Saturday 16 April 2011

congress and Sikhs

ਜਦੋਂ ਜਦੋਂ  ਕਾੰਗ੍ਰੇਸ ਕਿਸੇ ਸਿਖ ਨੂੰ ਮੁਹਾਰੇ  ਲਿਯਾ ਕੇ  ਕੋਈ ਜਿਮੇਂਵਾਰੀ ਦਿੰਦੀ ਹੈ , ਮੇਰੇ ਮਥੇ ਤੇ ਮੁੜਕਾ  ਆ ਜਾਂਦਾਂ ਹੈ . ਪਤਾ ਨਹੀ ਇਹ ਸੰਯੋਗ ਦੀ ਗਲ ਹੈ ਜਾਂ  ਜਾਨ ਬੁਝਕੇ  ਕੀਤਾ ਜਾਂਦਾ ਹੈ , ਪਰ ਜਦੋਂ ਵੀ ਕਿਸੇ ਸਿਖ ਨੂੰ  ਲੀਡਰ ਬਣਾਯਾ ਗਯਾ  ਤਦ ਤਦ  ਸਿਖਾਂ  ਦਾ ਨੁਕਸਾਨ  ਹੀ ਹੋਯਾ ਹੈ . ਮੈਨੂੰ ਯਾਦ ਹੈ ਜਦੋਂ  ਗਿਯਾਨੀ ਜੈਲ ਸਿੰਘ ਨੂੰ ਰਾਸ਼ਟਰ ਪਤੀ ਬਣਾਯਾ ਗਯਾ ਸਿਖਾਂ ਨੇ ਬੜੀ ਖੁਸ਼ੀ  ਮਨਾਯੀ ਅਤੇ ਇੰਦਰਾ ਗਾਂਧੀ  ਦਾ ਗੁਣਗਾਨ  ਕੀਤਾ . ਪਰ ਲੋਕਾਂ ਨੂੰ ਕੀ ਪਤਾ ਸੀ  ਉਸਦੇ ਮਨ ਵਿਚ ਕੀ ਹੈ . ਕਾੰਗ੍ਰੇਸ ਨੇ  ਅਮਰਜੰਸੀ  ਵੇਲੇ ਸਿਖਾਂ ਵਲੋਂ ਵਿਰੋਧ ਕਰਨ  ਦਾ ਬਦਲਾ ਲੈਣਾ  ਸੀ , ਸੋ  ਇਕ ਮੋਹਰੇ  ਦੀ ਲੋੜ ਸੀ ਸੋ ਗਿਯਾਨੀ  ਨੂੰ ਮੁਹਾਰੇ ਲਿਹਾ ਕੇ  ਦਰਬਾਰ ਸਾਹਿਬ  ਤੇ  ਹਮਲਾ  ਕਰ ਦਿਤਾ ਗਿਆ . ਸਾਰਾ ਕੁਝ ਤਬਾਹ ਕਰ  ਦਿਤਾ ਗਿਆ . ਅਤੇ ਪੂਰੇ ਸੰਸਾਰ ਨੂੰ ਦਿਖਾਯਾ ਕੀ  ਦੇਖੋ ਜੀ ਇਕ ਸਿਖ ਜਰਨੈਲ ਨੇ  ਇਸ ਕਾਰਵਾਈ  ਅੰਗੂਠਾ ਲਾਯਾ ਹੈ  ਅਤੇ ਸਦਾ ਕੋਈ ਕਸੂਰ ਨਹੀ ਹੈ 
ਦੂਜੀ ਵਾਰੀ  ਸਿਖ ਕਤਲੇ ਆਮ ਦੇ  ਦੋਸ਼ੀਆਂ  ਨੂੰ ਇਨਾਮ ਦੇਣ  ਦੀ ਵਾਰੀ ਸੀ , ਪਰ ਦੁਨਿਯਾ  ਤੋਂ ਡਰਦੇ ਕਰ ਨਹੀ  ਸਕਦੇ ਸੀ  ਸੋ ਮੋਕੇ  ਦਾ ਇੰਤਜਾਰ ਕੀਤਾ ਗਿਆ  ਅਤੇ  ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਜਣ ਅਤੇ ਟਾਈਟਲਰ  ਨੂੰ  ਟਿਕਟਾਂ ਦਾ ਇਨਾਮ ਦੇ ਦਿਤਾ ਗਯਾ ..