ਕੁਝ ਦਿਨ ਪਹਿਲਾਂ ਬਠਿੰਡਾ ਵਿਖੇ ਹੋਏ ਬੀਬੀ ਹਰ ਸਿਮਰਤ ਕੋਰ ਬਾਦਲ ਦੇ ਸਮਾਗਮ ਚ ਕੁਝ ਬੇਰੋਜਗਾਰ ਅਧਿਆਪਕਾਂ ਦੀ ਸਾਡੇ ਲੀਡਰਾਂ ਵਲੋਂ ਜਮ ਕੇ ਸੇਵਾ ਕੀਤੀ ਗਈ , ਕਰਨੀ ਹੀ ਸੀ ਇਹ ਅਪਣੇ ਲਈ ਨੋਕਰੀਆਂ ਦੀ ਮੰਗ ਜੋ ਕਰ ਰਹੇ ਸਨ . ਹੁਣ ਨੋਕਰੀ ਤਾਂ ਹਰੇਕ ਲਈ ਨਹੀ ਹੈ ਸੋ ਕੁਝ ਤਾਂ ਦੇਣਾ ਸੀ ਸੋ ਕੁਝ ਮੁਕੀਆਂ ਅਤੇ ਘੁਸਨਾਂ ਨਾਲ ਨਿਵਾਜ ਦਿਤਾ ਗਿਆ ਹੈ . ਅਸਲ ਇਹ ਪਹਿਲੀ ਵਾਰ ਨਹੀ ਹੋਇਆ . ਅਜ ਤੋ ਚਾਰ ਸਾਲ ਪਹਿਲਾਂ ਬਿਲਕੁਲ ਕੁਝ ਇਹੋ ਜਿਹਾ ਹੀ ਹੋਇਆ ਸੀ .ਇਸੇ ਜਿਲੇ ਦੇ ਇਕ ਸ਼ਹਿਰ ਭਗਤਾ ਭਾਈ ਵਿਖੇ .
ਉਸ ਸਮੇਂ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਜੀ ਆਪਣੀ ਵਿਕਾਸ ਯਾਤਰਾ ਲੈਕੇ ਲੰਘ ਰਹੇ ਸੀ ਅਤੇ ਜਿਉਂ ਹੀ ਭਗਤੇ ਭਾਈ ਦੇ ਚੋਂਕ ਚ ਪਹੁੰਚੇ ਇਹੀ ਨੋਕਰੀ ਮੰਗਣ ਵਾਲੇ ਵੀ ਪਹੁੰਚ ਗਏ . ਸੋਚਿਯ ਕਪਤਾਨ ਸਾਹਿਬ ਵਿਕਾਸ ਕਰ ਰਹੇ ਹਨ ਚਲੋ ਆਪਣਾ ਵਿਕਾਸ ਵੀ ਕਰ ਲਯਿਏ. ਉਥੇ ਵੀ ਇਨਾਂ ਦਾ ਵਿਕਾਸ ਜਮ ਕੇ ਹੋਇਆ . ਘੁਸਨ ਮੁਕੀਆਂ ਨਾਲ ਇਹਨਾ ਦੇ ਭੁਥਿਆਂ ਦਾ ਵਿਕਾਸ ਹੋ ਗਿਆ ਕ੍ਯੀ ਦਿਨ ਸੁਜੇ ਰਹੇ .ਬੜੀ ਚਰਚਾ ਰਹੀ . ਉਸ ਸਮੇਂ ਦੇ ਇਲਾਕੇ ਦੇ ਐਮ ਅਲ ਏ ਸਾਹਿਬ ਤੇ ਦੋਸ ਲਗੇ ਅਤੇ ਉਨਾਂ ਨੇ ਕਿਹਾ ਕੀ ਜੀ ਇਹ ਅਧਿਆਪਕ ਨਹੀ ਬਲਕਿ ਅਕਾਲੀ ਸਨ . ਚਲੋ ਕੁਟ ਖਾਣ ਵਾਲੇ ਚੁਪ ਕਰ ਗਏ . ਲੋਕ ਭੁਲ ਗਏ ਐਮ ਅਲ ਏ ਸਾਹਿਬ ਵੀ ਜਿਤ ਗਏ . ਕੁਝ ਨਹੀ ਹੋਇਆ
ਅਜੇ ਪੰਜ ਸਾਲ ਬਾਅਦ ਵੀ ਉਹੀ ਕੁਝ ਹੋਇਆ , ਥੋੜਾ ਜਿਹਾ ਸੀਨ ਬਾਦਲ ਗਿਆ . ਇਸ ਵਾਰ ਅਧਿਆਪਕ ਤਾਂ ਉਹੀ ਸਨ ਪਰ ਸੇਵਾ ਕਰਨ ਵਾਲੇ ਬਦਲ ਗਏ . ਘਟਨਾ ਦੀ ਆਲੋਚਨਾ ਕਰਨ ਵਾਲੇ ਬਦਲ ਗਏ . ਜਿਨਾਂ ਨੂੰ ਪੰਜ ਸਾਲ ਪਹਿਲਾਂ ਵਾਲੀ ਘਟਨਾ ਤੇ ਕੋਈ ਇਤਰਾਜ ਨਹੀ ਸੀ ਅਜੇ ਉਹ ਰੋਲਾ ਪਾ ਰਹੇ ਹਨ ਕੀ ਜੇ ਬੇਰੋਜਗਾਰ ਕੁਟ ਦਿਤੇ . ਜਿਵੇਂ ਕੀ ਕੁਟਾਂ ਦਾ ਅਧਿਕਾਰ ਸਿਰਫ ਉਨਾ ਲੋਕਾਂ ਲਈ ਹੈ . ਹੋਰ ਤਾਂ ਹੋਰ ਅਖਬਾਰ ਨਵੀਸ ਵੀ ਬਦਲ ਗਏ . ਜਿਨਾ ਨੇ ਪੰਜ ਸਾਲ ਪਹਿਲਾਂ ਵਾਲੀ ਘਟਨਾ ਨੂੰ ਵਿਸਾਰ ਦਿਤਾ ਸੀ , ਅਜੇ ਲੇਖ ਤੇ ਲੇਖ ਲਿਖ ਮਾਰੇ .
