੀ ਹੈ .ਹਰ  ਘਟਨਾ  ਦੇ ਆਲੋਚਕ ਸਰਕਾਰ ਦੇ ਨਾਲ ਕਯੋਂ   ਬਦਲ ਜਾਂਦੇ ਹਨ . ਜਿਨਾ ਲਈ ਪੰਜ ਸਾਲ  ਪਹਿਲਾਂ  ਵਾਲੀ  ਕੁਟਮਾਰ ਗਲਤ ਮਾਰ ਸੀ  ਅਜ ਕਿਵੇ ਠੀਕ ਹੋ ਗਈ  ਅਤੇ ਪਿਛਲੀ ਵਾਰ ਕੁਟਮਾਰ ਕਰਨ  ਵਾਲੇ ਕੀ ਹਕ ਰਖਦੇ ਹਨ  ਇਸ ਵਾਰ ਆਲੋਚਨਾ ਕਰਨ ਦੇ .
ਮੈਨੂੰ ਤਾਂ ਇਸ ਵਿਚ ਸਾਰਾ ਕਸੂਰ ਹੀ ਸਾਰਾ ਕੁਟ ਖਾਣ ਵਾਲਿਆਂ ਦਾ ਲਗਦਾ ਹੈ ਉਨਾਂ  ਨੂੰ  ਕੁਟ  ਖਾਣ  ਦਾ ਚਸਕਾ  ਲਾਗ ਗਿਆ  ਹੈ , ਇਸ ਲਈ ਕੁਝ ਸਾਲ ਬਾਅਦ  ਹੀ  ਭੁਲ ਜਾਂਦੇ ਹਨ . ਕਿ ਉਨਾਂ ਦੀ ਸੇਵਾ ਹੋਈ ਹੈ  ਅਤੇ ਜਾਕੇ ਉਨਾਂ  ਹੁਕਮਰਾਨਾ ਨੂੰ ਹੀ ਵੋਟ ਪਾਕੇ ਕੇ ਆ ਜਾਂਦੇ ਹਨ  .  ਸਾਡੀ ਜਨਤਾ ਨੂੰ ਵੀ ਸੇਵਾ ਕਰਵਾਣ ਦੀ ਆਦਤ ਪੈ ਗਈ  ਹੈ . ਸੋ ਲੋਕ ਇਸ ਤਰਾਂ ਹੀ ਕੁਟ ਖਾਂਦੇ ਰਹਿਣ ਗੇ ਅਤੇ ਹੁਕਮਰਾਨ ਇਸ ਤਰਾਂ ਹੀ  ਕੁਟਦੇ ਰਹਿਣ ਗੇ . ਕਿਉਂਕੇ  ਲੋਕਾਂ ਨੇ ਆਪਣਾ  ਆਤਮ ਸਮਾਨ ਗਵਾ  ਲਿਯਾ ਹੈ . ਉਨਾਂ  ਲਈ ਇਹ ਕੁਟ  ਕੁਝ ਵੀ ਨਹੀ ਹੈ . ਇਹ ਕੋਈ ਨਵੀ ਨਹੀ ਹੈ  ਇਹ ਤਾਂ ਹੁਕਮਰਾਨਾ ਨੇ  ਪਿਛਲੀ  ਪਿਰਤ  ਹੀ ਅਗੇ ਤੋਰੀ ਹੈ ------------

Tuesday 22 March 2011

ਹੁਣ ਸਮਝ -------ਸਜਣ ਕੁਮਾਰ ਦੋਸ਼ੀ ਕਯੋਂ ਨਹੀਂ

ਵੋਟ  ਦੇ ਬਦਲੇ ਨੋਟ  ਭਾਰਤੀ ਰਾਜਨੀਤੀ  ਵਿਚ ਕੋਈ ਨਵੀਂ  ਗਲ ਨਹੀਂ . ਹਰ  ਵਿਧਾਨਸਭਾ  ਚੋਣਾਂ  ਚ  ਮੈਂ   ਵਿਕਾਊ  ਮਾਲ  ਦੇਖੇ  ਹਨ . ਕੋਈ ਗਰੀਬ  ਆਦਮੀ  ਚਲ ਲਾਲ੍ਪਰੀ  ਦੇ ਲਾਲਚ ਚ ਆਪਣੀ  ਵੋਟ  ਵੇਚ ਦੇਵੇ ਤਾਂ ਸਮਝ ਆਉਂਦੀ ਹੈ , ਕਿਉਂਕਿ  ਉਸ ਗਰੀਬ ਲਈ ਤਾਂ ਇਹੀ ਮੋਕਾ ਹੁੰਦਾ ਹੈ .ਨਹੀ ਤਾਂ ਸਾਰੀ ਉਮਰ  ਨੂਣ ਮਿਰਚ ਦੇ ਚਕਰ ਚ ਜਿੰਦਗੀ   ਘਸਦੀ  ਰਹੰਦੀ ਹੈ .