ਵੋਟ ਦੇ ਬਦਲੇ ਨੋਟ ਭਾਰਤੀ ਰਾਜਨੀਤੀ ਵਿਚ ਕੋਈ ਨਵੀਂ ਗਲ ਨਹੀਂ . ਹਰ ਵਿਧਾਨਸਭਾ ਚੋਣਾਂ ਚ ਮੈਂ ਵਿਕਾਊ ਮਾਲ ਦੇਖੇ ਹਨ . ਕੋਈ ਗਰੀਬ ਆਦਮੀ ਚਲ ਲਾਲ੍ਪਰੀ ਦੇ ਲਾਲਚ ਚ ਆਪਣੀ ਵੋਟ ਵੇਚ ਦੇਵੇ ਤਾਂ ਸਮਝ ਆਉਂਦੀ ਹੈ , ਕਿਉਂਕਿ ਉਸ ਗਰੀਬ ਲਈ ਤਾਂ ਇਹੀ ਮੋਕਾ ਹੁੰਦਾ ਹੈ .ਨਹੀ ਤਾਂ ਸਾਰੀ ਉਮਰ ਨੂਣ ਮਿਰਚ ਦੇ ਚਕਰ ਚ ਜਿੰਦਗੀ ਘਸਦੀ ਰਹੰਦੀ ਹੈ .ਪਰ ਜਦ ਸਾਡੇ ਸਮਾਜ ਦੇ ਰਜਦੇ ਪੁਜਦੇ ਲੋਕ ਆਪਣੀ ਵੋਟ ਵਿਕਾਊ ਕਰ ਦਿੰਦੇ ਹੈ ਬੜੀ ਹੈਰਾਨੀ ਹੁੰਦੀ ਹੈ . ਪਿਛਲੀ ਸ੍ਰੋਮਣੀ ਕਮੇਟੀ ਦੀ ਚੋਣਾਂ ਚ ਸਾਡੇ ਹਲਕੇ ਚ ਬੜਾ ਜਬਰਦਸਤ ਮੁਕਾਬਲਾ ਹੋਇਆ ਅਤੇ ਦੋਨੋ ਧਿਰਾਂ ਨੇ ਜਮ ਕੇ ਵੋਟਰਾਂ ਦੀ ਖਰੀਦੋ ਫ਼ਕਤ ਕੀਤੀ . ਇਸ ਚੋਣ ਇਕ ਧੀਰ ਨਾਲ ਸਾਡੇ ਕਾਫੀ ਨੇੜੇ ਹੈ , ਸੋ ਵੋਟਾਂ ਬੇਚਣ ਵਾਲਿਆਂ ਨੇ ਮੇਰੇ ਤਾਈ ਪਹੁੰਚ ਕੀਤੀ . ਮੇਰੀ ਹੈਰਾਨੀ ਦੀ ਹਦ ਉਸ ਸਮਾਂ ਪਾਰ ਕਰ ਗਈ ਜਦ ਇਕ ਨੋਜਵਾਨ ਜੋ ਕੀ ਪੇਸ਼ੇ ਤੋ ਈ ਟੀ ਟੀ ਅਧਿਆਪਕ ਹੈ ਨੇ ਆਪਣੀ ਵੋਟ ਲਈ ਸੋ ਰੁਪਏ ਦੀ ਮੰਗ ਕੀਤੀ , ਪਰ ਜਦੋਂ ਉਸਨੂੰ ਪਤਾ ਲਗਾ ਕੀ ਮੈਂ ਇਕ ਪਤਰਕਾਰ ਹਾਂ ਤਾਂ ਛਲਾਵੇ ਵਾਂਗੂੰ ਗਾਯਬ ਹੋ ਗਿਆ . ਚਲੋ ਇਹ ਗਲ ਤਾਂ ਹਰ ਮਾਲ ਸੋ ਰੁਪਏ ਵਾਲੀ ਸੀ , ਪਰ ਅਜ ਮੈਂ ਗਲ ਕਰ ਰਿਹਾ ਹਾਂ ਜੋ ਮਾਲ ਕਰੋੜਾਂ ਚ ਵਿਕਿਯਾ ਅਤੇ ਖ਼ਰੀਦਨ ਵਾਲਿਯਾਂ ਨੇ ਅਤੇ ਵਿਕਣ ਵਾਲਿਯਾਂ ਨੇ ਖੁਲ ਕੇ ਬੇਸ਼ਰਮੀ ਦਿਖਾਈ .
