Saturday 12 January 2013

badal versuses badal

ਜਦੋਂ ਬਾਬੇ ਨੇ  ਮੁੰਡਿਆਂ  ਨੂੰ  ਘੁਰਿਆ
 ਲਗਦਾ  ਹੈ  ਬਾਬੇ  ਨੂੰ  ਲਗਦਾ ਹੈ ਕੀ ਮੁੰਡੇ  ਸਰਕਾਰ  ਨੂੰ ਸਹੀ ਨਹੀ ਚਲਾ ਰਹੇ  ਏਸ ਕਰਕੇ  ਅਜੇ  ਅਕਾਲੀ ਦਲ ਦੇ ਇਸ ਬੁਜਰਗ  ਨੇ ਅਜੇ  ਇਨਾਂ ਜਵਾਨਾ  ਨੂੰ  ਗਾਲਾਂ ਚ ਸਮਝਾ ਦਿਤਾ ਕੀ   ਸਾਡੀ   ਅਜੇ  ਵੀ ਤੁਹਾਨੂੰ  ਲੋੜ ਹੈ ਸ਼੍ਰੋਮਣੀ ਅਕਾਲੀ ਦਲ ਵਿਚ ਹਾਸ਼ੀਏ ‘ਤੇ ਚਲੀ ਗਈ ਟਕਸਾਲੀ ਲੀਡਰਸ਼ਿਪ ਦੀ ‘ਵੁੱਕਤ’ ਵਧਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਪੀੜ੍ਹੀ ਦੇ ਆਗੂਆਂ ਨੂੰ ਸਰਗਰਮ ਕਰਨ ਦੇ ਰਾਹ ਤੁਰ ਪਏ ਹਨ।

