Sunday 15 January 2012

ਅਕਾਲੀ ਦਲ ਦਾ ਬਦਲ ਰਿਹਾ ਮੁਹਾਂਦਰਾਂ

ਅਕਾਲੀਦਲ ਜਿਸ ਦੀ ਸਥਾਪਨਾ ੧੯੨੦ ਚ ਪੰਥਕ  ਹਿਤਾਂ ਲਈ  ਹੋਯੀ ਸੀ ,ਅਤੇ ਹੁਣ ਤਕ ਜਿਤਨੀ ਵੀ ਪੰਥਕ ਮੁਦਿਆ ਤੇ ਜਿਤਨੀ ਵੀ ਲੜਾਈਆਂ  ਲੜੀਆਂ  ਯਾ ਮੋਰਚੇ ਲਾਏ ਗਏ ਉਨਾਂ ਚ  ਅਕਾਲੀਦਲ ਨੇ ਅਗੇ ਲਗ ਕੇ ਪੰਥ ਦੀ ਅਗ੍ਵਾਯੀ  ਕੀਤੀ .ਹੋਰ ਤਾਂ ਹੋਰ   ਅਕਾਲੀਦਲ ਦੀ ਹੁਣ ਤਕ ਦੀ ਦਿਖ  ਵੀ ਕਿਸਹਿ ਸਰੂਪ ਵਾਲੀ ਹੀ ਰਹੀ ਹੈ . ਕਿਸੇ ਵੀ ਅਕਾਲੀ ਲੀਡਰ  ਵਲੋਂ ਜਾ ਉਸ ਦੇ ਪਰਿਵਾਰ  ਦੇ  ਸਦਸ  ਵਲੋਂ ਸਿਖੀ ਸਰੂਪ ਨਾਲ  ਖਿਲਵਾੜ ਕਰਨ ਦੀ ਹਿਮੰਤ ਨਹੀ ਹੁੰਦੀ ਸੀ . ਪਰ ਸਮੇਂ ਦੇ ਨਾਲ ਨਾਲ  ਅਕਾਲੀਦਲ ਹੀ ਸਾਬਤ ਸੂਰਤ  ਵੀ ਅਹਿਸਤਾ ਅਹਿਸਤਾ  ਵਿਗੜ ਦੀ ਜਾ ਰਹੀ ਹੈ .ਕੋਈ ਏਕ ਦਹਾਕੇ ਪਹਿਲਾਂ  ਅਕਾਲੀਦਲ ਦੇ ਕਾਕਿਆਂ  ਨੀ ਸਿਖੀ ਸਰੂਪ ਨੂ ਸਤ ਸ੍ਰੀ ਅਕਾਲ ਬੁਲਾਨੀ ਸ਼ੁਰੂ ਕਰ ਦਿਤੀ ਅਤੇ ਕਯੀ ਅਕਾਲੀ ਜਥੇਦਾਰਾਂ ਦੇ ਕਾਕੇ ਕਲੀਨ ਸ਼ੇਵ ਹੋ ਗਏ . ਉਸ ਦੋ ਬਾਅਦ ਵਾਰੀ ਆਯੀ  ਸ਼੍ਰੋਮਣੀ  ਕਮੇਟੀ  ਦੇ ਉਮੀਦਵਾਰਾਂ  ਦੇ ਪਰਿਵਾਰ  ਨੇ ਸਿਖੀ ਤੋਂ ਕਿਨਾਰਾ ਕਰਨ ਸ਼ੁਰੂ ਕਰ ਦਿਤਾ .ਪਰ ਇਹ ਲਗ ਕਿਹਾ ਸੀ  ਅਕਾਲੀਦਲ  ਆਪਣਾ ਸਿਖੀ  ਸਰੂਪ ਨਹੀ ਛੋੜੇਗਾ  ਪਰ ਮੋਜੁਦਾਂ ਚੋਣਾ ਚ  ਸਭ ਦਾ ਇਹ ਭੁਲੇਖ ਵੀ ਦੂਰ ਹੋ ਗਿਆ .