ਮੇਰੀ ਇਕ ਗਲ ਸਮਝ ਨਹੀ ਆਯੀ ਅਜੇ ਤਕ ਕਿ ਬੇਰੋਜਗਾਰ ਲੋਕਾਂ ਦੀ ਕੁਟ ਦੀ ਪਰਿਭਾਸ਼ਾ ਕਿਉਂ ਬਦਲ ਜਾਂਦੀ ਹੈ .ਹਰ ਘਟਨਾ ਦੇ ਆਲੋਚਕ ਸਰਕਾਰ ਦੇ ਨਾਲ ਕਯੋਂ ਬਦਲ ਜਾਂਦੇ ਹਨ . ਜਿਨਾ ਲਈ ਪੰਜ ਸਾਲ ਪਹਿਲਾਂ ਵਾਲੀ ਕੁਟਮਾਰ ਗਲਤ ਮਾਰ ਸੀ ਅਜ ਕਿਵੇ ਠੀਕ ਹੋ ਗਈ ਅਤੇ ਪਿਛਲੀ ਵਾਰ ਕੁਟਮਾਰ ਕਰਨ ਵਾਲੇ ਕੀ ਹਕ ਰਖਦੇ ਹਨ ਇਸ ਵਾਰ ਆਲੋਚਨਾ ਕਰਨ ਦੇ .
ਮੈਨੂੰ ਤਾਂ ਇਸ ਵਿਚ ਸਾਰਾ ਕਸੂਰ ਹੀ ਸਾਰਾ ਕੁਟ ਖਾਣ ਵਾਲਿਆਂ ਦਾ ਲਗਦਾ ਹੈ ਉਨਾਂ ਨੂੰ ਕੁਟ ਖਾਣ ਦਾ ਚਸਕਾ ਲਾਗ ਗਿਆ ਹੈ , ਇਸ ਲਈ ਕੁਝ ਸਾਲ ਬਾਅਦ ਹੀ ਭੁਲ ਜਾਂਦੇ ਹਨ . ਕਿ ਉਨਾਂ ਦੀ ਸੇਵਾ ਹੋਈ ਹੈ ਅਤੇ ਜਾਕੇ ਉਨਾਂ ਹੁਕਮਰਾਨਾ ਨੂੰ ਹੀ ਵੋਟ ਪਾਕੇ ਕੇ ਆ ਜਾਂਦੇ ਹਨ . ਸਾਡੀ ਜਨਤਾ ਨੂੰ ਵੀ ਸੇਵਾ ਕਰਵਾਣ ਦੀ ਆਦਤ ਪੈ ਗਈ ਹੈ . ਸੋ ਲੋਕ ਇਸ ਤਰਾਂ ਹੀ ਕੁਟ ਖਾਂਦੇ ਰਹਿਣ ਗੇ ਅਤੇ ਹੁਕਮਰਾਨ ਇਸ ਤਰਾਂ ਹੀ ਕੁਟਦੇ ਰਹਿਣ ਗੇ . ਕਿਉਂਕੇ ਲੋਕਾਂ ਨੇ ਆਪਣਾ ਆਤਮ ਸਮਾਨ ਗਵਾ ਲਿਯਾ ਹੈ . ਉਨਾਂ ਲਈ ਇਹ ਕੁਟ ਕੁਝ ਵੀ ਨਹੀ ਹੈ . ਇਹ ਕੋਈ ਨਵੀ ਨਹੀ ਹੈ ਇਹ ਤਾਂ ਹੁਕਮਰਾਨਾ ਨੇ ਪਿਛਲੀ ਪਿਰਤ ਹੀ ਅਗੇ ਤੋਰੀ ਹੈ ------------
No comments:
Post a Comment