ਪਰ ਜਦ ਸਾਡੇ ਸਮਾਜ ਦੇ ਰਜਦੇ ਪੁਜਦੇ  ਲੋਕ ਆਪਣੀ  ਵੋਟ ਵਿਕਾਊ  ਕਰ ਦਿੰਦੇ ਹੈ ਬੜੀ ਹੈਰਾਨੀ ਹੁੰਦੀ ਹੈ . ਪਿਛਲੀ  ਸ੍ਰੋਮਣੀ ਕਮੇਟੀ  ਦੀ ਚੋਣਾਂ ਚ ਸਾਡੇ ਹਲਕੇ ਚ ਬੜਾ ਜਬਰਦਸਤ ਮੁਕਾਬਲਾ  ਹੋਇਆ ਅਤੇ ਦੋਨੋ ਧਿਰਾਂ ਨੇ ਜਮ ਕੇ ਵੋਟਰਾਂ ਦੀ ਖਰੀਦੋ ਫ਼ਕਤ ਕੀਤੀ . ਇਸ ਚੋਣ  ਇਕ ਧੀਰ  ਨਾਲ ਸਾਡੇ  ਕਾਫੀ ਨੇੜੇ  ਹੈ , ਸੋ ਵੋਟਾਂ ਬੇਚਣ ਵਾਲਿਆਂ ਨੇ ਮੇਰੇ ਤਾਈ ਪਹੁੰਚ ਕੀਤੀ . ਮੇਰੀ ਹੈਰਾਨੀ ਦੀ ਹਦ ਉਸ ਸਮਾਂ ਪਾਰ ਕਰ ਗਈ  ਜਦ ਇਕ ਨੋਜਵਾਨ  ਜੋ ਕੀ ਪੇਸ਼ੇ ਤੋ ਈ ਟੀ ਟੀ  ਅਧਿਆਪਕ ਹੈ ਨੇ  ਆਪਣੀ ਵੋਟ ਲਈ ਸੋ  ਰੁਪਏ ਦੀ ਮੰਗ ਕੀਤੀ , ਪਰ ਜਦੋਂ ਉਸਨੂੰ  ਪਤਾ ਲਗਾ ਕੀ ਮੈਂ ਇਕ ਪਤਰਕਾਰ  ਹਾਂ   ਤਾਂ  ਛਲਾਵੇ ਵਾਂਗੂੰ  ਗਾਯਬ ਹੋ ਗਿਆ . ਚਲੋ ਇਹ ਗਲ ਤਾਂ  ਹਰ ਮਾਲ ਸੋ ਰੁਪਏ  ਵਾਲੀ ਸੀ , ਪਰ ਅਜ ਮੈਂ ਗਲ ਕਰ ਰਿਹਾ ਹਾਂ ਜੋ ਮਾਲ ਕਰੋੜਾਂ  ਚ ਵਿਕਿਯਾ  ਅਤੇ ਖ਼ਰੀਦਨ  ਵਾਲਿਯਾਂ ਨੇ  ਅਤੇ ਵਿਕਣ  ਵਾਲਿਯਾਂ  ਨੇ ਖੁਲ ਕੇ ਬੇਸ਼ਰਮੀ ਦਿਖਾਈ .
ਪਿਛੇ  ਜਿਹੇ ਸਿਟੀ ਵਜਾਉਣ  ਵਾਲਿਆਂ ਨੇ  ਖੁਲਾਸਾ ਕੀਤਾ ਕੀ  ਦੁਨਿਆ ਚ ਅਪਨੇ ਆਪ  ਨੂੰ ਇਮਾਨਦਾਰੀ ਦੀ ਮੂਰਤ ਕਹਾਲਾਉਣ  ਵਾਲੇ  ਸਾਡੇ  ਮਨਮੋਹਨ ਜੀ ਦੀ ਸਰਕਾਰ  ਖਰੀਦੀ ਹੋਈ ਵੋਟਾਂ ਦੇ ਸਹਾਰੇ ਬਣੀ ਸੀ , ਜੋ ਕੀ  ਬੜੀ ਸ਼ਰਮ ਦੀ  ਗਲ ਹੈ . ਸਰਕਾਰ ਦੀ ਇਸ ਹਰਕਤ ਨਾਲ ਮੈਨੂੰ ਬੜੀ ਸ਼ਰਮਿੰਦਗੀ  ਦਾ ਸਾਹਮਣਾ ਕਰਨ ਪਿਯਾ . ਆਪਣੇ ਗੋਰੇ ਦੋਸਤਾਂ ਸਾਹਮਣੇ ਮੈਂ ਅਕਸਰ ਮੇਰੇ ਦੇਸ਼ ਵਿਚ ਲੋਕਤੰਤਰ  ਦੀ  ਫੁਕਰੀਆਂ ਮਾਰਦਾ ਰਹਿੰਦਾ ਸੀ , ਪਰ ਅਜ ਲੰਚ ਬ੍ਰੇਕ  ਤੇ  ਉਹਨਾ ਨੇ  ਮੇਰੀ ਖੂਬ  ਖਿਚਾਈ ਕੀਤੀ , ਨਾਲੇ ਮੇਰੇ ਸਰਦਾਰ  ਹੋਣ ਦੀ ਅਤੇ ਨਾਲੇ ਮੇਰੇ ਭਾਰਤੀ ਲੋਕਤੰਤਰ  ਦੀ . ਮੈਂ ਕਾਫੀ ਹੈਰਾਨ ਪਰੇਸ਼ਾਨ ਘਰ  ਪਹੁੰਚ ਕੇ ਭਾਰਤੀ  ਅਖ਼ਬਾਰਾਂ   ਨੂੰ ਛਾਨਣ ਲਾਗਿਯਾ , ਕੀਤੇ ਸਾਡੇ ਸਰਦਾਰ ਜੀ ਨੇ ਕੋਈ ਸਫਾਈ ਦਿਤੀ ਹੋਵੇ ਤਾਂ  ਮੁਲਕ ਦੀ ਇਜ਼ਤ ਰਹਿ ਜੇ .
