Saturday, 19 March 2011

ਅਲੀ ਬਾਬਾ ਚਾਲੀਸ ਚੋਰ

ਛੋਟੇ  ਹੁੰਦਿਆ  ਇਕ  ਕਹਾਣੀ ਸੁਣਿਆ  ਕਰਦੇ ਸੀ   ਜਿਸਦਾ ਸਿਰ ਲੇਖ  ਹੁੰਦਾ ਸੀ  ਅਲੀ ਬਾਬਾ ਚਾਲੀਸ ਚੋਰ . ਬੜਾ  ਮਜ਼ਾ ਆਉਂਦਾ ਸੀ ਪੜ ਸੁਨ ਕੇ . ਬਾਅਦ ਵਿੱਚ ਇਕ ਫਿਲਮ  ਵੀ ਆਈ ਸੀ  ਕਾਫੀ  ਚਲੀ ਅਤੇ ਮਸ਼ਹੂਰ  ਹੋਈ ਸੀ .ਪਰ  ਚਾਹੇ  ਉਹ ਕਹਾਣੀ ਸੀ ਯਾ ਫਿਲਮ  ਦੋਨੇ  ਸਾਡੇ ਸਮਾਜ ਨੂ ਕੁਝ ਸੇੰਧ  ਅਤੇ  ਕੁਝ ਮਨੋਰੰਜਨ  ਦੇਣ ਦੇ  ਮਨੋਰਥ ਨਾਲ  ਲਿਖੀਆ ਅਤੇ ਬਣਾਈਆਂ  ਗਾਯੀਆਂ ਸਨ .ਪਰ  ਸਾਡੀ ਬਦਕਿਸਮਤੀ ਹੈ  ਕਿ ਅਜ ਦੀ  ਅਲੀ ਬਾਬਾ ਚਾਲੀਸ ਚੋਰ ਕਹਾਣੀ  ਨਹੀ  ਪਰ ਇਕ  ਅਸਲਿਯਤ  ਹੈ  ਅਤੇ ਨਾ ਹੀ ਇਹ ਸਦਾ ਮਨੋਰੰਜਨ ਕਰ ਰਹੀ ਹੈ ਅੱਤੇ ਨਾਹੀ ਸਾਨੂ ਕੋਈ ਸੇਧ ਦੇ ਰਹੀ ਹੈ . ਅਜ ਇਸ ਕਹਾਣੀ ਦੇ ਚੋਰ ਬੜੇ ਸ਼ਾਤੀਰ ਹਨ  .
 ਜਦੋਂ ਮੈਂ  ਆਜ ਦੀ ਕੇਂਦਰ ਸਰਕਾਰ ਦੇਖਦਾ ਹਾਂ ਤਾਂ ਮੈਨੂ ਮਲੋ ਮਲੀ ਉਹ ਪੁਰਾਨੀ ਕਹਾਣੀ ਯਾਦ ਆ ਜਾਂਦੀ ਹੈ . ਸਾਡੇ ਪ੍ਰਧਾਨ ਮੰਤਰੀ  ਜੀ ਏਨਾ ਚੋਰਾਂ  ਦੇ ਵਿਚਕਾਰ ਘਿਰ  ਕੇ ਰਹਿ ਗਏ ਹਨ . ਇੰਨਾ ਚੋਰਾਂ ਨੇ ਰਾਸ਼ਟਰ  ਮੰਡਲ  ਖੇਡਾਂ  ਚ  ਜਮ ਕੇ ਚੋਰੀ ਕੀਤੀ  ਅਤੇ  ਅਲੀ ਬਾਬਾ ਨੂੰ  ਪਤਾ ਈ ਨਹੀ ਲਗਣ ਦਿਤਾ . ਉਸ ਤੋ  ਬਾਅਦ ਇੰਨਾ ਨੇ  ਸਾਡੇ ਕਾਰਗਿਲ  ਸ਼ਹੀਦਾਂ ਦੇ ਨਾਮ ਤੇ ਬਣੇ  ਘਰਾਂ ਤੇ ਵੀ ਖੁਦ ਕਬਜ਼ਾ ਕਰ  ਲਯਾ  ਤੇ ਸਾਡੇ ਬਾਬਾ ਜੀ  ਦੇਖਦੇ ਰਾਹ ਗਏ . ਇਹ ਚੋਰ ਬੜੇ ਸ਼ਾਤੀਰ ਨੇ  ਇਹਨਾ ਨੇ ਹੋਰ ਤਾਂ ਹੋਰ  ਸਮਾਜ ਅਤੇ ਦੇਸ਼ ਦੇ ਸਬ ਤੋਂ ਇਮਾਨਦਾਰ ਸਮਝੇ ਜਾਦੇਂ ਸਾਡੇ  ਬਾਬਾ ਜੀ ਨੂ ਵੀ ਲਪੇਟ ਚ ਲਈ ਲਿਯਾ  ਹੈ . ਪੁਰਾਣੀ ਕਹਾਣੀ ਵਿੱਚ ਤਾਂ  ਅਲੀ ਬਾਬਾ  ਚੋਰਾਂ ਦੇ ਮਗਰ ਪਿਯਾ ਰਹਿੰਦਾ  ਹੈ  ਇਥੇ  ਤਾਂ ਚੋਰਾਂ ਨੀ ਬਾਬਾ ਜੀ ਨੂ ਲਗਦਾ  ਹੈ ਆਪ੍ਣੇ ਗੈੰਗ ਚ  ਹੀ ਸ਼ਾਮਿਲ ਕਰ ਲਿਯਾ ਹੈ ਅਤੇ ਉਸਨੂ ਪਤਾ ਹੀ ਨਹੀ ਲਗਨ  ਦਿਤਾ  ਅਤੇ ਬਾਬਾ ਜੀ ਨੂ ਆਪਣਾ ਮੁਖਿਆ  ਬਣਾ  ਲਿਯਾ ਹੈ .  