ਪਿਛੇ ਜਿਹੇ ਸਿਟੀ ਵਜਾਉਣ ਵਾਲਿਆਂ ਨੇ ਖੁਲਾਸਾ ਕੀਤਾ ਕੀ ਦੁਨਿਆ ਚ ਅਪਨੇ ਆਪ ਨੂੰ ਇਮਾਨਦਾਰੀ ਦੀ ਮੂਰਤ ਕਹਾਲਾਉਣ ਵਾਲੇ ਸਾਡੇ ਮਨਮੋਹਨ ਜੀ ਦੀ ਸਰਕਾਰ ਖਰੀਦੀ ਹੋਈ ਵੋਟਾਂ ਦੇ ਸਹਾਰੇ ਬਣੀ ਸੀ , ਜੋ ਕੀ ਬੜੀ ਸ਼ਰਮ ਦੀ ਗਲ ਹੈ . ਸਰਕਾਰ ਦੀ ਇਸ ਹਰਕਤ ਨਾਲ ਮੈਨੂੰ ਬੜੀ ਸ਼ਰਮਿੰਦਗੀ ਦਾ ਸਾਹਮਣਾ ਕਰਨ ਪਿਯਾ . ਆਪਣੇ ਗੋਰੇ ਦੋਸਤਾਂ ਸਾਹਮਣੇ ਮੈਂ ਅਕਸਰ ਮੇਰੇ ਦੇਸ਼ ਵਿਚ ਲੋਕਤੰਤਰ ਦੀ ਫੁਕਰੀਆਂ ਮਾਰਦਾ ਰਹਿੰਦਾ ਸੀ , ਪਰ ਅਜ ਲੰਚ ਬ੍ਰੇਕ ਤੇ ਉਹਨਾ ਨੇ ਮੇਰੀ ਖੂਬ ਖਿਚਾਈ ਕੀਤੀ , ਨਾਲੇ ਮੇਰੇ ਸਰਦਾਰ ਹੋਣ ਦੀ ਅਤੇ ਨਾਲੇ ਮੇਰੇ ਭਾਰਤੀ ਲੋਕਤੰਤਰ ਦੀ . ਮੈਂ ਕਾਫੀ ਹੈਰਾਨ ਪਰੇਸ਼ਾਨ ਘਰ ਪਹੁੰਚ ਕੇ ਭਾਰਤੀ ਅਖ਼ਬਾਰਾਂ ਨੂੰ ਛਾਨਣ ਲਾਗਿਯਾ , ਕੀਤੇ ਸਾਡੇ ਸਰਦਾਰ ਜੀ ਨੇ ਕੋਈ ਸਫਾਈ ਦਿਤੀ ਹੋਵੇ ਤਾਂ ਮੁਲਕ ਦੀ ਇਜ਼ਤ ਰਹਿ ਜੇ .
ਅਗਲੇ ਦਿਨ ਮੇਰੀ ਹੈਰਾਨੀ ਦੀ ਹਦ ਹੀ ਨਹੀ ਰਹੀ ਜਦੋਂ ਭਾਰਤੀ ਸਰਕਾਰ ਦੇ ਇਕ ਮੰਤਰੀ ਪਰਨਾਬ ਮੁਖਰਜੀ ਨੇ ਦਾਵਾ ਕੀਤਾ ਕੀ ਆਖੇ ਜੀ ਇਹ ਤਾਂ ਗਲ ੨੦੦੮ ਦੀ ਹੈ ਅਤੇ ਹੁਣ ੨੦੦੯ ਦੀ ਸਰਕਾਰ ਹੈ ਸੋ ਪਿਚਾਲੀ ਗਲਾਂ ਕੋਈ ਮਤਲਬ ਨਹੀ . ਵਾਹ ਭਾਈ ਵਾਹ ਕਾਯਾ ਜਵਾਬ ਹੈ . ਮੁਖਰਜੀ ਸਾਹਿਬ ਫੇਰ ਤਾਂ ਉਨਾ ਸਾਰੇ ਚੋਰਾਂ , ਕਾਤਲਾਂ ਨੂੰ ਬਰੀ ਕਰ ਦਿਉ ਜਿਨਾ ਨੇ ਜੁਰਮ ਇਸ ਸਾਲ ਨਹੀ ਕੀਤੇ . ਤੁਹਾਡੇ ਹਰ ਮਾਲ ੧੦੦ ਰੁਪਏ ਦੀ ਤਰਾਂ ਹਰ ਜੁਰਮ ਕੀ ਸਜਾ ਇਕ ਸਾਲ ਜਾਂ ਕਿਤਨੇ ਮਹੀਨੇ ਰਹ ਗਏ ਹਨ ਕਰ ਦਿਉ .