ਇਹ ਤਾਂ ਭਲਾ ਹੋਵੇ ਉਸ ਜੁਟੀ ਵਾਲੇ ਪਤਰਕਾਰ ਦਾ ਜਿਸਨੇ  ਆਪਣਾ  ਫਰਜ ਨਿਭਾਯਾ  ਅਤੇ ਬੜੇ ਹੀ ਪਿਯਾਰ ਨਾਲ  ਆਪਣੇ ਵਿਰੋਧ ਜਤਾਯਾ ਅਤੇ ਲੋਕਾਂ ਦਾ ਧਿਆਨ  ਇਸ ਇਨਾਮ ਵੰਡ  ਵਾਲ ਦਿਵਾਯਾ . ਪਰ ਕਾਂਗ੍ਰੇਸੀ ਕਿਥੇ ਹਟਦੇ ਹਨ . ਚਲੋ ਟਿਕਟ ਨਹੀਂ ਦਿਤੀ  ਪਰ  ਉੜੀਸਾ  ਰਾਜ ਦਾ  ਟਿਕਟਾਂ  ਵੇਚਣ ਵਾਲਾ ਲਾਕੇ ਕੇ ਇਨਾਮ ਦੇ ਹੀ ਦਿਤਾ 
ਪਰ ਜਦੋਂ  ਹੰਸਪਾਲ ਨੂੰ ਅਗੇ ਲਾਯਾ ਗਯਾ  ਤਾਂ ਮੈਂ ਇਹ ਖਦਸਾ  ਆਪਣੇ ਇਕ ਦੋਸਤ  ਕੋਲੋਂ ਜਾਹਿਰ ਕੀਤਾ  ਅਤੇ ਕਿਹਾ  ਕੀ ਯਾਰ ਜਦੋਂ ਜਦੋਂ ਕਾੰਗ੍ਰੇਸ ਕਿਸੇ ਸਿਖ ਨੂੰ  ਕੋਈ ਪ੍ਰਧਾਨਗੀ  ਦਿੰਦੀ ਹੈ , ਕੋਈ ਨਾ ਕੋਈ ਗਲ ਤਾਂ ਜਰੂਰ ਹੁੰਦੀ ਹੈ . ਉਸ ਸਮੇਂ ਹੰਸਪਾਲ ਨੂੰ ਪੰਜਾਬ ਕਾੰਗ੍ਰੇਸ  ਦੀ ਪ੍ਰਧਾਨਗੀ   ਦਿਤੀ ਗਈ ਸੀ , ਮੇਰੇ ਪਤਰਕਾਰ  ਕੁਲੀਗ  ਮਾਨ ਸਾਹਿਬ ਨੇ ਕਿਹਾ  ਨਹੀਂ ਯਾਰ  ਇਹ ਤਾਂ ਬਹੁਤ ਹੀ ਸ਼ਰੀਫ਼  ਬੰਦਾਂ ਹੈ . ਮੈਂ ਗਲ  ਮਨ ਲਈ , ਸਮਾਂ ਬੀਤ ਗਯਾ  ਹੰਸਪਾਲ ਦੀ ਪੰਜਾਬ  ਚ ਦਾਲ ਨਾਂ ਗਲੀ ਅਤੇ  ਵਾਪਿਸ ਦਿਲੀ ਏਆ ਗਏ . ਕਾਫੀ ਦਿਨ ਖੂੰਜੇ  ਲਾਗੇ ਰਹੇ ਅਤੇ ਕਾਫੀ ਸਮਾਂ ਬਾਅਦ  ਉਨਾਂ ਨੂੰ ਬੁਲਾਕੇ  ਮੋਜੂਦਾ  ਗਫਾ ਦਿਤਾ ਗਿਆ . ਰਾਜਨੈਤਿਕ  ਗਲਿਯਾਰੇ  ਚ ਅਜੇ ਇਹ ਚਰਚਾ  ਚਲ ਹੀ ਰਹੀ ਸੀ ਕੀ  ਇਸ ਚਲੇ ਹੋਏ ਕਾਰਤੂਸ ਨੂੰ  ਕਾੰਗ੍ਰੇਸ ਨੇ ਕਿਉਂ  ਅਗੇ ਲਿਯਾਂਦਾ ਗਯਾ . 
