੧੯੮੪ ਚ ਦਿਲੀ ਅਤੇ ਦੇਸ਼ ਦੇ ਹੋਰ ਰਾਜਾਂ ਚ ਕਾੰਗ੍ਰੇਸ ਆਯੋਜਿਤ ਸਿਖ ਵਿਰੋਧੀ ਦੰਗੇ ਨੂੰ ਸ਼ਾਯਦ ਹੀ ਕੋਈ ਭੂਲ ਪਾਏਗਾ . ਹੁਣੇ ਜਿਹੇ ਇਸੇ ਹੀ ਮਹਾ ਨਰਸੰਹਾਰ ਦੇ ਇਕ ਕਾਂਡ ਦਾ ਖੁਲਾਸਾ ਹੋਯਾ ਅਤੇ ਅਖ਼ਬਾਰਾਂ ਨੇ ਫਿਰ ਖਬਰਾਂ ਛਾਪੀਆਂ . ਹਰਿਯਾਣਾ ਦੇ ਇਕ ਛੋਟੇ ਜਿਹੇ ਪਿੰਡ ਵਿਚ ਕੋਈ ਪੈਂਤੀ ਚਾਲੀ ਸਿਖਾਂ ਨੂੰ ਜਿਉਂਦਾ ਮਚਾ ਦਿਤਾ ਗਿਆ ਸੀ . ਇਹ ਕੋਈ ਕਾੰਗ੍ਰੇਸ ਦਾ ਕਲਾ ਕਾਰਾ ਨਹੀ ਸੀ ਬਲਕਿ ਇਹੋਜਿਹੇ ਸੈੰਕੜੇ ਕਾਲੇ ਕਾਰੇ ਹੋਏ ਅਤੇ ਸਿਖਾਂ ਨੂੰ ਜੋਉਂਦਾ ਮਚਾ ਦਿਤਾ ਗਿਆ ਸੀ . ਦੋ ਚਾਰ ਦਿਨ ਗਲ ਚਲੀ ਅਤੇ ਫਿਰ ਸਾਂਤ ਹੋ ਗਈ . ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਮੀਡਿਯਾ ਦੀ ਉਦਾਸੀਨਤਾ ਦੇਖ ਕੇ ਬਹੁਤ ਹੀ ਹੈਰਾਨੀ ਹੋਈ .
ਇਸ ਨਰਸੰਹਾਰ ਚ ਕੋਈ ਦੇਸ਼ ਭਰ ਚ ੮੦੦੦ ਜਾਨਾ ਗਈਆਂ, ਪਰ ਸਾਡੇ ਰਾਜਨੀਤਿਕਾਂ ਅਤੇ ਮੀਡਿਆ ਤੇ ਕੋਈ ਖਾਸ ਅਸਰ ਨਹੀ ਹੋਇਆ .
ਗੁਜਰਾਤ ਚ ੧੯੯੨ ਚ ਹੋਏ ਹਿੰਦੂ ਮੁਸਲਮਾਨ ਦੰਗਿਆਂ ਚ ਕੋਈ ੮੦੦ ਮਨੁਖੀ ਜਾਨਾ ਗਈਆਂ ਜਿਨਾ ਵਿਚ ੫੦੦ ਦੇ ਕਰੀਬ ਮੁਸਲਮਾਨ ਸਨ ਅਤੇ ੩੦੦ ਦੇ ਕਰੀਬ ਹਿੰਦੂ ਅਤੇ ਦੂਜੇ ਸਨ .ਪਰ ਹੈਰਾਨੀ ਦੀ ਗਲ ਇਹ ਹੈ ਕੀ ਸਾਰਾ ਮੀਡਿਆ ਅਤੇ ਰਾਜਾਂਤਿਕ ਜਗਤ ਨੇ ਇਨਾਂ ਗਲਾਂ ਅਤੇ ਕਤਲੇਆਮ ਦਾ ਪੂਰਾ ਅਸਰ ਕਬੂਲਿਆ ਜਦੋਂਕਿ ਸਿਖ ਕਤਲੇਆਮ ਨੂੰ ਇਕ ਮਾਮੂਲੀ ਘਟਨਾਕ੍ਰਮ ਕਹ ਕੇ ਵਿਸਾਰ ਦਿਤਾ . ਅਜੇ ੩ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਕਸੂਰ ਵਾਰ ਖੁਲੇ ਘੁਮੰ ਰਹੇ ਹਨ ਬਲਕੀ ਉਨਾ ਨੂੰ ਇਨਾਮ ਦੇ ਕੇ ਨਿਵਾਜਿਆ ਗਿਆ . ਇਹ ਲੋਕ ਜਿਥੇ ਮੋਦੀ ਨੂੰ ਪਾਣੀ ਪੀ ਪੀ ਕੇ ਕੋਸ ਦੇ ਹਨ ਉਥੇ ਸਿਖ ਕਤਲੇਆਮ ਦੇ ਦੋਸ਼ੀਆ ਨੂੰ ਉੜੀਸਾ ਰਾਜ ਕਾੰਗ੍ਰੇਸ ਪਾਰਟੀ ਦਾ ਨੁਮਾਇੰਦਾ ਘੋਸ਼ਿਤ ਕਰ ਕਤਲੇਆਮ ਨੂੰ ਸਹੀ ਠਹਰਾਨ ਦੀ ਕੋਸ਼ਿਸ ਕਰਦੇ ਹਨ . ਇਨਾਂ ਲੋਕਾਂ ਨੂੰ ਪਤਾ ਹੈਕਿ ਸਿਖ਼ ਇਕ ਘਟ ਗਿਣਤੀ ਕੋਮ ਹੈ ਅਤੇ ਇਨਾਂ ਕੋਲ ਕੋਈ ਰਾਜਨੈਤਿਕ ਸ਼ਕਤੀ ਨਹੀ ਹੈ ਜਿਸ ਕਰ ਕੇ ਇਹ ਨਾ ਕੇਵਲ ਇਸ ਕਤਲੇਆਮ ਨੂੰ ਤਵਾਜੋ ਨਹੀ ਦਿੰਦੇ ਬਲਕਿ ਸਮੇਂ ਸਮੇਂ ਤੇ ਇਨਾਂ ਜਖਮਾਂ ਤੇਂ ਲੂਣ ਪਾਣ ਦੀ ਵੀ ਕੋਸ਼ਿਸ ਕਰਦੇ ਹਨ .