ਇਸ ਬਿਆਨ ਦੇ ਨਾਲ ਮੈਨੂੰ ਇਕ ਹੋਰ ਗਲ ਸਮਝ ਆ ਗਈ ਕੀ , ਹੁਣ ਤਕ ਕਾੰਗ੍ਰੇਸ ਨੇ ਸਜਣ ਅਤੇ ਜਗਦੀਸ਼ ਕੁਮਾਰ ਨੂੰ ਦੋਸ਼ੀ ਕਯੋਂ ਨਹੀ ਸਵੀਕਾਰ ਕੀਤਾ , ਕਿਉਂਕੇ ਉਨਾਂ ਨੇ ਤਾਂ ਬੰਦੇ ੧੯੮੪ ਚ ਮਾਰੇ ਸੀ ਅਤੇ ਹੁਣ ਪੂਰੇ ੩ ਦਹਾਕੇ ਹੋ ਗਏ ਹਨ ਸੋ ਉਨਾਂ ਦੇ ਸਾਰੇ ਖੂਨ ਮਾਫ਼ .. ਸਾਡੇ ਪਰਧਾਨ ਮੰਤਰੀ ਜੀ ਨੇ ਵੀ ਇਸ ਗਲ ਤੇ ਮੋਹਰ ਲਾ ਦਿਤੀ . ਉਨਾਂ ਨੇ ਵਿਰੋਧੀ ਦਲਾਂ ਦੇ ਰੋਲਾ ਪਾਉਣ ਤੇ ਬੜਾ ਹੀ ਹੈਰਾਨੀ ਭਰਾ ਜਵਾਬ ਦਿਤਾ ਅਤੇ ਕਿਹਾ ਕੀ ਬੜੇ ਹੀ ਦੁਖ ਦੇ ਗਲ ਹੈ ਕੀ ਵਿਰੋਧੀ ਧੀਰ ਪੁਰਾਣੇ ਮਸਲੇ ਉਠਾ ਰਹੀ ਹੈ . ਉਸ ਘਟਨਾ ਤੋ ਬਾਅਦ ਚ ਤਾਂ ਅਸੀਂ ਚੋਣਾਂ ਜਿਤ ਚੁਕੇ ਹਾਂ .
ਸਰਦਾਰ ਮਨਮੋਹਨ ਸਿੰਘ ਜੀ ਨਾਂ ਤਾਂ ਚੋਣਾਂ ਜਿਤਣ ਨਾਲ ਅਤੇ ਨਾਂ ਹੀ ਸਮਾਂ ਲੰਘ ਨਾਲ ਤੁਹਾਡੇ ਗੁਨਾਹ ਮਾਫ਼ ਹੋ ਸਕਦੇ ਹਨ . ਜੋ ਗਲਤ ਹੈ ਉਹ ਗਲਤ ਹੀ ਰਹੇਗਾ . ਮੇਰੇ ਹਿਸਾਬ ਨਾਲ ਯਾ ਤਾਂ ਸਾਡੇ ਪਰਧਾਨ ਮੰਤਰੀ ਜੀ ਬਹੁਤ ਹੀ ਭੋਲੇ ਹਨ ਜਾਂ ਬਹੁਤ ਹੀ ਧੂਰਤ ਅਤੇ ਚਲਾਕ ਅਤੇ ਕੋਈ ਵੀ ਆਦਮੀ ਜੋ ਇਹ ਦੋਨੇ ਗੁਣ ਰਖਦਾ ਹੈ ਭਾਰਤ ਦੇਸ਼ ਦਾ ਪਰਧਾਨ ਮੰਤਰੀ ਰਹਣ ਦੇ ਕਾਬਿਲ ਨਹੀ ਹੈ
No comments:
Post a Comment