ਹੁਣ ਗਲ ਸਮਝ ਆ ਗਈ , ਕਾਤਲਾਂ  ਦਾ ਸੋਦੇਗਰ  ਬਣਾ ਕੇ ਭੇਜਿਯਾ ਗਿਆ ਹੈ ਇਸ ਹੰਸਪਾਲ ਨੂੰ . ਬੀਬੀ ਮਨਜੀਤ ਕੋਰ ਨੂੰ ਤਿਨ ਕਰੋੜ ਦਾ ਲਾਲਚ ਦਿਤਾ  ਇਸ ਬਾਬੇ ਨੇ . ਸ਼ਰਮ ਦੀ ਗਲ  ਹੈ   ਉਮਰ ਦੇ ਇਸ ਪੜਾ ਚ ਆਕੇ  ਬਾਬੇ ਹੰਸਪਾਲ  ਦੀ ਕੀ ਮਜਬੂਰੀ ਆ ਗਈ  ਸੀ  ਜੋ ਆਪਣੇ   ਬਚਿਆਂ  ਦੇ  ਕਾਤਲਾਂ  ਦਾ ਸੋਦੇਗਾਰ ਬਣਨ ਲਈ ਮਜਬੂਰ ਹੋਣਾ ਪੈ ਗਿਆ . ਮੈਂ ਹੋਰ ਤਾਂ ਕੁਛ ਕਿਹ ਨਹੀ ਸਕਦਾ  ਪਰ ਮੈਨੂੰ ਕਾੰਗ੍ਰੇਸ ਦੀ ਚਾਲ ਇਕ ਵਾਰ ਫਿਰ  ਸਮਝ ਆ ਗਈ  .

ਅੰਨਾਂ ਹਜਾਰੇ , ਮੋਦੀ ਅਤੇ ਬਾਬਾ ਰਾਮ ਦੇਵ

ਅਜਕਲ  ਇਹ  ਤਿਕੜੀ  ਅਖਬਾਰਾਂ ਤੇ ਛਾਈ ਹੋਈ ਹੈ . ਮੋਦੀ ਤਾਂ ਅਖਬਾਰਾਂ ਚ ਹਰ ਵਕਤ ਹੀ ਸੁਰਖੀਆਂ ਚ ਰਿਹਾ ਹੈ .ਗੁਜਰਾਤ ਦੇ   ਦੰਗਿਯਾਂ  ਦੇ ਗਲ  ਛੋੜ  ਦਯਿਏ  ਤਾਂ  ਉਸਦੇ ਸਾਰੇ ਕਮੰ ਹੀ   ਸਰਹਾਨਾ ਯੋਗ ਹਨ . ਅੰਨਾਂ  ਹਜਾਰੇ ਨੇ ਵੀ  ਅਪਨੀ  ਭੁਖ  ਹੜਤਾਲ ਨਾਲ  ਭਰਿਸ਼ਟਾਚਾਰੀ  ਕਾੰਗ੍ਰੇਸ  ਦੀ  ਨਕੀਂ ਧੁਆਂ    ਕਢਵਾ ਦਿਤਾ , ਅਤੇ ਬਾਬਾ ਰਾਮ ਦੇਵ  ਜੋ ਕੀ ਸ਼ਕਲ ਤੋ ਇਕ ਹੰਕਾਰੀ  ਬਾਬਾ ਲਗਦਾ ਹੈ  ਨੇ ਵੀ ਭਾਰਤ  ਦੀ ਹੁਣ ਤਕ ਦੀ ਸਬ ਤੋ ਵਡੀ  ਭਰਿਸ਼ਟਾਚਾਰ  ਵਿਰੋਧੀ ਲਹਿਰ  ਚਲਾਈ ਹੋਈ ਹੈ .
 ਜਦੋਂ  ਅੰਨਾਂ  ਹਜਾਰੇ ਨੇ ਆਪਣੀ  ਭੁਖ ਹੜਤਾਲ  ਖਤਮ ਕੀਤੀ ਸੀ ਤਾਂ ਲੋਕਾਂ ਨੇ ਇਆਸ ਤਰਾਂ ਖੁਸ਼ੀ ਮਨਾਈ ਸੀ  ਜਿਵੇਂ ਸਚਮੁਚ ਉੰਨਾਂ ਨੂੰ  ਭਰਿਸ਼ਟਾਚਾਰ  ਤੋਂ  ਛੁਟਕਾਰਾ  ਮਿਲ ਗਿਆ ਹੋਏ . ਮੈਂ ਉਆਸ ਟਾਈਮ  ਅਪਨੇ ਲੇਖ ਅਨਾਨਾ ਹਜਾਰੇ ਭੋਲਾ ਹੈ  ਚ ਲਿਖਿਯਾ ਸੀ ਕੇ  ਭਾਈ ਅੰਨਾਂ  ਇਹ  ਲੋਕ ਤੇਰੇ ਵਸ ਚ ਨਹੀਂ  ਆਣ ਲਗੇ , ਇਹ ਕੋਈ ਨਾਂ ਕੋਈ ਤਿਕਡਮ ਲਾਕੇ  ਤੈਨੂ ਗੂਠੇ ਲਾਵਣ ਦੀ ਕੋਸ਼ਿਸ ਕਰਨਗੇ . 