ਲੇਕਿਨ ਮੈਨੂੰ ਇਸ ਗਲ ਦਾ ਕੋਈ ਰੰਜ ਨਹੀ ਹੈ , ਅਫਸੋਸ ਤਾਂ ਇਸ ਗਲ ਦਾ ਹੈ ਕੀ ਪੰਜਾਬ ਦੇ ਰਾਜਸੀ ਲੀਡਰ ਅਤੇ ਪਤ੍ਰਕਾਰ ਵੀ ਇਸ ਕਤਲੇਆਮ ਨੂ ਅਹਮੀਅਤ ਨਹੀ ਦਿੰਦੇ . ਹੁਣੇ ਜਿਹੇ ਹੋਂਦ ਚਿਲਾੜ ਕਾਂਡ ਦਾ ਖੁਲਾਸਾ ਅਖਬਾਰਾਂ ਚ ਛਪਿਆ ਅਤੇ ਪੜ ਕੇ ਬੜੀ ਹੈਰਾਨੀ ਹੋਈ ਕੇ ਕੁਝ ਗਿਨੇ ਚੁਣੇ ਲੋਕਾਂ ਨੇ ਇਸ ਤੇ ਆਪਣੇ ਵਿਚਾਰ ਪ੍ਰਕਟ ਕੀਤੇ . ਕਾੰਗ੍ਰੇਸ ਦੇ ਆਗੂਆਂ ਨੇ ਇਸ ਬਾਰੇ ਬੋਲਨਾ ਕੀ ਸੀ ਬਲਕਿ ਪੰਜਾਬ ਦੇ ਰਾਜਨੈਤਿਕ ਵਿਚ ਨੈਤਿਕਤਾ ਲਿਆਵਾਂਨ ਦਾ ਦਾਵਾ ਕਰਣ ਵਾਲਿਆਂ ਦੀ ਚੁਪੀ ਮੈਨੂੰ ਸਮਝ ਨਹੀ ਆ ਰਹੀ . ਉਨਾਂ ਦੀ ਕੀ ਮਜਬੂਰੀ ਹੈ ਮੈਂ ਤਾਂ ਜਾਣਦਾ ਨਹੀ ਪਰ ਇਸ ਤੋ ਇਹ ਗਲ ਦਾ ਸਾਫ਼ ਪ੍ਰਭਾਵ ਮਿਲ ਰਿਹਾ ਹੈ ਕੀ ਪੰਜਾਬੀ ਜੋ ਦੇਸ਼ ਦੀ ਰਾਜਨੀਤੀ ਤੇ ਕਿਸੇ ਸਮੇਂ ਕਾਫੀ ਪ੍ਰਭਾਵ ਰਖਦੇ ਸੀ ਅਜ ਉਹ ਪ੍ਰਭਾਵ ਪੰਜਾਬ ਵੀ ਕਾਯਮ ਨਹੀ ਰਖ ਸਕੇ .ਅਖ਼ਬਾਰਾਂ ਨੂੰ ਤਾਂ ਚਲ ਟੀ ਆਰ ਪੀ ਵਾਲੇ ਟੋਪਿਕ ਚਾਹੀਦੇ ਹਨ ਉਹ ਲੀਡਰ ਜੋ ਗੁਰੁਦਾਵਾਰੇ ਚ ਸਾਰੰਗੀਆਂ ਵਜਾਂ ਕੇ ਆਜ ਇਸ ਮੁਕਾਮ ਤੇ ਪਹੁੰਚੇ ਹਨ ਨੂੰ ਵੀ ਇਸ ਕਤਲੇਆਮ ਦੀ ਚਰਚਾ ਬੇਲੋੜੀ ਲਗਦੀ ਹੈ . ਇਸ ਨੂੰ ਮੈਂ ਦੇਗ ਹਰਾਮ ਕਹਵਾਂ ਯਾ ਲੂਣ ਹਰਾਮ ਖੁਦ ਨੂੰ ਹੀ ਸਮਝ ਨਹੀ ਆ ਰਹੀ .
No comments:
Post a Comment