ਜਲੰਧਰ ਵਿਚ ਜਨਤਕ ਤੌਰ ‘ਤੇ ਆਪਣੇ ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ‘ਖਰੀਆਂ ਖਰੀਆਂ’ ਸੁਣਾਉਣ ਤੋਂ ਬਾਅਦ ਸ੍ਰੀ ਬਾਦਲ ਨੇ ਅੱਜ ਮਾਝੇ ਦੇ ਕੱਦਾਵਰ ਆਗੂ ਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਹੰਗਾਮੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਬ੍ਰਹਮਪੁਰਾ ਨੂੰ ਅੰਮ੍ਰਿਤਸਰ ਛੱਡ ਕੇ ਚੰਡੀਗੜ੍ਹ ਵਿਚ ਹਾਜ਼ਰੀ ਵਧਾਉਣ ਅਤੇ ਪਾਰਟੀ ਵਿਚ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ। ਸ੍ਰੀ ਬ੍ਰਹਮਪੁਰਾ ਨੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਪਰ ਨਾਲ ਹੀ ਕਿਹਾ ਕਿ ਇਸ ਮੀਟਿੰਗ ਦੌਰਾਨ ਸਰਸਰੀ ਸਿਆਸੀ ਵਾਰਤਾਲਾਪ ਹੀ ਹੋਇਆ।
ਮੁੱਖ ਮੰਤਰੀ ਦੀਆਂ ਗਤੀਵਿਧੀਆਂ ਤੋਂ ਲੱਗ ਰਿਹਾ ਹੈ ਕਿ ਉਹ ਦਰਸਾਉਣਾ ਚਾਹੁੰਦੇ ਹਨ ਕਿ ਪਾਰਟੀ ਅਤੇ ਸਰਕਾਰ ਵਿਚ ਉਨ੍ਹਾਂ ਦਾ ਰੁਤਬਾ ਕੀ ਹੈ। ਦਸੰਬਰ ਮਹੀਨੇ ਦੌਰਾਨ ਵਾਪਰੀਆਂ  ਕੁੱਝ ਅਪਰਾਧਿਕ ਘਟਨਾਵਾਂ,  ਇਨ੍ਹਾਂ ਵਿਚ ਯੂਥ ਅਕਾਲੀ ਦਲ ਦੇ ਆਗੂਆਂ ਦੀ ਸ਼ਮੂਲੀਅਤ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਲੱਗੇ ਅਪਰਾਧੀਆਂ ਦੀ ‘ਪੁਸ਼ਤਪਨਾਹੀ’ ਦੇ ਦੋਸ਼ਾਂ ਤੋਂ ਬਾਅਦ ਵਿਰੋਧੀ ਧਿਰ ਦੋਸ਼ ਲਾਉਂਦੀ ਆ ਰਹੀ ਸੀ ਕਿ ਸਰਕਾਰ ਦੀ ਕਮਾਨ ਸ੍ਰੀ ਬਾਦਲ ਦੇ ਹੱਥੋਂ ਖਿਸਕ ਚੁੱਕੀ ਹੈ। ਮੁੱਖ ਮੰਤਰੀ ਦੀਆਂ ਤਾਜ਼ਾ ਸਰਗਰਮੀਆਂ ਤੋਂ ਉਨ੍ਹਾਂ ਦੇ ਪੁਰਾਣੇ ਸਾਥੀਆਂ ਨੂੰ ਜਾਪਣ ਲੱਗਿਆ ਹੈ ਕਿ ਪਾਰਟੀ ਅਤੇ ਸਰਕਾਰ ਵਿਚ ਸ੍ਰੀ ਬਾਦਲ ਉਨ੍ਹਾਂ ਦਾ ਵਕਾਰ ਬਹਾਲ ਕਰਨ ਲਈ ਦ੍ਰਿੜ ਹਨ। ਇਸੇ ਲਈ ਉਨ੍ਹਾਂ ਨੇ ਇਨ੍ਹਾਂ ਆਗੂਆਂ ਨੂੰ ਵੱਧ ਸਰਗਰਮ ਹੋਣ ਲਈ ਕਿਹਾ ਹੈ। ਪਾਰਟੀ ਦੇ ਮਾਝੇ ਨਾਲ ਸਬੰਧਤ ਇਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਮੁੱਖ ਮੰਤਰੀ ਕਾਫ਼ੀ ਫਿਕਰਮੰਦ ਸਨ ਤੇ ਉਨ੍ਹਾਂ ਨੇ ਆਪਣੀ ਫਿਕਰਮੰਦੀ ਜਨਤਕ ਤੌਰ ‘ਤੇ ਪ੍ਰਗਟ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਜਲੰਧਰ ਵਿਚ ਇਕ ਸਮਾਗਮ ਦੌਰਾਨ ਜੋ ਵੀ ਕਿਹਾ, ਉਹ ਇੱਕ ਪਰਿਵਾਰ ਦੇ ਮੁਖੀ ਵਾਂਗ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਦਿੱਤੀ ਗਈ ਨਸੀਹਤ ਵਾਂਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਟਕਸਾਲੀ ਆਗੂਆਂ ਅਤੇ ਟਕਸਾਲੀ ਵਰਕਰਾਂ ਦੀ ਸਰਗਰਮ ਸ਼ਮੂਲੀਅਤ ਨਾਲ ਹੀ ਪਾਰਟੀ ਅੱਗੇ ਵਧ ਸਕਦੀ ਹੈ। ਸ੍ਰੀ ਬਾਦਲ ਨੇ ਇਹ ਇਸ਼ਾਰਾ ਵੀ ਕੀਤਾ ਹੈ ਕਿ ਰਾਜਨੀਤੀ ਵਿਚ ਵਿਚਰਦਿਆਂ ਫਸਲੀ ਬਟੇਰਾਂ ਤੇ ਮਾੜੇ ਕਿਰਦਾਰ ਵਾਲਿਆਂ ਤੋਂ ਦੂਰੀ ਬਣਾ ਕੇ ਰੱਖਣ ਵਿਚ ਰਾਜਨੀਤੀ ਦਾ ਵੀ ਭਲਾ ਹੈ ਅਤੇ ਸਰਕਾਰ ਤੇ ਆਮ ਜਨਤਾ ਦਾ ਵੀ।
ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਹਰਚਰਨ ਸਿੰਘ ਬੈਂਸ ਦਾ ਆਖਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕ ਪਰਿਵਾਰ ਵਾਂਗ ਹੈ ਤੇ ਸ੍ਰੀ ਬਾਦਲ ਇਸ ਪਰਿਵਾਰ ਦੇ ਵੱਡੇ ਬਜ਼ੁਰਗ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਇਕ ਸਿਆਣੇ ਆਗੂ ਵਾਂਗ ਮੁੱਖ ਮੰਤਰੀ ਨੇ ਕਹੀਆਂ ਹਨ, ਉਹ ਮਜ਼ਾਹੀਆ ਲਹਿਜੇ ਵਿਚ ਕਦੇ ਕਦਾਈਂ ਕਹਿ ਹੀ ਦਿੰਦੇ ਹਨ।