ਲਗਦਾ ਹੈ   ਅੰਨਾ  ਨੂੰ ਪਾਸੇ ਕਰਨ ਦੀ  ਕਵਾਯਦ  ਸ਼ੁਰੂ ਹੋ ਗਈ ਹੈ . ਕਾੰਗ੍ਰੇਸ  ਦੇ  ਕਪਿਲ ਸਿਬਲ  ਅਤੇ  ਦਿਗ੍ਵਿਜਯ  ਸਿੰਘ ਨੇ  ਆਪਣੇ ਕਾਰਨਾਮੇ  ਦਿਖਾਨੇ  ਸ਼ੁਰੂ ਕਰ ਦਿਤੇ ਹਨ . ਕਪਿਲ ਸਿਬਲ   ਬਿਲਕੁਲ ਹੀ ਨਗਾਂ ਹੋ ਕੇ ਸਾਹਮਣੇ ਆ ਗਿਆ ਹੈ ਅਤੇ ਕਹ ਰਿਹਾ ਹੈ ਕੀ  ਆਖੇ ਜੀ ਅੰਨਾਂ  ਤੋਂ   ਪੁ ਛੋ  ਕੀ ਉਸਦੀ  ਆਮਦਨ ਦਾ ਜਰਿਯਾ ਕੀ ਹੈ . ਬੜੇ ਸ਼ਰਮ ਦੀ ਗਲ ਹੈ  ਅਤੇ ਮੈਨੂੰ  ਸਿਬਲ ਸਾਹਿਬ ਦੇ  ਲਿਯਾਕਤ ਤੇਹਾਸਾ  ਵੀ ਆ ਜਾਂਦਾ  ਹੈ  ਅਤੇ ਤਰਸ  ਵੀ . ਸਿਬਲ  ਸਾਹਿਬ  ਇਕ  ਅਖਾਣ ਹੈ ਕੀ ਕਚ  ਦੇ  ਘਰਾਂ ਚ ਰਹਿਣ ਵਾਲੇ  ਦੂਜਿਆਂ  ਦੇ ਘਰ ਤੇ ਪਥਰ ਨਹੀ ਸੁਟਿਆ  ਕਰਦੇ . ਕੋਈ ਇਸ ਭਲੇ ਮਨੁਖ ਨੂੰ ਪੁਛੇ  ਕੀ  ਤੇਰੇ ਕੋਲ ਪੈਸੇ ਕਿਥੋ ਆਏ ਹਨ  ਜੋ ਲਖਾਂ  ਕਰੋੜਾ  ਰੁਪਏ  ਆਪਣੇ  ਚੋਣ  ਤੇ ਖਰਚ ਕਰ ਦਿੰਦੇ ਹੋ .  ਅਤੇ ਤੁਹਾਡੇ  ਮਾਲਿਕਾਂ ਕੋਲ  ਪੈਸੇ ਕਿਥੋਂ ਆਏ . ਉਹ ਤਾਂ  ਮੰਤਰੀ ਵੀ ਨਹੀ ਹਨ  ਜਿਹੜੇ ਕੇ  ਦੋ ਨੰਬਰ  ਦੇ ਬਣ ਜਾਂਦੇ ਹਨ .  ਫਿਰ  ਇਸ ਬੰਦੇ ਨੂੰ ਇਹ ਵੀ ਇਤਰਾਜ ਹੈ  ਕੀ ਅੰਨਾਂ ਨੇ ਮੋਦੀ ਦੇ ਕਮਾਂ ਦੀ ਤਾਰੀਫ਼ ਕਿਉਂ ਕਰ ਦਿਤੀ . ਭਾਈ  ਜੇ ਮੋਦੀ ਨੇ ਕੋਈ ਕਮੰ ਕੀਤਾ  ਹੈ ਤਾਂ ਹੀ ਉਸਦੀ ਤਾਰੀਫ਼ ਹੋ ਰਹੀ ਹੈ . ਇਥੇ ਅੰਨਾਂ ਹੀ ਕਲਾ  ਮੋਦੀ ਦੀ ਤਾਰੀਫ਼ ਨਹੀਂ ਕਰ ਰਿਹਾ ਬਲਕਿ ਅਮਰੀਕਾ ਤਕ ਉਸਦੀ ਤਾਰੀਫ਼ ਕਰ ਰਿਹਾ  ਹੈ . ਸਬ ਤੋ  ਬੇਸ਼ਰਮੀ ਵਾਲੀ ਗਲ ਇਹ ਹੈ  ਉਸਨੇ   ਅੰਨਾਂ  ਨੂੰ   