ਅਗਲੇ ਦਿਨ  ਮੇਰੀ ਹੈਰਾਨੀ ਦੀ ਹਦ ਹੀ ਨਹੀ ਰਹੀ  ਜਦੋਂ  ਭਾਰਤੀ ਸਰਕਾਰ ਦੇ ਇਕ ਮੰਤਰੀ  ਪਰਨਾਬ ਮੁਖਰਜੀ ਨੇ ਦਾਵਾ ਕੀਤਾ ਕੀ  ਆਖੇ ਜੀ ਇਹ ਤਾਂ ਗਲ ੨੦੦੮ ਦੀ ਹੈ  ਅਤੇ ਹੁਣ ੨੦੦੯ ਦੀ ਸਰਕਾਰ ਹੈ ਸੋ  ਪਿਚਾਲੀ ਗਲਾਂ ਕੋਈ ਮਤਲਬ ਨਹੀ . ਵਾਹ ਭਾਈ  ਵਾਹ  ਕਾਯਾ ਜਵਾਬ  ਹੈ . ਮੁਖਰਜੀ  ਸਾਹਿਬ ਫੇਰ ਤਾਂ ਉਨਾ ਸਾਰੇ ਚੋਰਾਂ , ਕਾਤਲਾਂ ਨੂੰ  ਬਰੀ  ਕਰ ਦਿਉ  ਜਿਨਾ ਨੇ ਜੁਰਮ ਇਸ  ਸਾਲ  ਨਹੀ ਕੀਤੇ . ਤੁਹਾਡੇ ਹਰ ਮਾਲ ੧੦੦ ਰੁਪਏ ਦੀ ਤਰਾਂ  ਹਰ ਜੁਰਮ ਕੀ ਸਜਾ  ਇਕ ਸਾਲ ਜਾਂ ਕਿਤਨੇ ਮਹੀਨੇ ਰਹ  ਗਏ ਹਨ ਕਰ ਦਿਉ . 
ਇਸ ਬਿਆਨ  ਦੇ ਨਾਲ ਮੈਨੂੰ ਇਕ ਹੋਰ ਗਲ ਸਮਝ  ਆ ਗਈ ਕੀ , ਹੁਣ ਤਕ  ਕਾੰਗ੍ਰੇਸ  ਨੇ ਸਜਣ  ਅਤੇ  ਜਗਦੀਸ਼ ਕੁਮਾਰ ਨੂੰ ਦੋਸ਼ੀ ਕਯੋਂ ਨਹੀ ਸਵੀਕਾਰ ਕੀਤਾ , ਕਿਉਂਕੇ  ਉਨਾਂ ਨੇ ਤਾਂ  ਬੰਦੇ ੧੯੮੪ ਚ ਮਾਰੇ ਸੀ  ਅਤੇ ਹੁਣ ਪੂਰੇ  ੩ ਦਹਾਕੇ ਹੋ ਗਏ ਹਨ ਸੋ ਉਨਾਂ ਦੇ ਸਾਰੇ ਖੂਨ ਮਾਫ਼ .. ਸਾਡੇ  ਪਰਧਾਨ ਮੰਤਰੀ ਜੀ ਨੇ  ਵੀ ਇਸ ਗਲ ਤੇ ਮੋਹਰ ਲਾ ਦਿਤੀ . ਉਨਾਂ ਨੇ    ਵਿਰੋਧੀ  ਦਲਾਂ  ਦੇ  ਰੋਲਾ ਪਾਉਣ ਤੇ  ਬੜਾ ਹੀ ਹੈਰਾਨੀ ਭਰਾ ਜਵਾਬ ਦਿਤਾ  ਅਤੇ ਕਿਹਾ ਕੀ  ਬੜੇ  ਹੀ ਦੁਖ ਦੇ ਗਲ ਹੈ ਕੀ ਵਿਰੋਧੀ ਧੀਰ  ਪੁਰਾਣੇ ਮਸਲੇ ਉਠਾ ਰਹੀ ਹੈ . ਉਸ ਘਟਨਾ  ਤੋ ਬਾਅਦ ਚ ਤਾਂ ਅਸੀਂ ਚੋਣਾਂ  ਜਿਤ  ਚੁਕੇ ਹਾਂ .
