Thursday, 24 March 2011

ਵੋਟਾਂ ਦਾ ਮੁਲ

ਮੇਰੇ ਇਕ  ਪਤਰਕਾਰ  ਦੋਸਤ  ਨਾਲ ਅਕਸਰ  ਇਸ ਗਲ ਤੇ   ਤਰਕ ਜੋ ਜਾਂਦਾ ਹੈ ਕਿ ਭਾਰਤ ਸਚਮੁਚ ਲੋਕਤੰਤਰ   ਲਈ  ਢੁਕਵਾਂ  ਦੇਸ਼ ਹੈ ਯਾ ਨਹੀ . ਉਸਦਾ ਦਾਵਾ ਹੈ ਕਿ ਜਿਤਨੇ ਤਕ ਦੇਸ਼ ਪੂਰਨ  ਤੌਰ  ਤੇ ਸਾਖਰ  ਨਹੀਂ ਹੀ ਜਾਂਦਾ ਅਤੇ ਲੋਕ  ਆਪਣੇ ਹਕਾਂ  ਬਾਰੇ ਜਾਗਰੂਕ ਨਹੀ ਹੁੰਦੇ  ਉਤਨੇ ਤਕ  ਇਸ ਦੇਸ਼ ਚ  ਲੋਕ ਤੰਤਰ  ਦਾ  ਕੋਈ   ਲਾਭ ਨਹੀ ਹੈ . ਕਦੇ ਕਦੇ ਮੈਨੂੰ ਉਸਦੀ  ਗਲ ਠੀਕ ਜਾਪਦੀ ਹੈ .ਮੈਂ  ਕੁਝ  ਵਿਕਾਸ ਸ਼ੀਲ  ਦੇਸ਼ਾਂ ਦੀ ਚੋਣਾਂ  ਦੇਖਿਯਾਂ ਹਨ ਅਤੇ ਮਹਸੂਸ ਕੀਤਾ ਹੈ ਕਿ  ਉਨਾਂ ਦੇਸ਼ਾਂ ਚ ਉਠਾਏ ਗਏ ਚੋਣ ਮੁਦੇ  ਅਕਸਰ ਜਮੀਨ  ਜੇ ਕਿਹਾ  ਜਾਵੇ  ਤਾਂ ਮੁਲਕ  ਅਤੇ  ਪੂਰੇ ਮੁਲਕ ਵਾਸੀਆਂ ਨਾਲ ਜੁੜੇ ਹੁੰਦੇ ਹਨ .ਪਿਛਲੀ ਚੋਣਾਂ ਵਿਚ ਅਮਰੀਕਾ ਦੇ ਲੋਕਾਂ ਨੇ  ਓਬਾਮਾ ਨੂੰ  ਉਥੋਂ  ਦੇ  ਅਰਥਚਾਰੇ , ਸੇਹਤ ਸੇਵਾਵਾਂ  ਅਤੇ  ਵਿਦੇਸ਼  ਨੀਤੀ  ਤੇ ਲਏ   ਸਪਸ਼ਟ ਪਖ ਕਰਨ  ਚੋਣ ਕੀਤੀ  ਸੀ  ਅਤੇ ਇਸੇ ਤਰਾਂ ਕਨੇਡਾ  ਵਿਚ ਵੀ ਕੁਝ ਇਹੋ ਜਿਹੇ ਮੁਦੇ ਹੀ ਉਠਾਏ ਜਾਂਦੇ ਹਨ .ਚਾਹੇ ਉਹ  ਕੇਂਦਰੀ  ਚੋਣਾਂ ਹੋਣ ਯਾ  ਰਾਜਾਂ  ਦੀ ਚੋਣਾਂ ਮੂਦੇ  ਹਰ ਵਾਰ  ਕੁਝ ਰਚਨਾਤਮਕ ਹੀ ਰਹਿੰਦੇ ਹਨ .ਲੇਕਿਨ  ਸਾਡੇ ਹਿੰਦੁਸਤਾਨ  ਵ੍ਹਿਚ   ਹਰ  ਚੋਣ  ਵਿਚ ਅਜੀਬ ਹੀ ਮੂਦੇ  ਰਹਿੰਦੇ ਹਨ  ਅਤੇ  ਸਾਰੇ ਰਾਜਨੀਤਿਕ  ਦਲ  ਵੋਟਾਂ ਖ਼ਰੀਦਨ  ਦੇ ਚਕਰ ਚ ਰਹਿੰਦੇ  ਹਨ  ਅਤੇ ਉਹ ਖ਼ਰੀਦਦਾਰੀ  ਇਸ ਤਰਾਂ ਕਰਦੇ ਹਨ ਕੀ ਸਾਡਾ ਚੋਣ ਕਮਿਸ਼ਨ  ਜਾਣਦੇ ਹੁਏ  ਵੀ ਕੁਝ ਨਹੀ ਕਰ ਸਕਦਾ ਹੈ .