ਪੰਜਾਬ ਵਿਚ ਜਦੋਂ ਤੋਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਮੁੜ ਤੋਂ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਇਸ ‘ਤੇ ਅਸਰਦਾਰ ਪਕੜ ਮੰਨੀ ਜਾਣ ਲੱਗੀ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੀਆਂ ਨਿਯੁਕਤੀਆਂ ਵਿਚ ਤਾਂ ਵੱਡੇ ਬਾਦਲ ਦਖ਼ਲ ਦਿੰਦੇ ਹੀ ਨਹੀਂ, ਹੁਣ ਤਾਂ ਆਈ.ਏ.ਐਸ. ਅਤੇ ਪੀ.ਸੀ.ਐਸ. ਅਫਸਰਾਂ ਦੀਆਂ ਜ਼ਿਆਦਾਤਰ ਤਾਇਨਾਤੀਆਂ ਵੀ ਉਪ ਮੁੱਖ ਮੰਤਰੀ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ। ਪਿਛਲੇ ਦਿਨਾਂ ਦੌਰਾਨ ਵਾਪਰੀਆਂ ਕੁੱਝ ਘਟਨਾਵਾਂ ਤੋਂ ਬਾਅਦ ਵਿਰੋਧੀ ਧਿਰ ਨੇ ਜਿਵੇਂ ਹੀ ਬਿਕਰਮ ਮਜੀਠੀਆ ਵੱਲ ਨਿਸ਼ਾਨਾ ਸੇਧਿਆ, ਸੁਖਬੀਰ ਸਿੰਘ ਬਾਦਲ ਨੇ ਖੁੱਲ੍ਹਮ ਖੁੱਲ੍ਹਾ ਮਜੀਠੀਆ ਦਾ ਪੱਖ ਪੂਰਿਆ। ਸ੍ਰੀ ਬਾਦਲ ਇਸ ਸਮੁੱਚੇ ਘਟਨਾਕ੍ਰਮ ਤੋਂ ਕੁਝ ਹੱਦ ਤੱਕ ਮਾਯੂਸ ਜਾਪੇ ਅਤੇ ਉਨ੍ਹਾਂ ਨੇ ਕੱਲ੍ਹ ਪਰਵਾਸੀ ਭਾਰਤੀ ਸੰਮੇਲਨ ਦੇ ਮੰਚ ਨੂੰ ਆਪਣਾ ਰਿਕਾਰਡ ‘ਸਹੀ’ ਕਰਨ ਅਤੇ ਅਸਲ ਸਰਕਾਰ ਤੇ ਪਾਰਟੀ ਕੌਣ ਹੈ, ਬਾਰੇ ਭਰਮ-ਭੁਲੇਖੇ ਦੂਰ ਕਰਨ ਲਈ ਵਰਤਿਆ।
 ਪੰਜਾਬੀ ਸੰਮੇਲਨ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਬਨਿਟ ਮੰਤਰੀ ਤੇ ਯੂਥ ਆਗੂ ਬਿਕਰਮ ਸਿੰਘ ਮਜੀਠੀਆ ਲਈ ਮਜ਼ਾਹੀਆ ਅੰਦਾਜ਼ ਵਿੱਚ ਵਰਤੇ ਗਏ ‘ਚੁਭਵੇਂ’ ਸ਼ਬਦਾਂ ਨੂੰ ਲੈ ਕੇ ਇਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ।ਅਤੇ  ਵਿਰੋਧਿਆਂ  ਨੂੰ  ਮਜੇ ਲੈਣ  ਦਾ  ਮੋਕਾ  ਮਿਲ ਗਿਆ  ਹੈ  ਇਸ ਸਬੰਧ ਵਿੱਚ ਗੱਲ ਕਰਦਿਆਂ ਉੱਘੇ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਸ੍ਰੀ ਬਾਦਲ ਵੱਲੋਂ ਇਹ ਦੇਰ ਨਾਲ ਲਿਆ ਦਰੁਸਤ ਫੈਸਲਾ ਹੈ, ਜਿਸ ਨੂੰ ਸਿਰਫ ਸ਼ਬਦੀ ਰੂਪ ਵਿੱਚ ਹੀ ਨਹੀਂ ਸਗੋਂ ਅਮਲੀ ਰੂਪ ਵਿੱਚ ਵੀ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਬਾਦਲ ਨੇ ਇਸ ਅਸਲੀਅਤ ਨੂੰ ਦੇਰ ਨਾਲ ਪ੍ਰਵਾਨ ਕੀਤਾ ਹੈ ਕਿ ਪਾਰਟੀ ਵਿੱਚ ਸੀਨੀਅਰ ਤੇ ਸਖ਼ਤ ਮਿਹਨਤ ਕਰਨ ਵਾਲੇ ਆਗੂਆਂ ਨੂੰ ਯੋਗ ਤੇ ਢੁੱਕਵੀਂ ਥਾਂ ਮਿਲਣੀ ਚਾਹੀਦੀ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਏ ਆਖਿਆ ਕਿ ਹੁਣ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਾਰਨ ਉਹ ਖ਼ੁਦ ਨੂੰ ਅਕਾਲੀ ਅਖਵਾਉਣ ਤੋਂ ਵੀ ਸ਼ਰਮ ਮਹਿਸੂਸ ਕਰਦੇ ਹਨ ਹਾਲਾਂਕਿ ਉਹ ਜਮਾਂਦਰੂ ਅਕਾਲੀ ਹਨ।
ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਆਖਿਆ ਕਿ ਜਿਵੇਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਬਿਕਰਮ ਸਿੰਘ ਮਜੀਠੀਆ ਲਈ ਸਿੱਧੇ ਤੇ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਸ ਤੋਂ ਸਪਸ਼ਟ ਹੈ ਕਿ ਸ੍ਰੀ ਮਜੀਠੀਆ ਮੁੱਖ ਮੰਤਰੀ ਦੀਆਂ ਨਜ਼ਰਾਂ ਵਿੱਚ ਆਪਣਾ ਵਿਸ਼ਵਾਸ ਗੁਆ ਚੁੱਕੇ ਹਨ। ਜਦੋਂ ਕੋਈ ਆਗੂ ਮੁੱਖ ਮੰਤਰੀ ਕੋਲੋਂ ਆਪਣਾ ਵਿਸ਼ਵਾਸ ਗੁਆ ਲੈਂਦਾ ਹੈ ਤਾਂ ਨੈਤਿਕ ਆਧਾਰ ‘ਤੇ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਬਾਦਲ ਨੇ ਬੜੀ ਹਿੰਮਤ ਜੁਟਾਈ ਹੈ ਅਤੇ ਯੂਥ ਆਗੂ ਨੂੰ ਉਸ ਦੀ ਜਗ੍ਹਾ ਦਿਖਾਈ ਹੈ। ਉਂਜ, ਇਹ ਦੇਰ ਨਾਲ ਕੀਤੀ ਕਾਰਵਾਈ ਹੈ। ਇਸ ਤੋਂ ਪਹਿਲਾਂ ਪਾਰਟੀ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਆਖਿਆ ਕਿ ਪਾਰਟੀ ਦੀ ਦਿੱਖ ਨੂੰ ਸੁਧਾਰਨ ਲਈ ਇਨ੍ਹਾਂ ਯੂਥ ਆਗੂਆਂ ਵੱਲੋਂ ਪਾਰਟੀ ਵਿੱਚ ਖੜ੍ਹੇ ਕੀਤੇ ਗਲਤ ਢਾਂਚੇ ਨੂੰ ਵੀ ਹਟਾਉਣ ਦੀ ਲੋੜ ਹੈ।