ਸਿਟੀ  ਮਾਰਨ ਵਾਲੇ  ਚੋਕੀਦਾਰ ਜਿਨੂ ਵਿਕਿਲਿਕਸ  ਵੀ ਕਹੰਦੇ ਹਨ  ਦੇ  ਅਨੁਸਾਰ  ਚੋਰ ਨੇ ਨਾ ਕੇਵਲ ਬਾਬਾ ਜੀ ਨੂੰ ਆਪ੍ਣੇ ਵਲ ਕਰ ਲਿਯਾ ਹੈ  ਬਲਿਕ  ਬਾਬਾ ਜੀ ਨੂੰ ਮੁਖਿਯਾ ਬਣਾਨ ਲਈ  ਦੂਜੇ  ਚੋਰ  ਗਿਰੋਹ ਦੇ ਮੈਬਰਾਂ  ਦੀ  ਖਰੀਦੋ ਫ਼ਰੋਕਤ ਵੀ ਕੀਤੀ ਅਤੇ ਆਪ੍ਣੇ  ਨਾਲ ਮਿਲਾ ਲਿਯਾ .  ਇਸ ਖਰੀਦੋ ਫ਼ਕਤ  ਚ  ਪੰਜਾਬ  ਦੇ ਏਕ ਦੋ ਬੰਦੇ  ਬਾਜੀ ਮਾਰ ਲਾ ਗਏ . ਚੰਗਾ ਹੈ ਬੁਢਾਪੇ ਚ  ਵੀਹ ਪਚੀ ਕਰੋੜ  ਬਣ  ਗਏ   ਮੁਕਦੇ ਨਹੀ .
ਬਾਬਾ ਜੀ ਜੋ ਮਰਜੀ ਕਹਣ ਪਰ  ਇਹ ਸਾਰੇ ਜਾਣਦੇ ( ਬਾਬਾ ਜੀ  ਨੂੰ ਛਡ ਕੇ )  ਹਨ ਕੀ ਬਾਬਾ ਜੀ ਕੁਰਸੀ ਬਚਾਣ ਲਈ ਕੀ ਨਹੀ  ਹੋਯਾ  ਸ਼ੀ .  ਇਹ  ਨਹੀ ਕੀ ਜੋ ਸ਼ੋਰ ਮਚਾ  ਰਹੇ ਹਨ ਉਹ ਸੰਤ  ਹਨ , ਪਰ ਸ਼ਾਯਦ ਹਿਸਾ ਨਹੀ ਮਿਲਿਯਾ. 
ਮੈਨੂ ਇਹ  ਦੁਖ ਨਹੀ ਹੈ  ਕੀ  ਸਾਡੇ ਦੇਸ਼ ਤੇ ਇਨਾ ਦਾ ਰਾਜ ਹੈ ਬਲਕਿ ਦੁਖ ਤਾਂ ਇਸ ਗਲ ਦਾ ਹੈ ਕੀ ਬਦੀ ਜੀਤ ਹੋ ਗਈ ਹੈ . ਪੁਰਾਣੀ ਕਹਾਣੀ ਚ  ਅਲੀ ਬਾਬਾ  ਚੋਰਾਂ ਨੂੰ ਮਾਰਨ ਚ ਕਾਮਯਾਬ ਰਹਿੰਦਾ ਹੈ  ਪਰ ਆਜ ਦੀ ਕਹਾਣੀ ਚ  ਬਾਬਾ  ਵੀ ਹਾਰ ਕੇ ਇਹਨਾ  ਨਾਲ ਮਿਲ  ਗਿਆ . ਪਤਾ ਨਹੀ ਉਸਦੀ ਏਹੋ  ਜਿਹੀ ਕੀ  ਕਮਜੋਰੀ ਸੀ ਜਿਸਦੇ ਕਰ ਕੇ ਉਸਨੂ ਇਹਨਾ ਨਾਲ  ਹਥ ਮਿਲਣਾ ਪਿਯਾ  ਪਰ ਬਾਬੇ ਦੀ ਇਸ ਕਮਜੋਰੀ ਨੀ  ਉਸ ਦਾ ਖੁਦ ਦਾ ਤਾਂ ਅਕਸ਼ ਖਰਾਬ ਕੀਤਾ ਹੈ ਬਲ ਕੇ  ਦੇਸ਼ ਦੇ  ਉਨਾ ਲਖਾਂ  ਲੋਕਾਂ ਦਾ ਦਿਲ ਤੋੜ  ਦਿਤਾ  ਹੈ ਜੋ  ਇਸ ਉਮੀਦ ਨਾਲ  ਬੈਠੇ ਸਨ ਕੇ ਕਦੇ ਤਾਂ ਕੋਈ  ਈਮਾਨਦਾਰ  ਅਗੇ ਆਏਗਾ .

No comments:

Post a Comment