ਸਰਦਾਰ ਮਨਮੋਹਨ ਸਿੰਘ ਜੀ   ਨਾਂ ਤਾਂ ਚੋਣਾਂ ਜਿਤਣ ਨਾਲ ਅਤੇ ਨਾਂ ਹੀ  ਸਮਾਂ ਲੰਘ ਨਾਲ ਤੁਹਾਡੇ ਗੁਨਾਹ  ਮਾਫ਼  ਹੋ ਸਕਦੇ ਹਨ . ਜੋ ਗਲਤ ਹੈ  ਉਹ ਗਲਤ ਹੀ ਰਹੇਗਾ . ਮੇਰੇ ਹਿਸਾਬ ਨਾਲ  ਯਾ ਤਾਂ ਸਾਡੇ ਪਰਧਾਨ ਮੰਤਰੀ  ਜੀ ਬਹੁਤ  ਹੀ ਭੋਲੇ  ਹਨ ਜਾਂ ਬਹੁਤ ਹੀ  ਧੂਰਤ  ਅਤੇ ਚਲਾਕ  ਅਤੇ ਕੋਈ ਵੀ  ਆਦਮੀ  ਜੋ ਇਹ ਦੋਨੇ  ਗੁਣ  ਰਖਦਾ ਹੈ  ਭਾਰਤ ਦੇਸ਼ ਦਾ ਪਰਧਾਨ ਮੰਤਰੀ  ਰਹਣ ਦੇ ਕਾਬਿਲ ਨਹੀ ਹੈ 

Monday 21 March 2011

ਟੀ ਆਰ ਪੀ ਦੀ ਭੇਂਟ ਹੋਇਆ ਨਰਸੰਹਾਰ

੧੯੮੪  ਚ ਦਿਲੀ  ਅਤੇ ਦੇਸ਼ ਦੇ ਹੋਰ  ਰਾਜਾਂ ਚ  ਕਾੰਗ੍ਰੇਸ  ਆਯੋਜਿਤ  ਸਿਖ ਵਿਰੋਧੀ  ਦੰਗੇ   ਨੂੰ ਸ਼ਾਯਦ  ਹੀ ਕੋਈ ਭੂਲ ਪਾਏਗਾ . ਹੁਣੇ ਜਿਹੇ  ਇਸੇ  ਹੀ  ਮਹਾ ਨਰਸੰਹਾਰ  ਦੇ ਇਕ  ਕਾਂਡ  ਦਾ ਖੁਲਾਸਾ  ਹੋਯਾ  ਅਤੇ ਅਖ਼ਬਾਰਾਂ  ਨੇ    ਫਿਰ ਖਬਰਾਂ  ਛਾਪੀਆਂ . ਹਰਿਯਾਣਾ  ਦੇ ਇਕ  ਛੋਟੇ  ਜਿਹੇ  ਪਿੰਡ  ਵਿਚ ਕੋਈ  ਪੈਂਤੀ ਚਾਲੀ ਸਿਖਾਂ  ਨੂੰ  ਜਿਉਂਦਾ  ਮਚਾ ਦਿਤਾ ਗਿਆ ਸੀ . ਇਹ ਕੋਈ ਕਾੰਗ੍ਰੇਸ  ਦਾ ਕਲਾ ਕਾਰਾ ਨਹੀ ਸੀ ਬਲਕਿ ਇਹੋਜਿਹੇ  ਸੈੰਕੜੇ  ਕਾਲੇ  ਕਾਰੇ  ਹੋਏ ਅਤੇ ਸਿਖਾਂ ਨੂੰ ਜੋਉਂਦਾ  ਮਚਾ ਦਿਤਾ ਗਿਆ  ਸੀ .  ਦੋ ਚਾਰ ਦਿਨ ਗਲ ਚਲੀ  ਅਤੇ ਫਿਰ ਸਾਂਤ ਹੋ ਗਈ . ਚਲੋ  ਜੋ ਹੋਣਾ  ਸੀ ਉਹ ਤਾਂ ਹੋ ਗਿਆ  ਪਰ  ਮੀਡਿਯਾ  ਦੀ ਉਦਾਸੀਨਤਾ  ਦੇਖ ਕੇ ਬਹੁਤ ਹੀ ਹੈਰਾਨੀ  ਹੋਈ . 