ਤਾਮਿਲਨਾਡੂ  ਚ ਚੋਣਾਂ ਦਾ ਮੋਸਮ  ਆ ਰਿਹਾ ਹੈ ਅਤੇ ਸਾਰੇ  ਰਾਜਨੈਤਿਕ  ਦਲਾਂ ਨੇ  ਆਪਣੇ ਲੰਗੋਟੇ ਕਸ ਲਾਏ ਹਨ , ਪਰ ਉਨਾਂ ਦੇ ਚੋਣ  ਮੁਦ੍ਹੇ ਅਤੇ ਮਨੋਰਥ  ਪਤਰ ਪੜ ਕੇ ਲਗਦਾ ਹੈ  ਕੀ ਚੋਣਾਂ  ਨਹੀ ਬਲਕਿ  ਕੋਈ ਚੋਣ  ਨੀਲਾਮੀ ਜੋ ਰਹੀ ਹੋਵੇ . ਅਤੇ  ਜਿਹੜਾ  ਵੀ ਜਿਆਦਾ ਮੁਲ ਪਾਏਗਾ  ਉਸਨੂੰ  ਵੋਤੇ ਮਿਲ ਜਾਏਗੀ . ਇਸ ਦੀ ਪਹਲ  ਕੀਤੀ  ਵਰਤਮਾਨ  ਮੁਖਮੰਤਰੀ  ਕਰੁਣਾਨਿਧਿ  ਨੇ . ਕਰੁਣਾਨਿਧਿ ਨੇ  ਪੜੀ ਲਿਖੀ  ਵੋਟ  ਦਾ ਮੁਲ ਰਖਿਯਾ  ਹੈ ਇਕ   ਲਾਪਟੋਪ. ਬਿਲਕੁਲ ਸਹੀ  ਸੁਣਿਆ ਜੀ , ਜਿਹੇ ਉਨਾਂ  ਦੀ ਸਰਕਾਰ ਦੋਬਾਰਾ  ਬਣਦੀ ਹੈ  ਤਾਂ ਸਾਰੇ  ਵਿਦਿਅਰਥੀ  ਵਰਗ  ਨੂੰ  ਮਿਲੇਗਾ ਇਕ  ਕੰਪਿਊਟਰ  . ਇਸੇ ਤਰਾਂ  ਉਨਾਂ  ਦੇ ਬਰਾਬਰ  ਦੀ ਬੋਲੀ  ਲਈ ਹੈ ਬੀਬੀ  ਜੈ ਲਲਿਤਾ  ਨੇ . ਉਨਾਂ ਨੇ ਕਿਹਾ ਕੀ ਹਰ ਘਰ ਨੂੰ  ਮਿਲੇਗੀ ਇਕ ਮਿਕ੍ਸੀ . ਸੋ ਹੁਣ  ਤੁਸੀਂ ਦੇਖੋ ਕੀ ਆਪਣੀ ਵੋਟ ਕਿਸਨੂੰ ਵੇਚਣ ਹੈ  ਲਾਪਟੋਪ  ਵਾਲੇ ਨੂੰ ਜਾਂ ਮਿਕ੍ਸੀ ਵਾਲੇ  ਨੂੰ . ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ  ਦੂਜੇ ਵਾਦੇ  ਵਾਂਗ  ਇਹ  ਵੀ ਵਾਦਾ  ਝੂਠਾ ਹੋ ਸਕਦਾ ਹੈ , ਸੋ  ਇਹ ਵੋਟ ਵਿਕਣੀ  ਹੈ ਉਧਾਰ. 