ਸੰਪ੍ਰ੍ਦਾਯਾਕਤਾ  ਨਾਲ ਜੋੜ  ਦਿਤਾ . ਸਿਬਲ  ਸਾਹਿਬ ਚਾਹੇ  ਦੂਜਾ  ਕੋਈ ਜਿਤਣਾ  ਮਰਜੀ ਚੋਰ ਹੋਏ ਤੁਹਾਡੇ  ਸਾਥਿਯਾਂ  ਨਾਲੋਂ  ਤਾਂ ਘਟ ਹੀ  ਹਨ  ਮੋਦੀ ਉਤੇ  ਤਾਂ  ੪੦੦-੫੦੦  ਬੰਦੇ ਮਾਰਨ ਦਾ ਆਰੋਪ ਹੈ , ਪਰ ਤੁਸੀਂ ਤਾਂ  ੮੦੦੦  ਬੰਦਿਆਂ ਨੂੰ ਜਿੰਦਾਂ ਜਲਾ ਦਿਤਾ  ਅਤੇ ਨਾਂ ਕੋਈ ਮੁਕਾਦਾਮਾਂ  ਅਤੇ ਨਾਂ ਕੋਈ ਜੇਲ . ਹੋਰ ਤਾਂ ਹੋਰ  ਇਸ ਨੂੰ  ਤੁਹਾਡੇ ਮਾਲਿਕਾਂ ਨੀ ਇਕ ਇਕ ਦਰਖਤ  ਡਿਗਣ ਨਾਲ   ਹੋਣ  ਵਾਲੇ ਆਮ ਨੁਕਸਾਨ ਨਾਲ ਜੋੜ ਦਿਤਾ . ਜਿਵੇਂ ਕੀ ਮਰਨ ਵਾਲੇ  ਕੀੜੇ ਮਕੋੜੇ ਹੋਣ . 

Saturday 9 April 2011

ਸਾਡਾ ਅੰਨਾ ਹਜਾਰੇ ਭੋਲਾ ਹੈ !!!

ਅਖਬਾਰ ਪੜ ਕੇ ਪਤਾ ਲਾਗਿਯਾ ਕੇ ਵਡੇ  ਭਾਈ  ਅੰਨਾ ਹਜਾਰੇ ਨੇ ਆਪਣਾ ਵਰਤ ਖਤਮ ਕਰ ਦਿਤਾ ਹੈ , ਉਸਨੂੰ   ਸਾਡੇ ਲੀਡਰਾਂ ਤੋਂ ਭਰੋਸਾ ਮਿਲਿਯਾ ਹੈ ਕੇ  ਲੋਕ ਬਿਲ ਲਿਯਾ ਕੇ ਸਾਰਾ ਕਰੁਪ੍ਸ਼ਨ ਖਤਮ ਕਰ ਦਿਤਾ ਜਾਵੇਗਾ . ਇਹ ਅੰਨਾ ਭਾਈ ਨੂੰ ਵੀ ਪਤਾ ਹੈ  , ਸਾਡੀ ਜਨਤਾ ਨੂੰ ਵੀ ਪਤਾ ਹੈ  ਅਤੇ ਸਾਡੇ ਲੀਡਰਾਂ ਨੂੰ  ਵੀ ਪਤਾ ਹੈ ਕੀ ਐਸਾ ਕੁਝ ਨਹੀਂ ਹੋਣ ਵਾਲਾ .  ਕੁਝ ਦਿਨ  ਪਹਿਲਾਂ ਚਲੀ ਅੰਨਾ ਹਜਾਰੇ  ਦੀ  ਇਸ ਭੁਖ ਹੜਤਾਲ ਨੇ  ਕਿਸੇ ਦਾ  ਕੋਈ ਭਲਾ  ਕੀਤਾ ਹੋਵੇ ਯਾ ਨਾ ਹੋਵੇ ਪਰ  ਕਰੂਪਸ਼ਨ ਦੇ ਇਕ ਨਵੇਂ ਉਭਰੇ ਸਤੰਭ    ਸਾਡੇ ਮੀਡਿਯਾ  ਦੀ ਜਰੂਰ ਚਾਂਦੀ ਕਰ ਦਿਤੀ . ਖਬਰਾਂ ਪਖੋਂ ਵਿਹਲੇ ਬੈਠੇ  ਸਮਾਚਾਰ ਜਗਤ  ਦੀ  ਟੀ ਆਰ ਪੀ ਜਰੂਰ  ਅਸਮਾਨੇ ਜਾ ਲਗੀ.