ਬਾਬਾ ਜੀ  ਦੇ  ਬਚਨ 

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਵਿਚ ਇਹ ਕੁਝ ਕਿਹਾ:  ”ਮਜੀਠੀਆ ਸਾਹਿਬ ਕਦੇ ਜੇਲ੍ਹ ਗਏ ਹੋ? ਮੈਂ 17 ਸਾਲ ਜੇਲ੍ਹ ਗਿਆ ਹਾਂ। ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਤੇ ਅਜੀਤ ਸਿੰਘ ਕੋਹਾੜ ਵੀ ਜੇਲ੍ਹ ਗਏ ਹਨ। ਤੁਹਾਨੂੰ ਤਾਂ ਪੱਕੀ ਪਕਾਈ ਮਿਲ ਗਈ। ਐਨ.ਆਰ.ਆਈ. ਸੰਮੇਲਨ ਦੀ ਕਾਮਯਾਬੀ ‘ਤੇ ਜ਼ਿਆਦਾ ਖੁਸ਼ ਨਾ ਹੋਵੋ। ਇਸ ਨੇ ਸਰਕਾਰ ਨ੍ਹੀਂ ਬਣਾਉਣੀ। ਸਰਕਾਰ ਤਾਂ ਹੇਠਲੇ ਲੋਕਾਂ ਨੇ ਬਣਾਉਣੀ ਹੈ।” ਸੁਖਬੀਰ ਸਿੰਘ ਬਾਦਲ ਵੱਲੋਂ ਦੋ ਦਿਨਾਂ ਤੋਂ ਗਾਏ ਜਾ ਰਹੇ ਵਿਕਾਸ ਦੇ ਸੋਹਲਿਆਂ ਦੀ ਫੂਕ ਕੱਢਦਿਆਂ ਮੁੱਖ ਮੰਤਰੀ ਨੇ ਕਿਹਾ, ”ਇਕੱਲੇ ਵਿਕਾਸ ਨਾਲ ਹੀ ਵੋਟਾਂ ਨਹੀਂ ਪੈਂਦੀਆਂ। ਹਰ ਫਿਰਕੇ, ਜਾਤ ਤੇ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਤੇ ਸਭਨਾਂ ਲਈ ਕੁੱਝ ਕਰਨਾ ਪੈਂਦਾ ਹੈ। ਤਾਂ ਹੀ ਲੋਕ ਵੋਟਾਂ ਪਾਉਂਦੇ ਹਨ। ਅਸੀਂ ਪਿਛਲੀ ਵਾਰ ਇਹ ਸਭ ਕੁੱਝ ਕੀਤਾ।”



No comments:

Post a Comment