ਇਸ  ਨਰਸੰਹਾਰ  ਚ ਕੋਈ ਦੇਸ਼ ਭਰ  ਚ ੮੦੦੦ ਜਾਨਾ   ਗਈਆਂ, ਪਰ  ਸਾਡੇ ਰਾਜਨੀਤਿਕਾਂ  ਅਤੇ ਮੀਡਿਆ  ਤੇ ਕੋਈ ਖਾਸ ਅਸਰ ਨਹੀ ਹੋਇਆ . 
ਗੁਜਰਾਤ  ਚ ੧੯੯੨  ਚ ਹੋਏ  ਹਿੰਦੂ ਮੁਸਲਮਾਨ  ਦੰਗਿਆਂ  ਚ  ਕੋਈ  ੮੦੦ ਮਨੁਖੀ ਜਾਨਾ ਗਈਆਂ  ਜਿਨਾ ਵਿਚ ੫੦੦ ਦੇ ਕਰੀਬ ਮੁਸਲਮਾਨ  ਸਨ ਅਤੇ ੩੦੦ ਦੇ ਕਰੀਬ  ਹਿੰਦੂ ਅਤੇ ਦੂਜੇ ਸਨ .ਪਰ ਹੈਰਾਨੀ ਦੀ ਗਲ ਇਹ ਹੈ ਕੀ ਸਾਰਾ ਮੀਡਿਆ  ਅਤੇ ਰਾਜਾਂਤਿਕ  ਜਗਤ  ਨੇ  ਇਨਾਂ  ਗਲਾਂ  ਅਤੇ  ਕਤਲੇਆਮ  ਦਾ  ਪੂਰਾ  ਅਸਰ ਕਬੂਲਿਆ  ਜਦੋਂਕਿ  ਸਿਖ ਕਤਲੇਆਮ   ਨੂੰ ਇਕ ਮਾਮੂਲੀ ਘਟਨਾਕ੍ਰਮ   ਕਹ  ਕੇ ਵਿਸਾਰ ਦਿਤਾ . ਅਜੇ  ੩ ਦਹਾਕੇ  ਬੀਤ  ਜਾਣ ਤੋਂ   ਬਾਅਦ  ਵੀ  ਕਸੂਰ  ਵਾਰ ਖੁਲੇ ਘੁਮੰ ਰਹੇ ਹਨ  ਬਲਕੀ  ਉਨਾ ਨੂੰ ਇਨਾਮ ਦੇ  ਕੇ ਨਿਵਾਜਿਆ  ਗਿਆ . ਇਹ  ਲੋਕ ਜਿਥੇ ਮੋਦੀ ਨੂੰ  ਪਾਣੀ  ਪੀ ਪੀ  ਕੇ ਕੋਸ ਦੇ ਹਨ  ਉਥੇ  ਸਿਖ ਕਤਲੇਆਮ  ਦੇ ਦੋਸ਼ੀਆ  ਨੂੰ ਉੜੀਸਾ ਰਾਜ  ਕਾੰਗ੍ਰੇਸ  ਪਾਰਟੀ ਦਾ ਨੁਮਾਇੰਦਾ  ਘੋਸ਼ਿਤ  ਕਰ  ਕਤਲੇਆਮ ਨੂੰ ਸਹੀ ਠਹਰਾਨ  ਦੀ ਕੋਸ਼ਿਸ ਕਰਦੇ ਹਨ . ਇਨਾਂ  ਲੋਕਾਂ ਨੂੰ ਪਤਾ ਹੈਕਿ ਸਿਖ਼  ਇਕ ਘਟ ਗਿਣਤੀ  ਕੋਮ  ਹੈ ਅਤੇ ਇਨਾਂ  ਕੋਲ ਕੋਈ ਰਾਜਨੈਤਿਕ  ਸ਼ਕਤੀ ਨਹੀ ਹੈ  ਜਿਸ ਕਰ ਕੇ  ਇਹ ਨਾ ਕੇਵਲ ਇਸ ਕਤਲੇਆਮ ਨੂੰ  ਤਵਾਜੋ ਨਹੀ ਦਿੰਦੇ  ਬਲਕਿ  ਸਮੇਂ  ਸਮੇਂ ਤੇ  ਇਨਾਂ ਜਖਮਾਂ ਤੇਂ ਲੂਣ ਪਾਣ ਦੀ ਵੀ ਕੋਸ਼ਿਸ ਕਰਦੇ ਹਨ .