ਸਦਾ ਅੰਨਾਂ  ਭਾਈ  ਦੂਜੇ ਭਾਰਤੀਆਂ  ਵਾਂਗੂੰ  ਭੋਲਾ ਹੈ . ਇਹ ਸੋਚ ਰਿਹਾ ਸੀ ਕੀ ਮੈਂ ਕੁਝ ਦਿਨ  ਭੁਖਾ  ਰਹੂਂਗਾ ਤਾਂ ਸਯਦ ਸਾਡੇ ਚੋਰ ਲੀਡਰਾਂ  ਨੂੰ ਸਾਯਦ  ਤਰਸ  ਆ ਜਾਏਗਾ ਅਤੇ ਉਹ  ਆਪਣੀ  ਚੋਰ ਬਜਾਰੀ  ਛੋੜ  ਦੇਣਗੇ .  ਅੰਨਾਂ   ਭੁਖ ਹੜਤਾਲ ਤੇ ਬੈਠ ਗਿਆ . ਸਰਕਾਰ ਅਤੇ  ਸਾਡੇ ਲੀਡਰਾਂ ਨੂੰ ਕੋਈ ਫ਼ਰਕ ਪਿਯਾ  ਪਰ  ਜਦੋਂ ਉਨਾਂ  ਦੇਖਿਯਾ ਕੀ ਉਨਾਂ  ਦਾ ਮੋਸੇਰਾ  ਭਰਾ ਮੀਡਿਯਾ  ਬਾਜੀ ਮਾਰਨ ਦੇ ਚੱਕਰ  ਚ ਹੈ ਤਾਂ ਉਨਾਂ  ਸਾਡੇ ਭੋਲੇ ਅੰਨਾਂ ਨੂੰ ਭਰਮਾ  ਲਿਯਾ ਅਤੇ ਕਿਹਾ  ਅੰਨਾ ਜੀ ਜੂਸ ਪਿਯੋ  ਅਸੀ ਇਹੋ ਜਿਹਾ ਕਾਨੂਨ ਬਣਾਵਾਂਗੇ  ਜੋ ਸਾਡੇ  ਸਾਰੇ ਕਾਲੇ ਕਾਰਨਾਮੇ  ਖਤਮ ਕਰ ਦਿਵੇਗਾ .ਅੰਨਾਂ ਜੀ ਮਨ ਗਏ .ਹੜਤਾਲ ਖਤਮ ਹੋ ਗਈ . ਮਾਸੀ ਮੁੰਡਿਆਂ  ਨੇ  ਇਸਨੂੰ  ਜਨਤਾ ਦੀ ਜਿਤ  ਕਰਾਰ ਦਿਤਾ . ਲੋਕ ਖੁਸ਼ ਹਨ ਅਸੀਂ ਜਿਤ ਗਏ .
ਪਰ  ਭਲੇ ਲੋਕੋ ਜਰਾ  ਸੋਚੋ  ਉਹ ਲੋਕ ਕਿਵੇਂ ਇਹੋ ਜਿਹਾ ਕਾਨੂਨ ਬਣਾਉਣਗੇ  ਜੋ ਉਨਾਂ ਦੇ ਹੀ ਗਲ ਹੀ  ਫਾਹਾ ਲਾਵੇ ,ਇਹ ਸੰਭਵ  ਹੀ ਨਹੀ ਹੈ . ਅੰਨਾਂ ਨੂੰ ਭਾਵੇਂ ਉਹ  ਭਰਮਾ ਲੈਣ , ਪਰ ਇਹ ਸਚਾਈ ਸਾਰੀ ਦੁਨਿਆ  ਜਾਣਦੀ  ਹੈ  ਕੇ ਲੋਕ ਪਾਲ ਬਿਲ  ਸੋਖਾ ਨਹੀ ਪਾਸ ਹੋਣਾ . ਇਹ ਚਲੀ ਚੋਰਾਂ ਦਾ ਟੋਲਾ  ਇਕ ਸ਼ਾਤੀਰ ਸਰਦਰ  ਦੀ ਅਗੁਵਾਈ ਚ  ਅਪਨੀ  ਚਾਲ ਚਾਲ ਹੀ ਜਾਏਗਾ . ਸਰਕਾਰ  ਦੇ   ਲੋਕਪਾਲ ਬਿਲ  ਨੂੰ ਆਗਾਮੀ ਮੋਨ੍ਸੁਨ ਰੁਤ ਦੇ ਸੰਸਦੀ ਸਮਾਗਮ  ਚ  