ਮੈਨੂ  ਚੋਣ  ਮੁਦੇ  ਤੋਂ ਇਕ ਗਲ ਯਾਦ ਆ ਗਈ , ਮੇਰੇ  ਹਲਕੇ  ਦੇ  ਐਮ ਅਲ ਏ  ਨੂੰ  ਮੈਂ ਜਦੋਂ  ਪੁਛਿਆ  ਭਾਈ  ਕੀ ਗਲ  ਤੇਰਾ ਖਾਸ ਬੰਦਾਂ  ਨਾਰਾਜ  ਹੋਇਆ ਫਿਰਦਾ ਹੈ  ਲਗਦਾ ਹੈ  ਤੁਸੀਂ ਉਸਦਾ ਕਮੰ ਨਹੀ ਕਰਵਾਇਆ . ਇਸ  ਤੇ ਦ੍ਹੁਖੀ ਐਮ  ਅਲ ਏ ਨੇ ਜਵਾਬ ਦਿਤਾ  ਕਿ ਨਹੀ ਪਤਰਕਾਰ  ਸਾਹਿਬ ਅਸਲ  ਚ ਮੇਰੇ ਕੋਲ ਉਸਦੀ  ਮਾਤਾ  ਦੇ ਭੋਗ ਤੇ ਨਹੀਂ  ਪਹੁਚਿਆ  ਗਿਆ . ਵਿਧਾਨ ਸਭਾ ਦਾ ਸੈਸ਼ਨ  ਚਲ ਰਿਹਾ ਸੀ  ਜਿਸ ਵਿਚ ਹਾਜਰੀ ਜਰੂਰੀ ਸੀ ਸੋ ਇਆਸ ਕਰ ਕੇ ਨਹੀ ਆਇਆ  ਗਿਆ .ਪਰ ਇਨਾਂ ਲੋਕਾਂ ਨੂੰ ਕੋਣ ਸਮਝਾਵੇ ਕੀ ਇਕ ਵਿਧਾਯਕ  ਦੀਡਿਉਟੀ ਕੀ ਹੈ .ਸੋ ਇਸ ਨਾਰਾਜ ਵਿਅਕਤੀ  ਨੇ ਆਖਿਰਕਾਰ   ਆਪਣੀ  ਵੋਟ ਨਹੀ ਪਾਈ ਕਿਉਂਕਿ  ਵਿਧਾਯਕ  ਭੋਗ ਤੇ ਨਹੀ ਪਹੁੰਚਿਆ .ਉਸ ਲਈ   ਇਸ ਐਮ ਅਲ ਏ ਵਲੋਂ ਕਰਵਾਏ ਗਏ  ਵਿਕਾਸ  ਕਮੰ ਬੇਕਾਰ ਹਨ .

ਲੋਕ ਤੰਤਰ  ਦਾ ਮਜਾਕ ਬਣਾ  ਰਖਯਾ   ਹੈ  ਇਹਨਾ ਵੋਟ ਦੇ ਸੌਦਾਗਰਾਂ ਨੇ . ਪਰ ਇਹਨਾ  ਦਾ ਕਸੂਰ ਹੀ ਨਹੀ , ਇਹ ਤਾਂ ਲੋਕ ਹੀ  ਵਿਕਾਊ  ਹੋ ਗਏ ਹਨ . ਇਹ ਸਦਾ ਹਿੰਦੁਸਤਾਨ ਹੀ ਜਿਥੇ ਚੋਣਾਂ  ਚ  ਦੇਸ਼ ਦੀ ਗਲ ਨਹੀ ਬਲਕਿ  ਨਿਜੀ  ਮੁਦਿਆਂ  ਤੇ ਵੋਟ ਪੈਂਦੀ  ਹੈਂ . ਲੋਕਾਂ ਨੂੰ  ਦੇਸ਼ ਜਾਂ  ਸਮਾਜ ਨਾਲ ਕੋਈ ਮਤਲਬ ਨਹੀ ਹੈ  ਬਲਕਿ ਉਹ  ਅਪਣੀ ਵੋਟ ਦਾ   ਇਸਤਮਾਲ  ਗੈਰ ਜਰੂਰੀ ਮੁਦਿਆਂ ਤੇ  ਇਸਤਮਾਲ  ਕਰਦੇ ਹਨ . ਪੰਜਾਬ  ਪਿਛਲੀ  ਚੋਣਾਂ ਚ  ਮਾਲਵੇ   ਚ ਇਕ ਬਾਬੇ  ਨੇ ਅਸੀਂ ਹਵਾ  ਚਲਾਈ ਕੀ  