੧੯੯੯ ਚ ਜਦੋਂ ਪੰਥ  ਆਪਣਾ ਤਿਨ ਸੋ ਸਾਲਾ  ਮਨਾਂ ਰਿਹਾ ਸੀ ਤਾਂ  ਉਸ ਸਮੇਂ  ਲਗ ਭਗ  ਸਾਰੀਆਂ  ਅਕਾਲੀ ਜਥੇਦਾਰਾਂ ਨੇ ਅਮ੍ਰਿਤ   ਵੀ ਛਕ ਲਿਯਾ ਸੀ , ਪਰ  ਪਤਾ ਨਹੀ ਕਿਤਨੇ ਲੋਗ ਆਪਣਾ ਅਮ੍ਰਿਤ  ਰਖ ਸਕੇ . ਇਕ ਕਾਕਾ ਜੋ  ਅਜੇ ਕਲ  ਉਸਨੇ ਆਪਣੀ ਪਾਰਟੀ ਬਣਾ ਲਈ ਹੈ ਨੇ ਤਾਂ ਅਮ੍ਰਿਤ  ਬਾਰੇ ਅਪਨੇ ਤੁਛ ਵਿਚਾਰ ਵੀ ਪਰਗਟ ਕਰ ਦਿਤੇ . ਚਲੋ ਇਹ ਤਾਂ ਅਕਾਲੀਦਲ ਚ ਰਿਹਾ ਹੀ ਨਹੀ ਪਰ ਅਕਾਲੀਦਲ ਨੇ ਵੀ ਆਪਣੇ ਸਰੂਪ ਸਰੂਪ ਨੂੰ ਵਿਗਾੜਨ  ਚ ਕੋਈ ਕਸਰ ਨਹੀ ਚੜੀ
ਇੰਨਾਂ ਚੋਣਾ ਚ  ਅਕਾਲੀਦਲ ਨੇ  ਨਾਂ ਸਿਰਫ ਅਕਾਲੀਦਲ ਦਾ ਮੁਹਾਂਦਰਾ  ਬਦਲ ਦਿਤਾ ਹੈ ਬਲਕਿ  ਸਿਖੀ  ਤੋ ਵੀ ਦੂਰ ਜਾਂਦਾ ਦਿਖ ਰਹਾ ਹੈ . ਇਨਾ  ਚੋਣਾਂ ਚ  ਅਕਾਲੀਦਲ ਨੇ ਨਾ ਕੇਵਲ  ਦਾਹੜੀ  ਕਾਤੀ ਹੋਏ ਉਮੀਦਵਾਰਾਂ  ਨੂੰ  ਟਿਕਟਾਂ ਦਿਤੀਆਂ ਹਨ ਬਲਕਿ ਇਕ ਦੋ ਤਾਂ ਕਲੀਨ ਸ਼ੇਵ    ਸਿਖ ਉਮੀਦਵਾਰ ਵੀ ਹਨ . ਇਕ ਤਾਂ ਇਹੋ ਜਿਹੇ ਉਮੀਦਵਾਰ ਨੂੰ ਟਿਕਟ  ਦੇ ਦਿਤੀ ਗਈ ਜਿਸਨੇ ਸਰੇਆਮ ਸਿਖ   ਨੋਜਵਾਨਾ ਨੂੰ ਝੂਠੇ ਮੁਕਾਬਲਿਆਂ  ਚ ਮਾਰ ਮੁਕਾਯਿਆ  ਬਲਕਿ  ਸਿਖ ਗੁਰੂਆਂ ਬਾਰੇ  ਅਪਮਾਨਜਨਕ ਟਿਪਣੀਆਂ ਵੀ ਕੀਤੀਆਂ .ਸੋ  ਅਕਾਲੀ ਦਲ  ਨਾ ਕੇਵਲ  ਸਿਖੀ ਤੋਂ ਦੁਰ ਭਾਜੀਆਂ ਨੂੰ ਟਿਕਟਾਂ ਦਿਤੀਆਂ ਬਲਕਿ  ਸਿਖਾਂ ਦੇ ਦੁਸ਼ਮਣਾ ਨੂੰ ਟਿਕਟਾਂ ਦੇ ਕੇ ਸਿਧ ਕਰ ਦਿਤਾ ਕੀ  ਹੁਣ ਅਕਾਲੀਦਲ  ਇਕ ਸਿਖ ਪਾਰਟੀ ਨਹੀ ਰਹੀ