ਪਾਸ ਕਰਨ ਦੀ  ਗਲ  ਤੇ ਪ੍ਰਤੀਕਰਮ ਕਰਦੇ ਹੋਏ ਪ੍ਰਣਬ  ਮੁਖਰਜੀ ਸਾਹਿਬ ਨੇ ਕਿਹਾ ਕੇ   ਮੋਜੂਦਾ  ਸਰਕਾਰ  ਦਾ ਫ਼ੈਸਲਾ ਇਹ ਦਰਸਾਂਦਾ ਹੈ ਕੀ  ਸਾਡੇ  ਮਨਮੋਹਨ  ਭ੍ਰਿਸਟਾਚਾਰ  ਚ ਪ੍ਰਤੀ ਕਿਤਨੇ ਜਾਗਰੂਕ ਹਨ ਅਲਰਟ ਹਨ. ਬੜੇ ਹਾਸੇ ਵਾਲੀ ਗਲ ਹੈ  ਕੋਈ ਇਸ  ਸਾਹਿਬ ਨੂੰ ਪੁਛ ਜਿਹੇ ਤੁਹਾਡੇ ਪਰਧਾਨ ਸਾਹਿਬ ਇਹਨੇ ਹੀ ਜਾਗਰੂਕ ਹਨ ਤਾਂ ਸਾਡੇ ਅੰਨਾਂ ਨੂੰ  ਇਸ ਬਿਲ  ਨੂੰ  ਮੁਦਾ    ਉਠਾਉਣ  ਲਈ  ਭੁਖ ਹੜਤਾਲ  ਕਿਉਂ  ਕਰਨੀ  ਪਯੀ.ਕਲਮਾਡੀ ਖੇਡਾਂ ਦੇ ਨਾਮ ਤੇ  ਕਰੋੜਾ  ਰੁਪਏ ਲੁਟ ਕੇ ਪੈ ਗਿਆ , ਰਾਜਾ  ਸ੍ਪੇਕ੍ਤ੍ਰੁਮ ਵੰਡ  ਚ  ਬਲੇ ਬਲੇ ਕਰ ਗਿਆ  ਅਤੇ ਸਾਡੇ ਸਾਹਿਬ ਦੇਖਦੇ ਰਹੇ . ਜਿਹੇ ਇਸ ਨੂੰ ਜਾਗਣਾ  ਕਹਿੰਦੇ ਹਨ ਤਾਂ ਤੁਸੀਂ ਸੁਤਾ ਹੋਇਆ  ਕਿਸਨੂੰ   ਕਹੋ ਗੇ . ਮੈਂ ਕਿਹੰਦਾ  ਹੈ ਯਾ ਸਾਡੇ  ਪਰਧਾਨ ਮੰਤਰੀ ਜੀ ਸੁਤੇ ਹੁਏ ਹਨ ,  ਯਾ  ਉਹਨਾਂ ਚ ਇਹ ਸਮਰਥਾ ਹੀ ਨਹੀ ਹੈ ਕੇ ਉਹ  ਚੋਰ ਅਤੇ ਸਾਧ ਦਾ ਫ਼ਰਕ ਚ ਪਤਾ ਲਾ ਸਕਣ  ਅਤੇ ਯਾ ਉਹ  ਵੀ ਇਸ ਚ ਹਿਸੇਦਾਰ ਹਨ. ਕੋਈ ਵੀ ਥੋੜੀ ਜਿਹੀ ਸਮਝਦਾਰੀ  ਵਾਲਾ ਬੰਦਾ ਸਮਝ ਸਕਦਾ ਹੈ ਕੇ ਕੀ ਹੋ ਰਿਹਾ  ਅਤੇ ਉਸਨੂੰ ਦਸਣ ਲਈ ਜਨਤਾ ਨੂੰ ਭੁਖ ਹੜਤਾਲ ਨਹੀ ਕਰਨੀ ਪੈਂਦੀ . 
ਚਲੋ  ਮਨ ਲੈਂਦੇ ਹਾਂ ਕੇ ਉਹਨਾਂ ਨੂੰ ਪਤਾ ਨਹੀ ਲਾਗਿਯਾ , ਪਰ ਮੋਨ੍ਸੁਨ ਸੈਸ਼ਨ  ਚ  ਤਾਂ ਉਹ ਅਪਨੀ ਪੂਰੀ ਵਾਹ ਲਾ ਸਕਦੇ ਹਨ  ਅਤੇ ਲੋਕ ਪਾਲ ਬਿਲ ਪਾਸ ਕਰਵਾ ਸਕਦੇ ਹਨ . 