ਸਾਰੇ ਜਰੂਰੀ ਮੁਦ੍ਹੇ ਹੀ  ਵਿਸਰ ਗਏ  ਅਤੇ  ਉਹ ਜਿਤ ਗਏ ਜਿਸਨੂੰ ਬਾਬੇ ਦਾ ਆਸ਼ੀਰਵਾਦ ਮਿਲਿਆ . ਇਸ  ਵਪਾਰੀਕਰਨ  ਨੀ  ਰਾਜਨੈਤਿਕ  ਦਲਾਂ  ਦੀ ਮੋਜ ਕਰ ਦਿਤੀ . ਹੁਣ ਕਿਸੇ ਨੂੰ  ਕੋਈ ਕਮੰ ਕਰਣ ਦੀ ਲੋੜ ਨਹੀ ਲੋਕਾਂ ਦੀ  ਵੋਟ ਦਾ ਮੁਲ ਪਾ ਦਿਉ  ਬਸ ਬਲੇ  ਹੀ ਬਲੇ . ਹਾਲ ਹੀ  ਕਪਤਾਨ  ਸਾਹਿਬ ਦੀ ਇਕ ਡੇਰੇ  ਚ ਨਮਸਤਕ  ਹੋਣ ਦੀ ਬੜੀ ਚਰਚਾ ਹੈ . ਮੇਰੇ  ਹਿਸਾਬ ਨਾਲ ਉਨਾਂ ਨੇ ਇਕਦਮ  ਸਹੀ ਕਦਮ ਚੁਕਿਯਾ  ਹੈ . ਜਦੋਂ ਲੋਕਾਂ ਨੇ  ਵੋਟਾਂ ਹੀ ਇਸ ਕਰ ਕੇ ਪਾਣੀਆਂ ਹਨ  ਬਾਬਾ ਕਿਸ ਨੂੰ ਆਸ਼ੀਰਵਾਦ ਦੇ ਰਿਹਾ ਹੈ . ਜਾਂ ਉਨਾਂ ਦੀ ਵੋਟ ਦਾ ਕੋਣ  ਮੁਲ ਜਿਯਾਦਾ ਪਾ ਰਿਹਾ ਹੈ , ਤਾਂ  ਜਰੂਰੀ ਦੂਜੇ ਕਮਾੰ ਚ ਮਥਾ ਮਾਰਨਾ ਹੈ . ਨਾਲੇ ਕਮੰ  ਕਰੋਂ ਉਸ ਤੋ ਬਾਅਦ ਉਸਦਾ ਪਰਚਾਰ ਕਰੋ ,ਕੁਤੇ ਵਾਂਗੂੰ ਭੋਕੰਦੇ  ਰਹੋ  ,  ਕੀ ਅਸੀਂ ਇਹ ਕਮੰ  ਕਰਵਾਇਆ ਜੀ ਉਹ ਕਮੰ ਕਰਵਾਇਆ  ਜੀ  ਅਤੇ ਫਿਰ ਵੋਟਾਂ ਮੰਗਦੇ ਫਿਰੋ . 
ਸਾਡੇ ਗਿਰ  ਰਹੇ ਕਿਰਦਾਰ ਨੇ  ਅਸਲ ਚ ਇਹਨਾਂ  ਲੀਡਰਾਂ  ਦੀ ਮੋਜ ਕਰ ਦਿਤੀ ਸੀ .ਉਨਾਂ ਨੂੰ ਪਤਾ ਹੈ ਜਦੋਂ  ਵੋਟ ਕਿਸੇ  ਦੇ ਘਰ  ਭੋਗ ਤੇ ਜਾਣ ਨਾਲ , ਜਾਂ ਕਿਸੇ ਬਾਬੇ ਦੇ ਪੈਰੀ ਹਥ ਲਾਣ ਨਾਲ , ਜਾਂ  ਮਿਕ੍ਸੀਆਂ  ਯਾ ਕੰਪਿਊਟਰ ਵੰਡਣ ਨਾਲ ਹੀ ਮਿਲ ਜਾਣ ਹੀ ਤਾਂ  ਕਮੰ ਕਰਨ  ਦੀ ਕੀ ਲੋੜ ਹੈ . ਚਾਰ ਚਲ ਗਾਯਬ ਰਹੋ ਅਤੇ ਅਖੀਰ ਚ ਆਕੇ ਆਪਣਾ  ਤੀਰ ਚਲਾ ਦਿਉ  .ਬਸ ਮੋਜਾਂ ਹੀ ਮੋਜਾਂ 

No comments:

Post a Comment