ਲੇਕਿਨ ਮੈਨੂੰ  ਇਸ ਗਲ ਦਾ ਕੋਈ ਰੰਜ ਨਹੀ ਹੈ , ਅਫਸੋਸ  ਤਾਂ ਇਸ ਗਲ ਦਾ ਹੈ  ਕੀ ਪੰਜਾਬ ਦੇ ਰਾਜਸੀ ਲੀਡਰ ਅਤੇ  ਪਤ੍ਰਕਾਰ ਵੀ  ਇਸ ਕਤਲੇਆਮ ਨੂ ਅਹਮੀਅਤ ਨਹੀ ਦਿੰਦੇ . ਹੁਣੇ ਜਿਹੇ  ਹੋਂਦ ਚਿਲਾੜ ਕਾਂਡ  ਦਾ ਖੁਲਾਸਾ  ਅਖਬਾਰਾਂ  ਚ ਛਪਿਆ  ਅਤੇ ਪੜ ਕੇ ਬੜੀ ਹੈਰਾਨੀ ਹੋਈ ਕੇ ਕੁਝ ਗਿਨੇ  ਚੁਣੇ ਲੋਕਾਂ ਨੇ ਇਸ ਤੇ ਆਪਣੇ ਵਿਚਾਰ ਪ੍ਰਕਟ ਕੀਤੇ . ਕਾੰਗ੍ਰੇਸ  ਦੇ ਆਗੂਆਂ  ਨੇ  ਇਸ ਬਾਰੇ ਬੋਲਨਾ  ਕੀ ਸੀ ਬਲਕਿ  ਪੰਜਾਬ ਦੇ ਰਾਜਨੈਤਿਕ ਵਿਚ ਨੈਤਿਕਤਾ  ਲਿਆਵਾਂਨ  ਦਾ ਦਾਵਾ ਕਰਣ ਵਾਲਿਆਂ ਦੀ ਚੁਪੀ ਮੈਨੂੰ ਸਮਝ ਨਹੀ ਆ ਰਹੀ . ਉਨਾਂ  ਦੀ ਕੀ ਮਜਬੂਰੀ ਹੈ ਮੈਂ ਤਾਂ ਜਾਣਦਾ ਨਹੀ ਪਰ ਇਸ ਤੋ  ਇਹ ਗਲ ਦਾ ਸਾਫ਼ ਪ੍ਰਭਾਵ ਮਿਲ ਰਿਹਾ ਹੈ ਕੀ ਪੰਜਾਬੀ ਜੋ ਦੇਸ਼ ਦੀ ਰਾਜਨੀਤੀ  ਤੇ ਕਿਸੇ ਸਮੇਂ ਕਾਫੀ  ਪ੍ਰਭਾਵ ਰਖਦੇ ਸੀ  ਅਜ ਉਹ  ਪ੍ਰਭਾਵ ਪੰਜਾਬ  ਵੀ ਕਾਯਮ ਨਹੀ ਰਖ ਸਕੇ .ਅਖ਼ਬਾਰਾਂ ਨੂੰ ਤਾਂ ਚਲ ਟੀ ਆਰ  ਪੀ ਵਾਲੇ ਟੋਪਿਕ ਚਾਹੀਦੇ ਹਨ  ਉਹ ਲੀਡਰ  ਜੋ   ਗੁਰੁਦਾਵਾਰੇ  ਚ ਸਾਰੰਗੀਆਂ  ਵਜਾਂ ਕੇ ਆਜ ਇਸ ਮੁਕਾਮ ਤੇ ਪਹੁੰਚੇ ਹਨ  ਨੂੰ ਵੀ  ਇਸ ਕਤਲੇਆਮ  ਦੀ ਚਰਚਾ  ਬੇਲੋੜੀ  ਲਗਦੀ  ਹੈ . ਇਸ ਨੂੰ ਮੈਂ  ਦੇਗ ਹਰਾਮ  ਕਹਵਾਂ  ਯਾ ਲੂਣ ਹਰਾਮ   ਖੁਦ ਨੂੰ ਹੀ ਸਮਝ ਨਹੀ ਆ ਰਹੀ . 