ਅਤੇ ਇਕ ਗਲ ਮੈਂ ਲੋਕਾਂ ਅਤੇ ਅੰਨਾਂ ਭਾਈ ਨੂੰ ਕਹ ਦੇਣਾ ਚਾਹੁੰਦਾ ਹਨ . ਜੇ ਲੋਕ ਪਾਲ ਬਿਲ ਪਾਸ ਨਹੀ ਹੁੰਦਾਂ ਤਾਂ ਨਿਰਾਸ਼ ਹੋਣ ਦੀ ਗਲ ਨਹੀ . ਤੁਹਾਡੀ ਜਮੀਰ ਨੇ ਕਿਹਾ ਤੁਸੀਂ ਸਚ  ਕਹ ਦਿਤਾ , ਇਸ ਲਈ ਹੀ  ਮੁਬਾਰਕਬਾਦ . ਕਿਉਂਕੇ  ਤੁਹਾਡਾ ਮੁਕਾਬਲਾ  ਮਿਸ਼ਰ  ਦੇ ਮੁਬਾਰਕ ਅਤੇ ਲਿਬਿਯਾ ਦੇ ਗਾਦਾਫ਼ੀ ਨਾਲ ਨਹੀ ਬਲਕਿ  ਉਸ ਤੂ ਵੀ ਖਤਰਨਾਕ ਜਮਾਤ ਨਾਲ ਪਿਯਾ  ਹੈ . ਇਹ ਜਮਾਤ  ਜਮਾਤ ਬੜੀ ਹੀ ਹੋਸ਼ਿਆਰ  ਹੈ .ਇਸ ਜਮਾਤ ਨੇ ਸਰੇਆਮ  ਅਠ ਹਜਾਰ ਇਨਸਾਨ ਜਿਉਂਦੇ ਮਚਾ ਦਿਤੇ  ਅਤੇ ਬੜੀ ਹੀ ਹੁਸ਼ਿਆਰੀ ਨਾਲ  ਇਹ ਕਹ ਕੇ ਸਾਰ ਦਿਤਾ ਕੇ  ਇਹ ਤਾਂ ਇਕ ਵਡਾ  ਦਰਖਤ ਡਿਗਣ ਨਾਲ   ਧਰਤੀ ਹਿੱਲੀ  ਸੀ ,  ਕੀਨੇ ਕਰੋੜ  ਡਾਲਰ ਇਹ ਲੋਕ ਬੋਫ੍ਰਸ ਕਾਂਡ ਚ ਖਾ ਗਏ  ਅਤੇ ਪਤਾ ਹੀ ਨਹੀ ਲਗਣ ਦਿਤਾ , ਸ੍ਪੇਕ੍ਤ੍ਰੁਮ ਘੋਟਾਲੇ , ਰਾਸਟਰ  ਮੰਡਲ  ਖੇਡ ਘੋਟਾਲਾ ਅਤੇ ਹੋਰ ਪਤਾ ਨਹੀ ਕੀ ਕੁਛ ਕਰ ਗਏ  ਅਤੇ ਫਿਰ ਵੀ ਆਪਣੇ ਸਰਕਾਰ ਬਣਾ ਗਏ . ਇਸ ਤੋਂ ਹੀ ਪਤਾ ਲਗਦਾ ਹੈ ਕੇ ਉਹ ਕਿਤਨੇ ਚਲਾਕ ਲੋਕ ਹਨ 
.ਸੋ ਹਜਾਰੇ ਜੀ  ਇਹ ਚੰਗੀ ਗਲ ਹੈ ਕੇ ਤੁਸੀਂ ਇਹ ਸੋਚ ਰਖਦੇ ਹੋ  ਕੇ ਭ੍ਰਿਸ਼ਟਾਚਾਰ  ਖਤਮ ਹੋਣਾ ਚਾਹਿਦਾ ਹੈ , ਪਰ ਜੇ ਤੁਸੀਂ ਇਸ ਸੋਚਦੇ ਹੋ ਕੇ  ਤੁਸੀਂ ਇਨਾਂ ਚੋਰਾਂ ਨੂੰ ਭੁਖ ਹੜਤਾਲ ਕਰ ਕੇ ਡਰਾ ਲਾਉਣਗੇ ਤਾਂ ਬਹੁਤ ਹੀ ਭੋਲੇ ਹੋ . ਇਹ ਲਤਾਂ ਦੇ ਭੂਤ ਹਨ  ਅਤੇ ਇਸ ਤਰਾਂ ਨਹੀਂ !!