Saturday 19 March 2011

ਅਲੀ ਬਾਬਾ ਚਾਲੀਸ ਚੋਰ

ਛੋਟੇ  ਹੁੰਦਿਆ  ਇਕ  ਕਹਾਣੀ ਸੁਣਿਆ  ਕਰਦੇ ਸੀ   ਜਿਸਦਾ ਸਿਰ ਲੇਖ  ਹੁੰਦਾ ਸੀ  ਅਲੀ ਬਾਬਾ ਚਾਲੀਸ ਚੋਰ . ਬੜਾ  ਮਜ਼ਾ ਆਉਂਦਾ ਸੀ ਪੜ ਸੁਨ ਕੇ . ਬਾਅਦ ਵਿੱਚ ਇਕ ਫਿਲਮ  ਵੀ ਆਈ ਸੀ  ਕਾਫੀ  ਚਲੀ ਅਤੇ ਮਸ਼ਹੂਰ  ਹੋਈ ਸੀ .ਪਰ  ਚਾਹੇ  ਉਹ ਕਹਾਣੀ ਸੀ ਯਾ ਫਿਲਮ  ਦੋਨੇ  ਸਾਡੇ ਸਮਾਜ ਨੂ ਕੁਝ ਸੇੰਧ  ਅਤੇ  ਕੁਝ ਮਨੋਰੰਜਨ  ਦੇਣ ਦੇ  ਮਨੋਰਥ ਨਾਲ  ਲਿਖੀਆ ਅਤੇ ਬਣਾਈਆਂ  ਗਾਯੀਆਂ ਸਨ .ਪਰ  ਸਾਡੀ ਬਦਕਿਸਮਤੀ ਹੈ  ਕਿ ਅਜ ਦੀ  ਅਲੀ ਬਾਬਾ ਚਾਲੀਸ ਚੋਰ ਕਹਾਣੀ  ਨਹੀ  ਪਰ ਇਕ  ਅਸਲਿਯਤ  ਹੈ  ਅਤੇ ਨਾ ਹੀ ਇਹ ਸਦਾ ਮਨੋਰੰਜਨ ਕਰ ਰਹੀ ਹੈ ਅੱਤੇ ਨਾਹੀ ਸਾਨੂ ਕੋਈ ਸੇਧ ਦੇ ਰਹੀ ਹੈ . ਅਜ ਇਸ ਕਹਾਣੀ ਦੇ ਚੋਰ ਬੜੇ ਸ਼ਾਤੀਰ ਹਨ  .
 ਜਦੋਂ ਮੈਂ  ਆਜ ਦੀ ਕੇਂਦਰ ਸਰਕਾਰ ਦੇਖਦਾ ਹਾਂ ਤਾਂ ਮੈਨੂ ਮਲੋ ਮਲੀ ਉਹ ਪੁਰਾਨੀ ਕਹਾਣੀ ਯਾਦ ਆ ਜਾਂਦੀ ਹੈ . ਸਾਡੇ ਪ੍ਰਧਾਨ ਮੰਤਰੀ  ਜੀ ਏਨਾ ਚੋਰਾਂ  ਦੇ ਵਿਚਕਾਰ ਘਿਰ  ਕੇ ਰਹਿ ਗਏ ਹਨ . ਇੰਨਾ ਚੋਰਾਂ ਨੇ ਰਾਸ਼ਟਰ  ਮੰਡਲ  ਖੇਡਾਂ  ਚ  ਜਮ ਕੇ ਚੋਰੀ ਕੀਤੀ  ਅਤੇ  ਅਲੀ ਬਾਬਾ ਨੂੰ  ਪਤਾ ਈ ਨਹੀ ਲਗਣ ਦਿਤਾ . ਉਸ ਤੋ  ਬਾਅਦ ਇੰਨਾ ਨੇ  ਸਾਡੇ ਕਾਰਗਿਲ  ਸ਼ਹੀਦਾਂ ਦੇ ਨਾਮ ਤੇ ਬਣੇ  ਘਰਾਂ ਤੇ ਵੀ ਖੁਦ ਕਬਜ਼ਾ ਕਰ  ਲਯਾ  ਤੇ ਸਾਡੇ ਬਾਬਾ ਜੀ  ਦੇਖਦੇ ਰਾਹ ਗਏ . ਇਹ ਚੋਰ ਬੜੇ ਸ਼ਾਤੀਰ ਨੇ  ਇਹਨਾ ਨੇ ਹੋਰ ਤਾਂ ਹੋਰ  ਸਮਾਜ ਅਤੇ ਦੇਸ਼ ਦੇ ਸਬ ਤੋਂ ਇਮਾਨਦਾਰ ਸਮਝੇ ਜਾਦੇਂ ਸਾਡੇ  ਬਾਬਾ ਜੀ ਨੂ ਵੀ ਲਪੇਟ ਚ ਲਈ ਲਿਯਾ  ਹੈ . ਪੁਰਾਣੀ ਕਹਾਣੀ ਵਿੱਚ ਤਾਂ  ਅਲੀ ਬਾਬਾ  ਚੋਰਾਂ ਦੇ ਮਗਰ ਪਿਯਾ ਰਹਿੰਦਾ  ਹੈ  ਇਥੇ  ਤਾਂ ਚੋਰਾਂ ਨੀ ਬਾਬਾ ਜੀ ਨੂ ਲਗਦਾ  ਹੈ ਆਪ੍ਣੇ ਗੈੰਗ ਚ  ਹੀ ਸ਼ਾਮਿਲ ਕਰ ਲਿਯਾ ਹੈ ਅਤੇ ਉਸਨੂ ਪਤਾ ਹੀ ਨਹੀ ਲਗਨ  ਦਿਤਾ  ਅਤੇ ਬਾਬਾ ਜੀ ਨੂ ਆਪਣਾ ਮੁਖਿਆ  ਬਣਾ  ਲਿਯਾ ਹੈ .  ਸਿਟੀ  ਮਾਰਨ ਵਾਲੇ  ਚੋਕੀਦਾਰ ਜਿਨੂ ਵਿਕਿਲਿਕਸ  ਵੀ ਕਹੰਦੇ ਹਨ  ਦੇ  ਅਨੁਸਾਰ  ਚੋਰ ਨੇ ਨਾ ਕੇਵਲ ਬਾਬਾ ਜੀ ਨੂੰ ਆਪ੍ਣੇ ਵਲ ਕਰ ਲਿਯਾ ਹੈ  ਬਲਿਕ  ਬਾਬਾ ਜੀ ਨੂੰ ਮੁਖਿਯਾ ਬਣਾਨ ਲਈ  ਦੂਜੇ  ਚੋਰ  ਗਿਰੋਹ ਦੇ ਮੈਬਰਾਂ  ਦੀ  ਖਰੀਦੋ ਫ਼ਰੋਕਤ ਵੀ ਕੀਤੀ ਅਤੇ ਆਪ੍ਣੇ  ਨਾਲ ਮਿਲਾ ਲਿਯਾ .  ਇਸ ਖਰੀਦੋ ਫ਼ਕਤ  ਚ  ਪੰਜਾਬ  ਦੇ ਏਕ ਦੋ ਬੰਦੇ  ਬਾਜੀ ਮਾਰ ਲਾ ਗਏ . ਚੰਗਾ ਹੈ ਬੁਢਾਪੇ ਚ  ਵੀਹ ਪਚੀ ਕਰੋੜ  ਬਣ  ਗਏ   ਮੁਕਦੇ ਨਹੀ .
ਬਾਬਾ ਜੀ ਜੋ ਮਰਜੀ ਕਹਣ ਪਰ  ਇਹ ਸਾਰੇ ਜਾਣਦੇ ( ਬਾਬਾ ਜੀ  ਨੂੰ ਛਡ ਕੇ )  ਹਨ ਕੀ ਬਾਬਾ ਜੀ ਕੁਰਸੀ ਬਚਾਣ ਲਈ ਕੀ ਨਹੀ  ਹੋਯਾ  ਸ਼ੀ .  ਇਹ  ਨਹੀ ਕੀ ਜੋ ਸ਼ੋਰ ਮਚਾ  ਰਹੇ ਹਨ ਉਹ ਸੰਤ  ਹਨ , ਪਰ ਸ਼ਾਯਦ ਹਿਸਾ ਨਹੀ ਮਿਲਿਯਾ. 
ਮੈਨੂ ਇਹ  ਦੁਖ ਨਹੀ ਹੈ  ਕੀ  ਸਾਡੇ ਦੇਸ਼ ਤੇ ਇਨਾ ਦਾ ਰਾਜ ਹੈ ਬਲਕਿ ਦੁਖ ਤਾਂ ਇਸ ਗਲ ਦਾ ਹੈ ਕੀ ਬਦੀ ਜੀਤ ਹੋ ਗਈ ਹੈ . ਪੁਰਾਣੀ ਕਹਾਣੀ ਚ  ਅਲੀ ਬਾਬਾ  ਚੋਰਾਂ ਨੂੰ ਮਾਰਨ ਚ ਕਾਮਯਾਬ ਰਹਿੰਦਾ ਹੈ  ਪਰ ਆਜ ਦੀ ਕਹਾਣੀ ਚ  ਬਾਬਾ  ਵੀ ਹਾਰ ਕੇ ਇਹਨਾ  ਨਾਲ ਮਿਲ  ਗਿਆ . ਪਤਾ ਨਹੀ ਉਸਦੀ ਏਹੋ  ਜਿਹੀ ਕੀ  ਕਮਜੋਰੀ ਸੀ ਜਿਸਦੇ ਕਰ ਕੇ ਉਸਨੂ ਇਹਨਾ ਨਾਲ  ਹਥ ਮਿਲਣਾ ਪਿਯਾ  ਪਰ ਬਾਬੇ ਦੀ ਇਸ ਕਮਜੋਰੀ ਨੀ  ਉਸ ਦਾ ਖੁਦ ਦਾ ਤਾਂ ਅਕਸ਼ ਖਰਾਬ ਕੀਤਾ ਹੈ ਬਲ ਕੇ  ਦੇਸ਼ ਦੇ  ਉਨਾ ਲਖਾਂ  ਲੋਕਾਂ ਦਾ ਦਿਲ ਤੋੜ  ਦਿਤਾ  ਹੈ ਜੋ  ਇਸ ਉਮੀਦ ਨਾਲ  ਬੈਠੇ ਸਨ ਕੇ ਕਦੇ ਤਾਂ ਕੋਈ  ਈਮਾਨਦਾਰ  ਅਗੇ ਆਏਗਾ .